ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਬੇਅਦਬੀਆਂ ਲਈ ਮਾਫੀ ਮੰਗੀ ਹੈ। ਉਨ੍ਹਾਂ ਨੇ ਇਹ ਮਾਫੀ ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਸਾਰੀ ਉਮਰ ਮਲਾਲ ਰਿਹਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਬੇਅਦਬੀ ਹੋਈ ਤੇ ਅਜਿਹੀ ਸਥਿਤੀ ਪੈਦਾ ਹੋਈ। ਉਨ੍ਹਾਂ ਨੂੰ ਇਹ ਕੇਸ ਸੀਬੀਆਈ ਨੂੰ ਸੌਂਪਣਾ ਪਿਆ ਤੇ ਉਹ ਖੁਦ ਦੋਸ਼ੀਆਂ ਨੂੰ ਨਹੀਂ ਫੜ ਸਕੇ।
ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਪ੍ਰਧਾਨ ਹੋਣ ਦੇ ਨਾਤੇ, ਮੁੱਖ ਸੇਵਾਦਾਰ ਹੋਣ ਦੇ ਨਾਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਹਾਂ। ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਮੁਆਫ਼ੀ ਮੰਗਦਾ ਹਾਂ ਕਿ ਜੇਕਰ ਸਾਡੀ ਸਰਕਾਰ ਦੌਰਾਨ ਜੇਕਰ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਿਨਾਂ ਦਿਲ ਦੁਖਾਇਆ ਹੋਏ ਤਾਂ ਅਸੀਂ ਮੁਆਫ਼ੀ ਮੰਗਦਾ ਹਾਂ।
I fervently appeal to all those who may have left Shiromani Akali Dal for whatever reason including any possible mistake or injustice committed against them by anyone including me or Badal sahab or by anyone else in the party. Only a united Khalsa Panth under a united Akali flag… pic.twitter.com/mSBRUG894N
— Sukhbir Singh Badal (@officeofssbadal) December 14, 2023
ਸੁਖਬੀਰ ਬਾਦਲ ਨੇ ਕਿਹਾ ਕਿ ਸਾਡੇ ਸ਼ਾਸਨ ਦੌਰਾਨ ਹੋਈ ਬੇਅਦਬੀ ਲਈ ਅਸੀਂ ਮੁਆਫੀ ਮੰਗਦੇ ਹਾਂ। ਅਸੀਂ ਦੋਸ਼ੀ ਨੂੰ ਨਹੀਂ ਫੜ ਸਕੇ, ਉਸ ਲਈ ਵੀ ਅਫਸੋਸ ਹੈ। ਅਸਲੀ ਦੋਸ਼ੀਆਂ ਤੇ ਸਿਆਸਤ ਕਰਨ ਵਾਲਿਆਂ ਦੇ ਚਿਹਰਿਆਂ ਨੂੰ ਵੀ ਕੌਮ ਦੇ ਸਾਹਮਣੇ ਲਿਆਂਦਾ ਜਾਵੇਗਾ।
ਸੁਖਬੀਰ ਬਾਦਲ ਨੇ ਕਿਹਾ ਕਿ ਦੂਜੀਆਂ ਸਰਕਾਰਾਂ ਦੇ ਸਮੇਂ ਜਦੋਂ ਹਰਿਮੰਦਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੇ ਪਟਿਆਲਾ ਵਿੱਚ ਬੇਅਦਬੀ ਹੋਈ ਤਾਂ ਕਿਸੇ ਨੇ ਆਵਾਜ਼ ਨਹੀਂ ਉਠਾਈ। ਜਦੋਂ 10-11 ਥਾਵਾਂ ‘ਤੇ ਬੇਅਦਬੀ ਹੋਈ ਤਾਂ ਕਿਸੇ ਕੋਲ ਜਾ ਕੇ ਦੇਖਣ ਦਾ ਸਮਾਂ ਨਹੀਂ ਸੀ। ਅਸਲ ਵਿੱਚ ਅਕਾਲੀ ਦਲ ਨੂੰ ਕਮਜੋਰ ਕੀਤਾ ਗਿਆ ਤਾਂ ਕਿ ਕੌਮ ਉੱਤੇ ਹਮਲਾ ਕੀਤਾ ਜਾ ਸਕੇ।
Submitting myself to the Guru’s will in the precinct of Sri Akal Takht Sahib, the highest religio-temporal seat of the Sikh quom, I sincerely and unconditionally seek forgiveness of the Khalsa Panth that heinous act of sacrilege of Sri Guru Granth Sahib Ji happened during Akali… pic.twitter.com/3mKoP4tDmf
— Sukhbir Singh Badal (@officeofssbadal) December 14, 2023
ਸੁਖਬੀਰ ਬਾਦਲ ਨੇ ਕਿਹਾ ਕਿ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੁਖੀ ਸਨ ਕਿ ਉਨ੍ਹਾਂ ਨੂੰ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਦਿੱਤਾ ਗਿਆ। ਤਾਕਤਾਂ ਇਸ ਤਰ੍ਹਾਂ ਇਕੱਠੀਆਂ ਹੋਈਆਂ ਤੇ ਰਾਜਨੀਤੀ ਹੋਈ। ਸਾਰਿਆਂ ਨੇ ਇਕੱਠੇ ਹੋ ਕੇ ਕੌਮ ਦੀਆਂ ਭਾਵਨਾਵਾਂ ਨੂੰ ਭੜਕਾਇਆ। ਅਜਿਹਾ ਦਬਾਅ ਪਾਇਆ ਗਿਆ ਕਿ ਕੇਸ ਸੀਬੀਆਈ ਨੂੰ ਸੌਂਪਣਾ ਪਿਆ ਤੇ ਅਕਾਲੀ ਦਲ ਇਸ ਦੀ ਜਾਂਚ ਨਾ ਕਰ ਸਕਿਆ। ਬੇਅਦਬੀ ਵੇਲੇ ਸਾਰੇ ਅਕਾਲੀ ਦਲ ਤੇ ਬਾਦਲ-ਬਾਦਲ ਕਹਿੰਦੇ ਰਹੇ।