Sudhir Suri Cremation: ਸੂਰੀ ਦੇ ਭਰਾ ਦਾ ਕਹਿਣਾ ਹੈ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਵੱਖਰੀ ਵੱਖਰੀ ਜਿਲਿ੍ਹਆਂ ‘ਚ ਨਜ਼ਰਬੰਦ ਕੀਤੇ ਹਿੰਦੂ ਲੀਡਰਾਂ ਨੂੰ ਰਿਹਾਅ ਕੀਤਾ ਜਾ ਰਿਹਾ ਕੁਝ ਹੋ ਗਏ ਹਨ ਕਈਆਂ ਨੂੰ ਕੀਤਾ ਜਾ ਰਿਹਾ ਹੈ।ਸੂਰੀ ਦੇ ਭਰਾ ਦਾ ਕਹਿਣਾ ਹੈ ਕਿ ਅਜਿਹੇ ਕਈ ਲੀਡਰ ਜਿਨ੍ਹਾਂ ਨੂੰ ਨਜ਼ਰ ਬੰਦ ਕੀਤਾ ਗਿਆ ਸੀ ਰਿਲੀਜ਼ ਕਰ ਦਿੱਤੇ ਗਏ ਹਨ ਤੇ ਸ਼ਵ ਯਾਤਰਾ ‘ਚ ਪਹੁੰਚਣਗੇ।ਕੁਝ ਦੂਰੋਂ ਜਿਵੇਂ ਰੋਪੜ ਤੋਂ ਲੀਡਰ ਨਹੀਂ ਪਹੁੰਚ ਸਕੇ।ਸੂਰੀ ਦੇ ਭਰਾ ਨੇ ਦੋਸ਼ ਲਗਾਉਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਭ ਫੇਲੀਅਰ ਹਨ।ਉਨ੍ਹਾਂ ਦਾ ਕਹਿਣਾ ਹੈ ਜੋ ਵੀ ਸਸਕਾਰ ਤੇ ਸ਼ਵ ਯਾਤਰਾ ‘ਚ ਆਉਣਾ ਚਾਹੁੰਦੇ ਹਨ ਉਨਾਂ੍ਹ ਨੂੰ ਆਉਣ ਦਿੱਤਾ ਜਾਵੇ।
ਪੰਜਾਬ ਦੇ ਅੰਮ੍ਰਿਤਸਰ ‘ਚ ਕਤਲ ਕੀਤੇ ਗਏ ਹਿੰਦੂ ਨੇਤਾ ਸੁਧੀਰ ਸੂਰੀ ਦਾ ਅੰਤਿਮ ਸੰਸਕਾਰ ਜਲਦ ਹੀ ਸ਼ੁਰੂ ਹੋਵੇਗਾ। ਪੁਲਿਸ ਨੇ ਨਜ਼ਰਬੰਦ ਹਿੰਦੂ ਆਗੂਆਂ ਨੂੰ ਰਿਹਾਅ ਕਰ ਦਿੱਤਾ ਹੈ। ਹੁਣ ਅੰਤਿਮ ਸੰਸਕਾਰ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਪੁਲਿਸ ਨੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹਿੰਦੂ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ ਸੀ। ਇਸ ‘ਤੇ ਸੂਰੀ ਦਾ ਪਰਿਵਾਰ ਗੁੱਸੇ ‘ਚ ਸੀ। ਪਰਿਵਾਰ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਇਨ੍ਹਾਂ ਹਿੰਦੂ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ। ਇਸ ਤੋਂ ਬਾਅਦ ਪੁਲਿਸ ਨੇ ਹਿੰਦੂ ਆਗੂਆਂ ਨੂੰ ਰਿਹਾਅ ਕਰ ਦਿੱਤਾ।
ਅੰਤਿਮ ਸੰਸਕਾਰ ਸ਼ਿਵਾਲਾ ਮੰਦਰ ਗੇਟ ਨੇੜੇ ਤਿਲਕ ਨਗਰ ਸਥਿਤ ਉਨ੍ਹਾਂ ਦੇ ਘਰ ਤੋਂ ਦੁਰਗਿਆਣਾ ਮੰਦਰ ਤੱਕ ਕੀਤਾ ਜਾਣਾ ਹੈ। ਵਰਨਣਯੋਗ ਹੈ ਕਿ ਦੇਰ ਰਾਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਪਰਿਵਾਰ ਅੰਤਿਮ ਸੰਸਕਾਰ ਲਈ ਰਾਜ਼ੀ ਹੋ ਗਿਆ।