ਤਰਨਤਾਰਨ ਦੇ ਪਿੰਡ ਚੰਬਲ ਵਿਚ ਐਸਟੀਐਫ ਦੀ ਟੀਮ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਰਨਲ ਸਕੱਤਰ ਦੇ ਘਰ ਰੇਡ ਕੀਤੀ ਗਈ। ਐਸਟੀਐਫ ਦੀ ਟੀਮ ਨੇ ਘਰ ਵਿੱਚੋਂ ਇੱਕ ਕਿਲੋ 10 ਗਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਜਰਨਲ ਸਕੱਤਰ ਜਸਵਿੰਦਰ ਕੌਰ ਨੂੰ ਗ੍ਰਿਫਤਾਰ ਵੀ ਕਰ ਲਿਆ। ਜਸਵਿੰਦਰ ਕੌਰ ਦੀ ਬੇਟੀ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਤਾਇਨਾਤ ਹੈ। ਟੀਮ ਨੇ ਜਸਵਿੰਦਰ ਕੌਰ ਦੇ ਘਰ ਸਵੇਰੇ 11 ਵਜੇ ਰੇਡ ਕੀਤੀ ਸੀ ਜੋ ਦੇਰ ਰਾਤ ਤੱਕ ਜਾਰੀ ਰਹੀ। ਜਿਸ ਤੋਂ ਬਾਅਦ ਐਸਟੀਐਫ ਨੂੰ ਇਹ ਕਾਮਯਾਬੀ ਮਿਲੀ। ਜਸਵਿੰਦਰ ਕੌਰ ਨੂੰ ਐਸਟੀਐਫ ਦੀ ਟੀਮ ਆਪਣੇ ਨਾਲ ਲੈ ਗਈ। ਹਾਲਾਕਿ ਉਸਨੂੰ ਕਿੱਥੇ ਲੈ ਕੇ ਗਈ ਹੈ ਇਸਦਾ ਕੁਝ ਪਤਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਐਸਟੀਐਫ ਦੀ ਟੀਮ ਚੰਡੀਗੜ੍ਹ, ਸੰਗਰੂਰ ਅਤੇ ਜਲੰਧਰ ਤੋਂ ਰੇਡ ਕਰਨ ਲਈ ਜਸਵਿੰਦਰ ਕੋਰ ਦੇ ਘਰ ਆਈ ਸੀ। ਟੀਮ ਆਪਣੇ ਨਾਲ ਇਕ ਹੈਰੋਇਨ ਤਸਕਰ ਨੂੰ ਵੀ ਜਸਵਿੰਦਰ ਕੌਰ ਦੇ ਘਰ ਲੈ ਕੇ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਤਸਕਰ ਨੇ ਜਸਵਿੰਦਰ ਕੌਰ ਦੇ ਕੋਲੋਂ ਹੈਰੋਇਨ ਦੀ ਡਿਲੀਵਰੀ ਲਈ ਸੀ।
ਐਸਟੀਐਫ ਦੇ ਇਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਘਰ ਵਿੱਚੋ ਇੱਕ ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਸੂਚਨਾ ਦੇ ਆਧਾਰ ਤੇ ਰੇਡ ਕੀਤੀ ਗਈ ਹੈ ਤੇ ਇਹ ਐਸਟੀਐਫ ਦੀ ਟੀਮ ਵੱਲੋਂ ਹੀ ਰੈੱਡ ਹੋਈ ਹੈ।