ਮੰਗਲਵਾਰ, ਸਤੰਬਰ 16, 2025 11:52 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਚੰਡੀਗੜ੍ਹ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਅਤੇ ਟੂਰਿਜ਼ਮ ਵਿਭਾਗ ਦੇ ਵਿਦਿਆਰਥੀਆਂ ਨੂੰ ਮਿਲੀ ਰਿਕਾਰਡ ਤੋੜ ਪੇਸ਼ਕਸ਼

ਚੰਡੀਗੜ੍ਹ ਯੂਨੀਵਰਸਿਟੀ ਦੇ ਟ੍ਰੈਵਲ ਟੂਰਿਜ਼ਮ ਤੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ 834 ਤੋਂ ਵੱਧ ਸਾਲ 2023 ਤੇ 2024 ਦੇ ਦੌਰਾਨ ਕੈਂਪਸ ਵਿਚ ਨੌਕਰੀਆਂ ਦੀ ਪੇਸ਼ਕਸ਼ ਮਿਲੀ ਹੈ।

by Gurjeet Kaur
ਫਰਵਰੀ 21, 2025
in Featured News, ਪੰਜਾਬ
0

ਚੰਡੀਗੜ੍ਹ ਯੂਨੀਵਰਸਿਟੀ ਦੇ ਟ੍ਰੈਵਲ ਟੂਰਿਜ਼ਮ ਤੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ 834 ਤੋਂ ਵੱਧ ਸਾਲ 2023 ਤੇ 2024 ਦੇ ਦੌਰਾਨ ਕੈਂਪਸ ਵਿਚ ਨੌਕਰੀਆਂ ਦੀ ਪੇਸ਼ਕਸ਼ ਮਿਲੀ ਹੈ। ਪਿਛਲੇ ਸਾਲਾਂ ਦੀ ਤੁਲਨਾ ਵਿਚ ਇਸ ਵਿਭਾਗ ਦੇ ਵਿਦਿਆਰਥੀਆਂ ਨੂੰ 38 ਪ੍ਰਤੀਸ਼ਤ ਦੀ ਦਰ ਨਾਲ ਨੌਕਰੀ ਮਿਲਣ ਦੀਆਂ ਪੇਸ਼ਕਸ਼ਾਂ ’ਚ ਭਾਰੀ ਵਾਧਾ ਹੋਇਆ ਹੈ।ਜਦੋਂ ਕਿ ਚੰਡੀਗੜ੍ਹ ਯੂਨੀਵਰਸਿਟੀ, ਵਿਸ਼ਾ 2024 ਦੁਆਰਾ ਕਿਊਐੱਸ ਵਰਲਡ ਯੂਨੀਵਰਸਿਟੀ ਰੈਕਿੰਗ ’ਚ ਟੂਰਿਜ਼ਮ ਤੇ ਹੋਟਲ ਮੈਨੇਜਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ, ਦੇ 76 ਟੂਰਿਜ਼ਮ ਤੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਪਿਛਲੇ ਦੋ ਸਾਲਾਂ ਵਿਚ ਕਈ ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ। ਸਾਲ 2023 ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਭ ਤੋਂ ਵੱਧ 10 ਲੱਖ ਰੁਪਏ ਸਲਾਨਾ ਦਾ ਪੈਕੇਜ ਮਿਲਿਆ ਸੀ। ਜੋ ਸਾਲ 2024 ਵਿਚ 21 ਲੱਖ ਰੁਪਏ ਸਲਾਨਾ ਦਾ ਹੋ ਗਿਆ ਹੈ। 2024 ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਟੂਰਿਜ਼ਮ ਤੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਪੇਸ਼ ਕੀਤਾ ਗਿਆ ਔਸਤਨ ਪੈਕੇਜ 3.31 ਲੱਖ ਰੁਪਏ ਸਲਾਨਾ ਦਾ ਸੀ।

ਚੰਡੀਗੜ੍ਹ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਦੇ 381 ਵਿਦਿਆਰਥੀਆਂ ਨੇ 2023 ਤੇ 2024 ਵਿਚ ਕੌਮਾਂਤਰੀ ਤੇ ਕੌਮੀ ਪੰਜ ਤਾਰਾ ਹੋਟਲਾਂ, ਕੁਇੱਕ ਸਰਵਿਸ ਰੈਸਟੋਰੈਂਟਾਂ ਤੇ ਰਿਟੇਲ ਮੈਨੇਜਮੈਂਟ ਕੰਪਨੀਆਂ ਵਿਚ ਨੌਕਰੀਆਂ ਹਾਸਲ ਕੀਤੀਆਂ। ਇਨ੍ਹਾਂ ਵਿਚੋਂ ਚੰਡੀਗੜ੍ਹ ਯੂਨੀਵਰਸਿਟੀ ਦੇ 327 ਵਿਦਿਆਰਥੀਆਂ ਨੇ ਪਿਛਲੇ 2 ਸਾਲਾਂ ਵਿਚ ਦ ਓਬਰਾਏ ਬੰਗਲੁਰੂ, ਹਿਲਟਨ ਬੰਗਲੁਰੂ, ਟ੍ਰਾਈਡੈਂਟ ਗੁੜਗਾਓਂ, ਦ ਓਬਰਾਏ ਉਦੈਵਿਲਾਸ, ਉਦੈਪੁਰ, ਰੈਡੀਸਨ ਜੈਪੁਰ ਸਿਟੀ ਸੈਂਟਰ, ਮੈਰੀਅਟ ਗੁੜਗਾਓਂ, ਸ਼ੈਰੇਟਨ ਹੈਦਰਾਬਾਦ, ਵਿਵਾਂਤਾ ਬਾਏ ਤਾਜ ਸੂਰਜਕੁੰਡ, ਤਾਜ ਲੇਕ ਪੈਲੇਸ ਉਦੈਪੁਰ, ਐਕੋਰ, ਇੰਪੀਰੀਅਲ ਦਿੱਲੀ, ਆਈਟੀਸੀ ਗ੍ਰੈਂਡ ਚੋਲਾ, ਦ ਲੀਲਾ ਪੈਲੇਸ ਜੈਪੁਰ, ਵਾਈਲਡਫਲਾਵਰ ਹਾਲ ਸ਼ਿਮਲਾ, ਪੁਲਮੈਨ ਅਤੇ ਓਬਰਾਏ ਸੁਖਵਿਲਾਸ ਸਮੇਤ 18 ਪੰਜ ਤਾਰਾ ਹੋਟਲਾਂ ਵਿਚ ਨੌਕਰੀਆਂ ਹਾਸਲ ਕੀਤੀਆਂ ਹਨ।

ਚੰਡੀਗੜ੍ਹ ਯੂਨੀਵਰਸਿਟੀ ਦੇ 310 ਵਿਦਿਆਰਥੀਆਂ ਨੂੰ ਦੁਨੀਆਂ ਦੀ ਨੰਬਰ ਇੱਕ ਮਨੋਰੰਜਨ ਕੰਪਨੀ ਵਾਲਟ ਡਿਜ਼ਨੀ ਵਰਲਡ ਫਲੋਰਿਡਾ, ਯੂਐੱਸਏ ਤੋਂ ਇੰਟਰਨਸ਼ਿਪ ਦੇ ਆਫ਼ਰ ਮਿਲੇ ਹਨਠ ਜਿਨ੍ਹਾਂ ਵਿਚ ਟ੍ਰੈਵਲ ਟੂਰਿਜ਼ਮ ਤੇ ਹੋਟਲ ਮੈਨੇਜਮੈਂਟ ਦੇ 76 ਵਿਦਿਆਰਥੀਆਂ ਨੇ ਹੁਣ ਤੱਕ ਇੰਟਰਨਸ਼ਿਪ ਪੂਰੀ ਕਰ ਲਈ ਹੈ ਤੇ ਉਨ੍ਹਾਂ ਨੂੰ ਨੌਕਰੀਆਂ ਦੀਆਂ ਪੇਸ਼ਕਸ਼ਾਂ ਵੀ ਮਿਲੀਆਂ ਹਨ। ਚੁਣੇ ਗਏ ਵਿਦਿਆਰਥੀਆਂ ਨੂੰ ਤਿੰਨ ਮਹੀਨੇ ਦੀ ਸਿਖਲਾਈ ਦੀ ਪੇਸ਼ਕਸ਼ ਵੀ ਕੀਤੀ ਗਈ ਹੈ, ਜਿਸ ਦੌਰਾਨ ਉਨ੍ਹਾਂ ਟ੍ਰੇਨਿੰਗ ਸਟਾਪੇਂਡ ਦੇ ਤੌਰ ’ਤੇ ਪ੍ਰਤੀ ਮਹੀਨਾ 300 ਅਮਰੀਕੀ ਡਾਲਰ ਦਾ ਵੀ ਭੁਗਤਾਨ ਵੀ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਕੰਪਨੀ ਡਿਜ਼ਨੀਲੈਂਡ ਵਿਚ ਉਨ੍ਹਾਂ ਦੇ ਰਹਿਣ ਤੇ ਖਾਣ ਪੀਣ ਦਾ ਖਰਚ ਵੀ ਚੁੱਕੇਗੀ।
ਜਦੋਂ ਵੀ ਐਵੀਏਸ਼ਨ, ਟ੍ਰੈਵਲ ਐਂਡ ਟੂਰਿਸਟ ਸੈਕਟਰ ਦੀ ਗੱਲ ਆਉਂਦੀ ਹੈ ਤਾਂ ਚੰਡੀਗੜ੍ਹ ਯੂਨੀਵਰਸਿਟੀ ਦੇ 391 ਵਿਦਿਆਰਥੀਆਂ ਨੇ 2023 ਤੇ 2024 ਵਿਚ 7 ਲੱਖ ਰੁਪਏ ਪ੍ਰਤੀ ਸਲਾਨਾ ਦੇ ਪੈਕੇਜ ਨਾਲ 22 ਕੌਮਾਂਤਰੀ ਤੇ ਕੌਮੀ ਏਅਰਲਾਈਨਜ਼ ਤੇ ਟ੍ਰੈਵਲ ਕੰਪਨੀਆਂ ਵਿਚ ਨੌਕਰੀਆਂ ਹਾਸਲ ਕੀਤੀਆਂ ਹਨ।
ਏਵੀਏਸ਼ਨ ਦੇ ਖੇਤਰ ’ਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪਿਛਲੇ ਦੋ ਸਾਲਾਂ ਵਿਚ 16 ਏਅਰਲਾਈਨਾਂ ਵੱਲੋਂ 205 ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਸੀ। 2024 ਵਿਚ ਏਅਰਲਾਈਨਾ ਦੁਆਰਾ ਸੀਯੂ ਦੇ ਵਿਦਿਆਰਥੀਆਂ ਨੂੰ ਦਿੱਤੀਆਂ 95 ਨੌਕਰੀਆਂ ਵਿਚੋਂ 10 ਸੱਤ ਕੌਮਾਂਤਰੀ ਏਅਰਲਾਈਨਾਂ ਵੱਲੋਂ ਪੇਸ਼ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਲੂਫਥਾਂਸਾ ਏਅਰਵੇਜ਼, ਬਿ੍ਰਟਿਸ਼ ਏਅਰਵੇਜ਼, ਏਅਰ ਫ਼ਰਾਂਸ, ਕਤਰ ਏਅਰਵੇਜ਼, ਕੂਵੈਤ ਏਅਰਵੇਜ਼, ਵਰਜਿਨ ਐਟਲਾਂਟਿਕ ਤੇ ਓਮਾਨ ਏਅਰਵੇਜ਼ ਸ਼ਾਮਲ ਸਨ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਦੀਆਂ ਪੇਸ਼ਕਸ਼ ਦੇਣ ਵਾਲੀਆਂ ਘਰੇਲੂ ਏਅਰਲਾਈਨਾਂ ਵਿਚ ਇੰਡੀਗੋ, ਗੋ ਏਅਰ, ਸਪਾਈਸ ਜੈੱਟ ਤੇ ਏਅਰ ਇੰਡੀਆ ਸ਼ਾਮਲ ਹਨ।

ਟੂਰ ਐਂਡ ਟ੍ਰੈਵਲ ਮੈਨੇਜਮੈਂਟ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ 73 ਵਿਦਿਆਰਥੀਆਂ ਨੇ 2023 ਅਤੇ 2024 ਵਿਚ ਨੌਕਰੀਆ ਹਾਸਲ ਕੀਤੀਆਂ। 2024 ਵਿਚ 12 ਟੂਰ ਐਂਡ ਟ੍ਰੈਵਲ ਮੈਨੇਜਮੈਂਟ ਕੰਪਨੀਆਂ, ਜਿਨ੍ਹਾਂ ਨੇ ਸਭ ਤੋਂ ਵੱਧ ਨੌਕਰੀਆਂ ਦੇ ਆਫ਼ਰ ਦਿੱਤੇ ਉਨ੍ਹਾਂ ਵਿਚੋਂ ਥਾਮਸਕੂਕ ਇੰਡੀਆ, ਪੀਕਯੂਅਰਟਰੇਲ, ਜੈਨਿਥ ਲਾਇਜ਼ਰ ਹੋਲੀਡੇਜ਼, ਈਜ਼ਮਾਈਟਰੀਪ ਡਾਟ ਕਾਮ, ਟੀਬੀਓ ਡਾਟ ਕਾਮ, ਐੱਸਆਈਟੀਏ, ਸੋਨਾਲੀਕਾ, ਬੀਓਯੂਟੀ, ਸਤਿਗੁਰੂ ਟ੍ਰੈਵਲਜ਼, ਅਕਬਰ ਟ੍ਰੈਵਲ ਤੇ ਐੱਸਓਟੀਸੀ ਸ਼ਾਮਲ ਹਨ।
ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਉਦਯੋਗਾਂ ਵਿਚ ਚੋਟੀ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਬ੍ਰਾਂਡਾਂ ਵਿਚ ਨੌਕਰੀਆਂ ਹਾਸਲ ਕਰਨ ਲਈ ਵਧਾਈ ਦਿੰਦੇ ਹੋਏ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸੀਯੂ ਦਾ ਯੂਨੀਵਰਸਿਟੀ ਇੰਸਟੀਚਿਊਟ ਆਫ਼ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਦੇਸ਼ ਦਾ ਸਭ ਤੋਂ ਵਧੀਆ ਹੋਟਲ ਮੈਨੇਜਮੈਂਟ ਦਾ ਇੰਸਟੀਚਿਊਟ ਹੈ। ਉਨ੍ਹਾਂ ਕਿਹਾ ਕਿ ਅਸੀਂ ਨਾ ਕੇਵਲ ਆਪਣੇ ਵਿਦਿਆਰਥੀਆਂ ਨੂੰ 5ਵੇਂ ਸਮੈਸਟਰ ਲਈ ਇੰਟਰਨਸ਼ਿਪ ਲਈ ਭੇਜਦੇ ਹਾਂ, ਬਲਕਿ ਸਾਡੇ ਸਾਰੇ ਵਿਦਿਆਰਥੀਆਂ ਨੂੰ 6ਵੇਂ ਸਮੈਸਟਰ ਦੇ ਅੰਤ ਤਕ ਉਦਯੋਗਾਂ ਵਿਚ ਨੌਕਰੀਆਂ ਵੀ ਮਿਲ ਜਾਂਦੀਆਂ ਹਨ। ਇਸੇ ਤਰ੍ਹਾਂ ਅਸੀਂ ਇੰਟਰਨਸ਼ਿਪ ਤੇ ਆਨ-ਦਾ-ਜਾਬ ਟ੍ਰੇਨਿੰਗ ਦੇ ਦੌਰਾਨ ਡਿਗਰੀ ਪੂਰਾ ਹੋਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੂੰ 100 ਪ੍ਰਤੀਸ਼ਤ ਦੀ ਦਰ ਨਾਲ ਪਲੇਸਮੈਂਟ ਵੀ ਪ੍ਰਦਾਨ ਕਰਦੇ ਹਾਂ।

Tags: Chandigarh UniversityChandigarh university studentshotel management course from chandigarh universitylatest newspropunjabnewspropunjabtv
Share202Tweet127Share51

Related Posts

ਤੁਹਾਡੇ ਮੂੰਹ ਦੇ Bacteria ਬਣ ਸਕਦੇ ਹਨ Heart Attack ਦਾ ਕਾਰਨ

ਸਤੰਬਰ 16, 2025

1 ਅਕਤੂਬਰ ਤੋਂ ਬਦਲ ਜਾਣਗੇ ਰੇਲ ਟਿਕਟ ਬੁਕਿੰਗ ਨਿਯਮ, ਆਮ ਰਿਜ਼ਰਵੇਸ਼ਨ ‘ਚ ਵੀ ਈ-ਆਧਾਰ ਵੈਰੀਫਿਕੇਸ਼ਨ ਹੋਵੇਗੀ ਜ਼ਰੂਰੀ

ਸਤੰਬਰ 16, 2025

ਬਰਨਾਲਾ ਦੇ ਇਸ ਪਿੰਡ ਨੇ ਪ੍ਰਵਾਸੀ ਮਜ਼ਦੂਰਾਂ ਦੇ ਬਾਈਕਾਟ ਦਾ ਕੀਤਾ ਐਲਾਨ, ਪੰਚਾਇਤ ਵੱਲੋਂ ਮਤਾ ਪਾਸ

ਸਤੰਬਰ 16, 2025

Punjab Weather Update: ਅੱਜ ਕਿਵੇਂ ਦਾ ਰਹੇਗਾ ਪੰਜਾਬ ਦਾ ਮੌਸਮ, ਕਿੱਥੇ ਕਿੱਥੇ ਮੀਂਹ ਪੈਣ ਦੀ ਹੈ ਸੰਭਾਵਨਾ

ਸਤੰਬਰ 16, 2025

ਪੰਜਾਬ ‘ਚ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ, ‘EASY REGISTRY’ ਸਕੀਮ ਦੀ ਸ਼ੁਰੂਆਤ

ਸਤੰਬਰ 15, 2025

ਦਲੀਆ ਜਾਂ Oats ਕੀ ਹੈ ਸਵੇਰ ਦੇ ਨਾਸ਼ਤੇ ਲਈ ਬੇਹਤਰ

ਸਤੰਬਰ 15, 2025
Load More

Recent News

ਤੁਹਾਡੇ ਮੂੰਹ ਦੇ Bacteria ਬਣ ਸਕਦੇ ਹਨ Heart Attack ਦਾ ਕਾਰਨ

ਸਤੰਬਰ 16, 2025

1 ਅਕਤੂਬਰ ਤੋਂ ਬਦਲ ਜਾਣਗੇ ਰੇਲ ਟਿਕਟ ਬੁਕਿੰਗ ਨਿਯਮ, ਆਮ ਰਿਜ਼ਰਵੇਸ਼ਨ ‘ਚ ਵੀ ਈ-ਆਧਾਰ ਵੈਰੀਫਿਕੇਸ਼ਨ ਹੋਵੇਗੀ ਜ਼ਰੂਰੀ

ਸਤੰਬਰ 16, 2025

ਬਰਨਾਲਾ ਦੇ ਇਸ ਪਿੰਡ ਨੇ ਪ੍ਰਵਾਸੀ ਮਜ਼ਦੂਰਾਂ ਦੇ ਬਾਈਕਾਟ ਦਾ ਕੀਤਾ ਐਲਾਨ, ਪੰਚਾਇਤ ਵੱਲੋਂ ਮਤਾ ਪਾਸ

ਸਤੰਬਰ 16, 2025

Punjab Weather Update: ਅੱਜ ਕਿਵੇਂ ਦਾ ਰਹੇਗਾ ਪੰਜਾਬ ਦਾ ਮੌਸਮ, ਕਿੱਥੇ ਕਿੱਥੇ ਮੀਂਹ ਪੈਣ ਦੀ ਹੈ ਸੰਭਾਵਨਾ

ਸਤੰਬਰ 16, 2025

ਪੰਜਾਬ ‘ਚ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ, ‘EASY REGISTRY’ ਸਕੀਮ ਦੀ ਸ਼ੁਰੂਆਤ

ਸਤੰਬਰ 15, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.