ਸੁਧੀਰ ਸੂਰੀ ਦੇ ਕਾਤਲ ਨੂੰ ਕੋਰਟ ‘ਚ ਕੀਤਾ ਪੇਸ਼।ਮੁਲਜ਼ਮ ਸੰਨੀ ਨੂੰ ਅੰਮ੍ਰਿਤਸਰ ਕੋਰਟ ‘ਚ ਕੀਤਾ ਜਾ ਰਿਹਾ ਪੇਸ਼।
ਮੁਲਜ਼ਮ ਦਾ ਰਿਮਾਂਡ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੀ ਪੁਲਿਸ।
ਅੰਮ੍ਰਿਤਸਰ ‘ਚ ਹਿੰਦੂ ਨੇਤਾ ਸੁਧੀਰ ਸੂਰੀ ਦਾ ਕਤਲ ਕਰਨ ਵਾਲੇ ਸੰਦੀਪ ਉਰਫ ਸੈਂਡੀ ਨੂੰ ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਮੁਲਜ਼ਮਾਂ ਨੂੰ 7 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਦੌਰਾਨ ਪੁਲੀਸ ਨੇ ਮੁਲਜ਼ਮ ਦੇ ਹੁਣ ਤੱਕ ਦੇ ਬਿਆਨਾਂ, ਉਸ ਦੀ ਗੱਡੀ ਵਿੱਚੋਂ ਮਿਲੇ ਫੋਟੋਸਟੇਟ ਆਦਿ ਦੇ ਆਧਾਰ ’ਤੇ ਰਿਮਾਂਡ ਦੀ ਮੰਗ ਕੀਤੀ ਸੀ।
ਦੂਜੇ ਪਾਸੇ ਅੰਮ੍ਰਿਤਸਰ ‘ਚ ਪਰਿਵਾਰ ਨੇ ਹਿੰਦੂ ਨੇਤਾ ਅਤੇ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਦਾ ਪੋਸਟਮਾਰਟਮ ਕਰਵਾਉਣ ਲਈ 4 ਮੰਗਾਂ ਕੀਤੀਆਂ ਹਨ। ਇਨ੍ਹਾਂ ਵਿੱਚ ਸੂਰੀ ਨੂੰ ਸ਼ਹੀਦ ਦਾ ਦਰਜਾ ਦੇਣਾ, ਕਤਲ ਦੀ ਸੀਬੀਆਈ ਜਾਂਚ, ਏਸੀਪੀ ਨਾਰਥ ਅਤੇ 2 ਐਸਐਚਓਜ਼ ਨੂੰ ਮੁਅੱਤਲ ਕਰਨਾ ਸ਼ਾਮਲ ਹੈ। ਦੂਜੇ ਪਾਸੇ ਸੂਰੀ ਦੇ ਪੁੱਤਰ ਮਾਣਿਕ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੂੰ ਵੀ ਧਮਕੀ ਭਰਿਆ ਫੋਨ ਆਇਆ। ਕੱਲ੍ਹ ਪਿਤਾ ਨੂੰ ਵੀ ਧਮਕੀ ਦਾ ਫੋਨ ਆਇਆ। ਉਸ ਨੇ ਕੱਲ੍ਹ ਹੀ ਪੁਲੀਸ ਤੋਂ ਬੁਲੇਟ ਪਰੂਫ਼ ਗੱਡੀ ਅਤੇ ਜੈਕਟ ਦੀ ਮੰਗ ਕੀਤੀ ਸੀ।