ਆਮ ਆਦਮੀ ਪਾਰਟੀ ਵਲੋਂ ਅੱਜ ਪਹਿਲਾ ਬਜਟ ਜਾਰੀ ਕੀਤਾ ਗਿਆ ,ਜਿਸ ਸਬੰਧੀ ਸੁਖਪਾਲ ਸਿੰਘ ਖਹਿਰਾ ਕਾਂਗਰਸੀ ਵਿਧਾਇਕ ਨੇ “ਆਪ” ‘ਤੇ ਵਰਦਿਆਂ ਕਿਹਾ ਕਿ ਇਹ ਬਜਟ ਚ ਕੋਈ ਖਾਸ ਗੱਲ ਨਹੀ , ਸਗੋਂ ਪਹਿਲਾਂ ਇਨਾ ਗਾਰੰਟੀ ਦਿੱਤੀ ਸੀ ਕਿ ਔਰਤਾਂ ਨੂੂੰ ਪ੍ਰਤੀ ਮਹੀਨਾ 1000 ਰੁਪਏ ਦਿੱਤਾ ਜਾਵੇਗਾ ,ਉਸ ਦਾ ਕੋਈ ਜਿਕਰ ਨਹੀ ਕੀਤਾ ਗਿਆ, ਇਹ ਸਰਾਸਰ ਧੋਖਾ ਹੈ ।
ਦੂਜੇ ਪਾਸੇ ਉਨਾ ਬਿਜਲੀ ਪ੍ਰਤੀ ਮਹੀਨਾ 300 ਰੁ ਯੂਨਿਟ ਮੁਫਤ ਮਿਲਣ ਬਾਰੇ ਦਾਅਵੇ ਨਾਲ ਸਪੱਸ਼ਟ ਕੀਤਾ ਕਿ ਇਸ ਦਾ ਬਜਟ ‘ਚ ਕੋਈ ਗੱਲਬਾਤ ਹੀ ਨਹੀ ਕੀਤੀ ਗਈ । ਇਕ ਹੋਰ ਖਦਸ਼ਾ ਪ੍ਰਗਟਾਂਉਦਿਆਂ ਖਹਿਰਾ ਨੇ ਸਪੱਸ਼ਟ ਕੀਤਾ ਕਿ “ਆਪ” ਸਰਕਾਰ ਨੇ ਕਿਹਾ ਸੀ ਕਿ ਲੋਕਾਂ ਨੂੰ ਘਰਾਂ ‘ਚ ਆਟਾ ਪਹੰਚਾਇਆ ਜਾਵੇਗਾ ਪਰ ਇਹ ਮੰਗ ਪੰਜਾਬ ਦੇ ਲੋਕਾਂ ਨਹੀ ਸੀ ਕਿਹਾ ਸਗੋਂ “ਆਪ” ਦੀ ਪੰਜਾਬ ਸਰਕਾਰ ਨੇ ਮੰਗ ਰੱਖੀ ਸੀ, ਕਿਉਕਿ ਮੈਨੂੰ ਲੱਗ ਰਿਹਾ ਹੈ ਕਿ ਇਸ ‘ਚ ਸਰਾਸਰ ਘਪਲਾ ਹੋਵੇਗਾ ਕਿਉਕਿ 500 ਕਰੋੜ ਦਾ ਬਜਟ ਇਸ ਲਈ ਰੱਖਿਆ ਗਿਆ ਹੈ ਕਿ ਜਦਕਿ ਪੰਜਾਬ ਦੇ ਨੌਜੁਆਨ ਨੌਕਰੀਆਂ ਮੰਗ ਰਹੇ ਹਨ,ਬੇਰੁਜਗਾਰੀ ਚਰਮ ਸੀਮਾ ਤੇ ਹੈ।