PhD After 4 Year Graduation: ਭਾਰਤ ਦੀ ਸਿੱਖਿਆ ਨੀਤੀ ਬਾਰੇ ਇੱਕ ਵੱਡਾ ਅਪਡੇਟ ਹੈ। ਦਰਅਸਲ, ਯੂਜੀਸੀ ਨੇ ਵਿਦਿਆਰਥੀਆਂ ਦੇ ਹਿੱਤ ‘ਚ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਭਾਰਤ ਦੀ ਸਿੱਖਿਆ ਨੀਤੀ ਨੇ ਅੰਗਰੇਜ਼ਾਂ ਦੇ ਦੌਰ ਦੀ ਮੈਕਾਲੇ ਸਿੱਖਿਆ ਨੀਤੀ ਨੂੰ ਬਦਲ ਕੇ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਵੇਂ ਅਤੇ ਆਸਾਨ ਰਸਤੇ ਖੋਲ੍ਹ ਦਿੱਤੇ ਹਨ। ਨਵੀਂ ਸਿੱਖਿਆ ਨੀਤੀ 2020 ਦੇ ਲਾਗੂ ਹੋਣ ਨਾਲ ਪੀਐਚਡੀ ਦੇ ਚਾਹਵਾਨਾਂ ਦਾ ਰਾਹ ਆਸਾਨ ਹੋਣ ਜਾ ਰਿਹਾ ਹੈ।
ਜੀ ਹਾਂ, ਪੀਐਚਡੀ ਕਰਨ ਲਈ 4 ਸਾਲਾ ਗ੍ਰੈਜੂਏਸ਼ਨ ਕੋਰਸ ਕਰ ਰਹੇ ਵਿਦਿਆਰਥੀਆਂ ਲਈ ਮਾਸਟਰਜ਼ ਕਰਨਾ ਜ਼ਰੂਰੀ ਨਹੀਂ ਹੋਵੇਗਾ। ਜਿਹੜੇ ਵਿਦਿਆਰਥੀ 4 ਸਾਲਾ ਗ੍ਰੈਜੂਏਸ਼ਨ ਕੋਰਸ ਕਰਨਗੇ, ਉਹ ਸਿੱਧੇ ਤੌਰ ‘ਤੇ ਪੀਐਚਡੀ ਕਰ ਸਕਣਗੇ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ 4 ਸਾਲਾਂ ਦੀ ਬੈਚਲਰ ਡਿਗਰੀ ਵਾਲੇ ਵਿਦਿਆਰਥੀ ਹੁਣ ਸਿੱਧੀ ਪੀਐਚਡੀ ਕਰ ਸਕਣਗੇ।
ਲੰਬੇ ਸਮੇਂ ਤੋਂ ਤਿਆਰ ਕੀਤਾ ਜਾ ਰਿਹਾ ਸੀ ਨਵਾਂ ਪਾਠਕ੍ਰਮ
ਯੂਜੀਸੀ ਦੇ ਚੇਅਰਮੈਨ ਨੇ ਇਸ ਸਬੰਧੀ ਕਿਹਾ ਕਿ ਮੌਜੂਦਾ ਯੂਜੀ ਕੋਰਸ ਯਾਨੀ 3 ਸਾਲਾਂ ਦੇ ਗ੍ਰੈਜੂਏਸ਼ਨ ਕੋਰਸਾਂ ਨੂੰ ਉਦੋਂ ਤੱਕ ਬੰਦ ਨਹੀਂ ਕੀਤਾ ਜਾਵੇਗਾ ਜਦੋਂ ਤੱਕ 4-ਸਾਲਾ ਪ੍ਰੋਗਰਾਮ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਜਾਂਦਾ।
ਦੱਸ ਦੇਈਏ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਲੰਬੇ ਸਮੇਂ ਤੋਂ ਅੰਡਰਗ੍ਰੈਜੁਏਟ ਪ੍ਰੋਗਰਾਮਾਂ ਲਈ ਇੱਕ ਨਵਾਂ ਪਾਠਕ੍ਰਮ ਅਤੇ ਕ੍ਰੈਡਿਟ ਫਰੇਮਵਰਕ ਤਿਆਰ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।
ਮਾਸਟਰ ਕਰਨ ਦੀ ਮਜਬੂਰੀ ਹੋ ਜਾਵੇਗੀ ਖਤਮ
ਯੂਜੀਸੀ ਵੱਲੋਂ ਜਾਰੀ ਨਵਾਂ ਪਾਠਕ੍ਰਮ ਨਵੀਂ ਸਿੱਖਿਆ ਨੀਤੀ 2020 ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਹੈ। ਇਸ ਤਹਿਤ ਸਿੱਖਿਆ ਹਾਸਲ ਕਰਨ ਲਈ ਸਖ਼ਤ ਨਿਯਮਾਂ ਵਿੱਚ ਬਹੁਤ ਜ਼ਿਆਦਾ ਲਚਕਤਾ ਆਵੇਗੀ ਅਤੇ ਵਿਦਿਆਰਥੀਆਂ ਨੂੰ ਪਹਿਲਾਂ ਨਾਲੋਂ ਵੱਧ ਸਹੂਲਤਾਂ ਮਿਲਣਗੀਆਂ। ਇਸ ਤਹਿਤ ਹੁਣ ਅੰਡਰ ਗਰੈਜੂਏਟ ਦੇ 4 ਸਾਲ ਪੂਰੇ ਕਰਨ ਤੋਂ ਬਾਅਦ ਵਿਦਿਆਰਥੀ ਪੀਐੱਚਡੀ ਕਰ ਸਕਣਗੇ। ਇਸ ਦੇ ਲਈ ਯੂਜੀ ਤੋਂ ਬਾਅਦ ਮਾਸਟਰ ਡਿਗਰੀ ਦੀ ਸ਼ਰਤ ਖ਼ਤਮ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Punjab Government: ਪੰਜਾਬ ਨੇ ਚੰਡੀਗੜ੍ਹ ਐਸਐਸਪੀ ਲਈ ਭੇਜਿਆ ਪੈਨਲ, ਸੰਦੀਪ ਗਰਗ ਸਮੇਤ ਇਹ ਨਾਂ ਆਏ ਸਾਹਮਣੇ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h