ਸ਼ਿਵ ਸੈਨਾ ਆਗੂ ਸੂਧੀਰ ਸੂਰੀ ਕਤਲ ਨਾਲ ਜੁੜੀ ਇੱਕ ਵੱਡੀ ਅਪਡੇਟ ਦੇਖਣ ਨੂੰ ਮਿਲੀ ਹੈ। ਸੂਤਰਾਂ ਮੁਤਾਬਕ ਸੂਰੀ ਦੇ ਕਤਲ ਪਿੱਛੇ ਆਈਐਸਆਈ ਦਾ ਹੱਥ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕੇਂਦਰੀ ਏਜੰਸੀਆਂ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਪੁਲਿਸ ਵੱਲੋਂ ਉਸ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਨਾਲ ਸੂਧੀਰ ਸੂਰੀ ਦੀ ਮੌਤ ਹੋ ਗਈ। ਇਸ ਮੁਤਾਬਕ ਇਕ ਵਿਅਕਤੀ ਦੀ ਵੀ ਤਸਵੀਰ ਜਨਤਕ ਕੀਤੀ ਗਈ ਹੈ ਜੋ ਕਿ ਇਸ ਹਮਲੇ ਦਾ ਮੁੱਖ ਦੋਸ਼ੀ ਦੱਸਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਅੱਜ ਇਕ ਹਮਲੇ ਦੌਰਾਨ ਆਪਸੀ ਰੰਜਿਸ ਦੇ ਚੱਲਦਿਆਂ ਸ਼ਿਵ ਸੈਨਾ ਦੇ ਆਗੂ ਸੂਧੀਰ ਸੂਰੀ ਦਾ ਗੋਲੀਆਂ ਲੱਗਣ ਨਾਲ ਮੌਤ ਹੋ ਗਈ। ਇਸ ਹਮਲੇ ਦੇ ਸ਼ੂਟਰ ਦੇ ਸਾਥੀ ਦੀ ਗ੍ਰਿਫਤਾਰੀ ਦੀ ਵੀ ਜਾਣਕਾਰੀ ਹਾਸਲ ਹੋਈ ਹੈ। ਜਿਸ ਦਾ ਨਾਂ ਸੰਦੀਪ ਸਿੰਘ ਦੱਸਿਆ ਜਾ ਰਿਹਾ ਹੈ ਉਸ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਦੱਸਿਆ ਜਾ ਰਿਹਾ ਕਿ ਸੂਰੀ ਨੂੰ ਤੁਰੰਤ ਅਸਕੋਰਟ ਹਸਪਤਾ ਵਿਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸੂਰੀ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਸੈਨਾ ਵਰਕਰਾਂ ਦਾ ਕਹਿਣਾ ਕਿ ਸੁਧੀਰ ਸੂਰੀ ਨੂੰ ਪਿਛਲੇ ਲੰਬੇ ਸਮੇਂ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਜਿਸਦੀ ਸਾਰੀ ਜਾਣਕਾਰੀ ਪੰਜਾਬ ਸਰਕਾਰ, ਡੀਜੀਪੀ ਪੰਜਾਬ ਨੂੰ ਲਗਾਤਾਰ ਦਿੱਤੀ ਗਈ ਸੀ।
ਫਾਇਰਿੰਗ ਦੀ ਘਟਨਾ ਤੋਂ ਬਾਅਦ ਇਲਾਕੇ ‘ਚ ਤੁਰੰਤ ਹਫੜਾ-ਦਫੜੀ ਮੱਚ ਗਈ, ਨਾਲ ਆਏ ਸ਼ਿਵ ਸੈਨਾ ਕਾਰਕੁੰਨਾਂ ਨੇ ਜਿੱਥੇ ਸੂਰੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਉੱਥੇ ਹੀ ਪਿੱਛੋਂ ਦੀ ਫਾਇਰਿੰਗ ਦਾ ਸਿਸਿਲਾ ਜਾਰੀ ਸੀ। ਜਿਸ ਤੋਂ ਬਾਅਦ ਇੱਕ ਸ਼ਿਵ ਸੈਨਾ ਕਾਰਕੁੰਨ ਵੱਲੋਂ ਜਵਾਬੀ ਫਾਇਰਿੰਗ ਵੀ ਕੀਤੀ ਗਈ।
ਫਾਇਰਿੰਗ ਕਰਨ ਵਾਲਾ ਕੀਤਾ ਗ੍ਰਿਫ਼ਤਾਰ
ਸ਼ਿਵ ਸੈਨਾ ਆਗੂ ਸੁਧੀਰ ਸੂਰੀ ਆਪਣੇ ਭੜਕਾਊ ਬਿਆਨਾਂ ਨੂੰ ਲੈਕੇ ਹਮੇਸ਼ਾਂ ਹੀ ਸੁਰਖੀਆਂ ‘ਚ ਰਹਿੰਦੇ ਸਨ ਤੇ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਜਾਨੋ ਮਾਰਨ ਦੀਆਂ ਧਮਕੀਆਂ ਮਿੱਲ ਚੁੱਕੀਆਂ ਸਨ। ਹਾਸਿਲ ਜਾਣਕਾਰੀ ਮੁਤਾਬਿਕ ਮੰਦਿਰ ਦੀ ਪ੍ਰਧਾਨਗੀ ਨੂੰ ਲੈਕੇ ਇਕ ਰੰਜਿਸ਼ ਤਹਿਤ ਸੂਰੀ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਪੁਲਿਸ ਦੀ ਫੌਰੀ ਕਾਰਵਾਈ ਮਗਰੋਂ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਸੀਦਾ ਨਾਂਅ ਸੰਦੀਪ ਸਿੰਘ ਦੱਸਿਆ ਜਾ ਰਿਹਾ।
ਜਵਾਬੀ ਫਾਇਰਿੰਗ ਕਰਨ ਵਾਲਾ ਸੈਨਾ ਕਾਰਕੁੰਨ ਵੀ ਗ੍ਰਿਫ਼ਤਾਰ
ਦੱਸਿਆ ਜਾ ਰਿਹਾ ਕਿ ਜਵਾਬੀ ਫਾਇਰਿੰਗ ਕਰਨ ਵਾਲੇ ਸ਼ਿਵ ਸੈਨਾ ਕਾਰਕੁੰਨ ਨੂੰ ਵੀ ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਹੁਣ ਇਸਦੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਜਿਸ ਹਥਿਆਰ ਨਾਲ ਜਵਾਬੀ ਫਾਇਰਿੰਗ ਕੀਤੀ ਗਈ ਉਹ ਲਾਇਸੰਸੀ ਹਥਿਆਰ ਹੈ ਜਾ ਨਹੀਂ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h