Rohit Sharma Create History Complete 6 Thousand Runs: ਆਈਪੀਐਲ 2023 ‘ਚ ਸਨਰਾਈਜ਼ਰਜ਼ ਹੈਦਰਾਬਾਦ ਤੇ ਮੁੰਬਈ ਇੰਡੀਅਨਜ਼ ਵਿਚਾਲੇ 25ਵਾਂ ਮੈਚ ਖੇਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ SRH ਦੇ ਘਰੇਲੂ ਮੈਦਾਨ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ।
ਇਸ ਦੇ ਨਾਲ ਹੀ ਇਸ ਮੈਚ ਵਿੱਚ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਤਿਹਾਸ ਰਚਦੇ ਹੋਏ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਰੋਹਿਤ ਨੇ ਹੈਦਰਾਬਾਦ ਖ਼ਿਲਾਫ਼ ਇਸ ਮੈਚ ਵਿੱਚ ਆਪਣੇ ਆਈਪੀਐਲ ਕਰੀਅਰ ਦੀਆਂ 6 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ।
Milestone 🚨 – 6000 runs and counting for @ImRo45 in #TATAIPL
Keep going, Hitman 💪💪#SRHvMI pic.twitter.com/VQeYRWivwb
— IndianPremierLeague (@IPL) April 18, 2023
ਰੋਹਿਤ ਸ਼ਰਮਾ ਨੇ ਪੂਰੀਆਂ ਕੀਤੀਆਂ 6 ਹਜ਼ਾਰ ਦੌੜਾਂ
ਮੁੰਬਈ ਇੰਡੀਅਨਜ਼ ਦੇ ਕਪਤਾਨ ਅਤੇ ਅਨੁਭਵੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਇਤਿਹਾਸ ਰਚਦੇ ਹੋਏ ਆਪਣੇ ਆਈਪੀਐੱਲ ਕਰੀਅਰ ‘ਚ 6 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਰੋਹਿਤ ਸ਼ਰਮਾ ਅਜਿਹਾ ਕਰਨ ਵਾਲੇ IPL ਦੇ ਚੌਥੇ ਖਿਡਾਰੀ ਬਣ ਗਏ ਹਨ।
ਰੋਹਿਤ ਨੇ ਮੈਚ ਦੇ 2.2 ਓਵਰਾਂ ‘ਚ ਵਾਸ਼ਿੰਗਟਨ ਸੁੰਦਰ ‘ਤੇ ਚੌਕਾ ਲਗਾ ਕੇ ਇਹ ਕਾਰਨਾਮਾ ਕੀਤਾ। ਰੋਹਿਤ ਲਈ ਇਹ ਬਹੁਤ ਖਾਸ ਉਪਲਬਧੀ ਹੈ। ਉਸ ਨੂੰ ਆਈਪੀਐਲ ਦਾ ਮਹਾਨ ਕਪਤਾਨ ਵੀ ਮੰਨਿਆ ਜਾਂਦਾ ਹੈ। ਰੋਹਿਤ ਦੀ ਕਪਤਾਨੀ ‘ਚ ਮੁੰਬਈ ਇੰਡੀਅਨਜ਼ ਨੇ ਪੰਜ ਵਾਰ IPL ਖਿਤਾਬ ਜਿੱਤਿਆ ਹੈ।
Most runs in IPL history:
Kohli – 6844
Dhawan – 6477
Warner – 6109
Rohit – 6000*
Raina – 5528Rohit Sharma becomes the 4th cricketer to complete 6000 runs in IPL – Legend. pic.twitter.com/8hZJEzVgtR
— Johns. (@CricCrazyJohns) April 18, 2023
ਇਸ ਖਿਡਾਰੀ ਨੇ ਰੋਹਿਤ ਤੋਂ ਪਹਿਲਾਂ 6000 ਦੌੜਾਂ ਬਣਾਈਆਂ
ਰੋਹਿਤ ਤੋਂ ਪਹਿਲਾਂ ਤਿੰਨ ਖਿਡਾਰੀ ਆਈਪੀਐਲ ਵਿੱਚ ਇਹ ਖਾਸ ਉਪਲਬਧੀ ਹਾਸਲ ਕਰ ਚੁੱਕੇ ਹਨ। ਇਸ ਸੂਚੀ ‘ਚ ਸਭ ਤੋਂ ਪਹਿਲਾਂ ਨਾਂ ਆਰਸੀਬੀ ਦੇ ਦਿੱਗਜ ਬੱਲੇਬਾਜ਼ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਹੈ। ਉਸ ਨੇ 228 ਆਈਪੀਐਲ ਮੈਚਾਂ ਵਿੱਚ 6844 ਦੌੜਾਂ ਬਣਾਈਆਂ ਹਨ। ਇਸ ਸੂਚੀ ‘ਚ ਵਿਰਾਟ ਤੋਂ ਇਲਾਵਾ ਸ਼ਿਖਰ ਧਵਨ ਦੂਜੇ ਨੰਬਰ ‘ਤੇ ਹਨ। ਧਵਨ ਨੇ 210 IPL ਮੈਚਾਂ ‘ਚ 6476 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਡੇਵਿਡ ਵਾਰਨਰ ਇਸ ਸੂਚੀ ‘ਚ ਤੀਜੇ ਨੰਬਰ ‘ਤੇ ਹਨ। ਉਸ ਨੇ 166 ਆਈਪੀਐਲ ਮੈਚਾਂ ਵਿੱਚ 6056 ਦੌੜਾਂ ਬਣਾਈਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h