ਪੁਲਿਸ ਦੀ ਸਖਤ ਸੁਰੱਖਿਆ ਹੇਠ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।ਦੱਸ ਦੇਈਏ ਕਿ ਸੂਰੀ ਦੇ ਸਸਕਾਰ ਤੇ ਸ਼ਵ ਯਾਤਰਾ ਮੌਕੇ ਹਜ਼ਾਰਾਂ ਦੀ ਗਿਣਤੀ ‘ਚ ਸਮਰਥਕਾਂ ਦਾ ਸਲਾਬ ਉਮੜਿਆ।ਸਸਕਾਰ ਮੌਕੇ ਪਰਿਵਾਰ ਸਮੇਤ ਸਮਰਥਕ ਭੁੱਬਾਂ ਮਾਰ ਮਾਰ ਰੋ ਰਹੇ ਸਨ।
ਪਰਿਵਾਰ ਤੇ ਸਮਰਥਕਾਂ ਦਾ ਰੋ-ਰੋ ਬੁਰਾ ਹਾਲ ਹੈ।ਦੱਸ ਦੇਈਏ ਕਿ 4 ਨਵੰਬਰ ਦੁਪਹਿਰ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।ਘਟਨਾ ਸਮੇਂ ਸੁਧੀਰ ਸੂਰੀ ਗੋਪਾਲ ਮੰਦਿਰ ਦੇ ਸਾਹਮਣੇ ਧਰਨੇ ‘ਤੇ ਬੈਠੇ ਹੋਏ ਸਨ।ਅਚਾਨਕ ਪੁਲਿਸ ਸੁਰੱਖਿਆ ਵਿਚਾਲੇ ਸ਼ੂਟਰ ਵਲੋਂ ਸੂਰੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ, ਹਸਪਤਾਲ ਲਿਜਾਂਦੇ ਸਮੇਂ ਸੂਰੀ ਨੇ ਦਮ ਤੋੜ ਦਿੱਤਾ ਸੀ।ਪੰਜਾਬ ਦੇ ਅੰਮ੍ਰਿਤਸਰ ‘ਚ ਕਤਲ ਕੀਤੇ ਗਏ ਹਿੰਦੂ ਨੇਤਾ ਸੁਧੀਰ ਸੂਰੀ ਦਾ ਪੰਚਤਵਾ ‘ਚ ਰਲੇਵਾਂ ਹੋ ਗਿਆ ਹੈ। ਉਨ੍ਹਾਂ ਦੀ ਅੰਤਿਮ ਯਾਤਰਾ ਕਰੀਬ 12 ਵਜੇ ਘਰੋਂ ਰਵਾਨਾ ਹੋਈ ਜੋ ਡੇਢ ਵਜੇ ਸ਼ਮਸ਼ਾਨਘਾਟ ਪੁੱਜੀ। 4 ਕਿਲੋਮੀਟਰ ਦਾ ਸਫਰ ਤੈਅ ਕਰਨ ਲਈ ਡੇਢ ਘੰਟਾ ਲੱਗਾ।
ਸਰੀ ਨੂੰ ਅੰਤਿਮ ਵਿਦਾਈ ਦੇਣ ਲਈ ਲੋਕਾਂ ਦੀ ਭੀੜ ਇਕੱਠੀ ਹੋਈ। ਸ਼ਮਸ਼ਾਨਘਾਟ ਵਿੱਚ ਸੂਰੀ ਅਮਰ ਰਹੇ ਦੇ ਨਾਅਰੇ ਵੀ ਗੂੰਜਦੇ ਰਹੇ। ਇਸ ਦੇ ਨਾਲ ਹੀ ਪੁਲਿਸ ਨੇ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।