Students dying of drug overdose in Canada: ਹਾਲ ਹੀ ਦੇ ਸਾਲਾਂ ‘ਚ ਕੈਨੇਡਾ ਵਿਚ ‘ਦਿਲ ਦੇ ਦੌਰੇ’ ਕਾਰਨ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਕੋਲ ਅਜਿਹੀਆਂ ਮੌਤਾਂ ਬਾਰੇ ਬਹੁਤ ਘੱਟ ਅੰਕੜੇ ਹਨ।
ਇਸ ਦੇ ਨਾਲ ਹੀ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ। ਜਿਸ ਮੁਤਾਬਰ ਵਿਦੇਸ਼ਾਂ ‘ਚ ਮਰਨ ਵਾਲਿਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਨਸ਼ੇ ਦੀ ਓਵਰਡੋਜ਼ ਕਰਕੇ ਹੋ ਰਹੀਆਂ ਮੌਤਾਂ ਹਨ। ਇਸ ਦੇ ਨਾਲ ਹੀ ਇਸ ਰਿਪੋਰਟ ਮੁਤਾਬਕ ਇਨ੍ਹਾਂ ‘ਚ ਸਭ ਤੋਂ ਵਧ ਪੰਜਾਬੀ ਵਿਦਿਆਰਥੀ ਹਨ, ਜੋ ਨਸ਼ਾ ਕਰ ਆਪਣੀ ਜ਼ਿੰਦਗੀ ਤਬਾਹ ਕਰ ਰਹੇ ਹਨ।
ਸਰੀ ਦੇ ਗੁਰਦੁਆਰਾ ਦੁਖ ਨਿਵਾਰਨ ਦੇ ਇੱਕ ਗਿਆਨੀ ਨਰਿੰਦਰ ਸਿੰਘ ਨੇ ਇਕ ਮੀਡੀਆ ਰਿਪੋਰਟ ਵਿਚ ਕਿਹਾ, “ਅਸੀਂ ਦੇਖਿਆ ਹੈ ਕਿ ਵਿਦਿਆਰਥੀਆਂ ਦੀਆਂ 80% ਮੌਤਾਂ ਨਸ਼ਿਆਂ ਨਾਲ ਸਬੰਧਤ ਹਨ। ਬਦਨਾਮੀ ਦੇ ਡਰੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਅਕਸਰ ਲੋਕਾਂ ਨੂੰ ਦੱਸਦੇ ਹਨ ਕਿ ਉਹਨਾਂ ਦੇ ਬੱਚਿਆਂ ਦੀ ਮੌਤ ਹਾਰਟ ਅਟੈਕ ਜਾਂ ਨੀਂਦ ਵਿਚ ਹੋਈ ਜਦਕਿ ਅਸਲ ਕਾਰਨ ਨਸ਼ੇ ਦੀ ਓਵਰਡੋਜ਼ ਹੈ।
ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਤੋਂ 2017-22 ਦੌਰਾਨ ਹੋਈਆਂ ਮੌਤਾਂ ਨਾਲ ਸਬੰਧਤ ਅੰਕੜੇ ਮੰਗਣ ਵਾਲੇ ਆਰਟੀਆਈ ਕਾਰਕੁਨ ਹਰਮਿਲਾਪ ਗਰੇਵਾਲ ਨੇ ਕਿਹਾ, “ਕੈਨੇਡਾ ਵਿਚ ਪੰਜਾਬ ਦੇ ਵਿਦਿਆਰਥੀਆਂ ਦੀਆਂ ਅਜਿਹੀਆਂ ਮੌਤਾਂ ਦੀਆਂ ਰਿਪੋਰਟਾਂ ਹਨ ਪਰ ਇਹ ਮੌਤਾਂ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਦੁਆਰਾ ਆਰਟੀਆਈ ਦੇ ਜਵਾਬ ਵਿਚ ਨਹੀਂ ਦਰਸਾਈਆਂ ਗਈਆਂ ਹਨ। ਜਾਂ ਤਾਂ ਹਾਈ ਕਮਿਸ਼ਨ ਅੰਕੜੇ ਨਹੀਂ ਰੱਖ ਰਿਹਾ ਜਾਂ ਉਹ ਮੌਤਾਂ ਦੀ ਗਿਣਤੀ ਘੱਟ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ।”
ਕੈਨੇਡਾ ਵਿਚ ਪੰਜਾਬ ਦੇ ਵਿਦਿਆਰਥੀ – ਅਰਸ਼ਦੀਪ ਸਿੰਘ ਖੋਸਾ (26), ਸੁਖਬੀਰ ਸਿੰਘ (24), ਨਵਰੀਤ ਸਿੰਘ ਮਾਣੁਕ, ਗੁਰਆਸੀਸ ਸਿੰਘ, ਜਤਿਨ ਪੁਰੀ, ਪ੍ਰੀਤਇੰਦਰ ਸਿੰਘ ਅਤੇ ਜਗਦੀਪ ਸਿੰਘ ਦੀ 2022 ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਦਕਿ ਮਨਦੀਪ ਸਿੰਘ (24), ਸੰਦੀਪ ਸਿੰਘ (21), ਅਮਰਜੀਤ ਸਿੰਘ (26), ਜੋਬਨਜੀਤ ਸਿੰਘ, ਅਤੇ ਧਰਮਪ੍ਰੀਤ ਸਿੰਘ (21) ਦੀ ਵੀ 2021 ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਹ ਮੌਤਾਂ ਕੈਨੇਡੀਅਨ ਮੀਡੀਆ ਵਿਚ ਰਿਪੋਰਟ ਕੀਤੀਆਂ ਗਈਆਂ ਸਨ। ਹੋਰ ਵੀ ਮੌਤਾਂ ਹੋ ਸਕਦੀਆਂ ਹਨ ਜਿਨ੍ਹਾਂ ਦੀ ਰਿਪੋਰਟ ਨਹੀਂ ਹੋ ਸਕੀ ਹੈ।
ਦਿਲ ਦੇ ਦੌਰੇ ਤੋਂ ਇਲਾਵਾ ਪੰਜਾਬ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਡੁੱਬਣ, ਖੁਦਕੁਸ਼ੀਆਂ ਅਤੇ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹਨ। ਗਰੇਵਾਲ ਨੇ ਇੱਕ ਆਰਟੀਆਈ ਸਵਾਲ ਦਾਇਰ ਕਰਕੇ 2017 ਤੋਂ ਅਕਤੂਬਰ 2022 ਤੱਕ ਕੈਨੇਡਾ, ਅਮਰੀਕਾ, ਰੂਸ, ਚੀਨ ਅਤੇ ਨਿਊਜ਼ੀਲੈਂਡ ਵਿਚ ਮਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਜਾਣਨ ਦੀ ਮੰਗ ਕੀਤੀ ਸੀ। ਆਰਟੀਆਈ ਸਵਾਲ ਦੇ ਜਵਾਬ ਵਿਚ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ, “ਮੌਜੂਦ ਰਿਕਾਰਡਾਂ ਅਨੁਸਾਰ ਅਸੀਂ 2017 ਵਿਚ 1 ਮੌਤ ਅਤੇ 2018 ਵਿਚ 2 ਭਾਰਤੀ ਵਿਦਿਆਰਥੀਆਂ ਦੀ ਮੌਤ ਐਚਸੀਆਈ, ਓਟਾਵਾ ਦੇ ਕੌਂਸਲਰ ਅਧਿਕਾਰ ਖੇਤਰ ਅਧੀਨ ਦਰਜ ਕੀਤੀਆਂ ਹਨ। ਹਾਲਾਂਕਿ ਉਹਨਾਂ ਦੇ ਭਾਰਤੀ ਰਾਜ ਦੇ ਸਬੰਧ ਵਿਚ ਕੋਈ ਜਾਣਕਾਰੀ ਉਪਲਬਧ ਨਹੀਂ ਹੈ”।
ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਦਾ ਮੌਤ ਦੀ ਰਿਪੋਰਟ
ਹੁਣ ਖ਼ਬਰ ਆਈ ਹੈ ਕਿ ਉੱਤਰੀ ਅਮਰੀਕਾ ਦੇ ਦੇਸ਼ ‘ਚ ਚਿੰਤਾਜਨਕ ਦਰ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਸ਼ੇ ਦੀ ਓਵਰਡੋਜ਼ ਨਾਲ ਮਰਨ ਦੀਆਂ ਮੀਡੀਆ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ। ਰਿਪੋਰਟ ਮੁਤਾਬਕ ਪੀੜਤਾਂ ਦੇ ਮਾਪੇ ਵੀ ਬਦਨਾਮੀ ਕਾਰਨ ਇਸ ਬਾਰੇ ਸਫਾਈ ਦੇਣ ਤੋਂ ਡਰਦੇ ਹਨ।
ਅਮਰੀਕਾ ਵਿਚ ਭਾਰਤੀ ਦੂਤਾਵਾਸ ਨੇ ਇਕੱਲੇ 2022 ਦੇ ਪਹਿਲੇ 10 ਮਹੀਨਿਆਂ ਵਿਚ 68 ਮੌਤਾਂ ਦੀ ਰਿਪੋਰਟ ਕੀਤੀ। ਅਮਰੀਕਾ ਵਿਚ 2019 ਅਤੇ 2021 ਵਿਚ 39-39 ਭਾਰਤੀਆਂ ਦੀ ਮੌਤ ਹੋਈ। ਮੌਤਾਂ ਦੀ ਗਿਣਤੀ 2017, 2018 ਅਤੇ 2020 ਵਿਚ ਕ੍ਰਮਵਾਰ 20, 17 ਅਤੇ 22 ਸੀ। ਨਿਊਜ਼ੀਲੈਂਡ ਵਿਚ 2017 ਤੋਂ 2022 ਤੱਕ ਹਰ ਸਾਲ ਕ੍ਰਮਵਾਰ 43, 51, 49, 20, 31 ਅਤੇ 35 ਭਾਰਤੀਆਂ ਦੀ ਮੌਤ ਹੋਈ। ਰੂਸ ਵਿਚ 2020 ਵਿਚ ਦਸ ਭਾਰਤੀਆਂ ਦੀ ਮੌਤ ਹੋਈ, ਜੋ ਪਿਛਲੇ ਛੇ ਸਾਲਾਂ ਵਿਚ ਸਭ ਤੋਂ ਵੱਧ ਹੈ। 2022 ਵਿਚ ਰੂਸ ਵਿਚ ਕੁੱਲ ਪੰਜ ਭਾਰਤੀਆਂ ਦੀ ਮੌਤ ਹੋਈ। ਚੀਨ ਵਿਚ ਭਾਰਤੀ ਦੂਤਾਵਾਸ ਨੇ ਪਿਛਲੇ ਛੇ ਸਾਲਾਂ ਵਿਚ ਅਜਿਹੀਆਂ ਸਿਰਫ਼ ਚਾਰ ਮੌਤਾਂ ਦੀ ਰਿਪੋਰਟ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h