ਸੂਬੇ ‘ਚ ਬਹੁਚਰਚਿਤ ਡਰੱਗ ਕੇਸ ‘ਚ ਅੱਜ ਇੱਕ ਵਾਰ ਫਿਰ ਪੰਜਾਬ-ਹਰਿਆਣਾ ਹਾਈਕੋਰਟ ‘ਚ ਅਹਿਮ ਸੁਣਵਾਈ ਹੋਵੇਗੀ।ਇਹ ਸੁਣਵਾਈ ਐਸਟੀਐਫ ਦੀ ਸੀਲਬੰਦ ਰਿਪੋਰਟ ਖੋਲ੍ਹਣ ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ ‘ਤੇ ਹੋਵੇਗੀ।ਡਰੱਗ ਕੇਸ ‘ਚ ਫਸੇ ਮੋਗਾ ਦੇ ਤਤਕਾਲੀਨ ਐਸਐਸਪੀ ਰਾਜਜੀਤ ਸਿੰਘ, ਇੰਸਪੈਕਟਰ ਇੰਦਰਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਦੇ ਵਿਰੁੱਧ ਐਸਆਈਟੀ ਨੇ ਮਈ 2018 ‘ਚ ਹਾਈਕੋਰਟ ਨੂੰ ਸੀਲਬੰਦ ਰਿਪੋਰਟ ਸੌਂਪੀ ਸੀ।
ਇਨ੍ਹਾਂ ਰਿਪੋਰਟਾਂ ਨੂੰ ਓਪਨ ਕਰਨ ਦੀ ਹੁਣ ਪੰਜਾਬ ਸਰਕਾਰ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ।ਸਰਕਾਰ ਨੇ ਹਾਈਕੋਰਟ ‘ਚ ਅਰਜ਼ੀ ਦਾਖਿਲ ਕਰ ਕੇ ਕਿਹਾ ਕਿ ਕੋਰਟ ਦੇ ਆਦੇਸ਼ਾਂ ‘ਤੇ ਡੀਜੀਪੀ ਸਿਧਾਰਥ ਚਟੋਪਾਧਿਆਏ ਦੀ ਐਸਆਈਟੀ ਨੇ ਜਾਂਚ ਕਰਕੇ ਇਹ ਰਿਪੋਰਟ ਸੌਂਪੀ ਸੀ।ਇਹ ਰਿਪੋਰਟ ਹੁਣ ਓਪਨ ਕੀਤੀ ਜਾਵੇ ਤਾਂ ਕਿ ਸਰਕਾਰ ਅੱਗੇ ਦੀ ਕਾਰਵਾਈ ਕਰ ਸਕੇ।
ਦੱਸਣਯੋਗ ਹੈ ਕਿ, ਮਈ 2018 ਨੂੰ ਪੰਜਾਬ ਦੇ ਡਰੱਗ ਮਾਫੀਆ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਵਿਚਾਲੇ ਰਿਸ਼ਤਿਆਂ ਦੀ ਜਾਂਚ ‘ਤੇ ਐਸਟੀਐਫ ਨੇ ਕੋਰਟ ‘ਚ ਇੱਕ ਸੀਲਬੰਦ ਰਿਪੋਰਟ ਪੇਸ਼ ਕੀਤੀ ਸੀ।ਉਸ ਰਿਪੋਰਟ ‘ਤੇ ਈਡੀ ਨੇ ਵੀ ਜਾਂਚ ਕਰਕੇ ਆਪਣੀ ਸੀਲਬੰਦ ਰਿਪੋਰਟ ਕੋਰਟ ਨੂੰ ਸੌਂਪੀ ਹੋਈ ਹੈ, ਉਨਾਂ੍ਹ ਰਿਪੋਰਟਾਂ ਨੂੰ ਓਪਨ ਕਰਨ ਦੀ ਐਡਵੋਕੇਟ ਨਵਕਿਰਣ ਸਿੰਘ ਪਹਿਲਾਂ ਹੀ ਮੰਗ ਕਰ ਚੁੱਕੇ ਹਨ।