ਤੇਜ਼ ਧੁੱਪ ਤੋਂ ਝੁਲਸੀ ਹੋਈ ਚਮੜੀ ਨੂੰ ਬਚਾਉਣਗੇ ਇਹ ਨੁਸਖ਼ੇ, ਮਿੰਟਾਂ ‘ਚ ਖਿੜ ਜਾਵੇਗਾ ਚਿਹਰਾ, ਅਪਣਾਓ
ਮੌਸਮ ਕੋਈ ਵੀ ਹੋਵੇ, ਚਮੜੀ ਨੂੰ ਵਿਸ਼ੇਸ ਦੇਖਭਾਲ ਦੀ ਲੋੜ ਹੁੰਦੀ ਹੈ।ਕਿਉਂਕਿ ਸਰੀਰ ‘ਚ ਚਮੜੀ ਹੀ ਉਹ ਮਹੱਤਵਪੂਰਨ ਹਿੱਸਾ ਹੈ ਜਿਸ ‘ਤੇ ਮੌਸਮ ਦਾ ਪ੍ਰਭਾਵ ਵਧੇਰੇ ਪੈਂਦਾ ਹੈ।ਗਰਮੀਆਂ ‘ਚ ਸਨਬਰਨ ਦੀ ਸਮੱਸਿਆ ਵੱਧ ਹੁੰਦੀ ਹੈ।ਧੁੱਪ ਤੋਂ ਚਿਹਰੇ ਦੀ ਰੰਗਤ ਹੌਲੀ ਹੌਲੀ ਬਦਲਣ ਲੱਗ ਜਾਂਦੀ ਹੈ ਅਤੇ ਚਿਹਰੇ ਤੇ ਕਈ ਬਦਲਾਅ ਦੇਖਣ ਨੂੰ ਮਿਲਦੇ ਹਨ।
ਜਾਣੋ ਇਸ ਲੱਛਣ ਅਤੇ ਇਸ ਤੋਂ ਬਚਣ ਦੇ ਉਪਾਅ
ਸਨਬਰਨ ਦੇ ਲੱਛਣ
ਸਨਬਰਨ ਦੇ ਕਾਰਨ ਚਮੜੀ ਦੀ ਨਮੀ ਘੱਟ ਹੋ ਜਾਂਦੀ ਹੈ।
ਚਮੜੀ ਡ੍ਰਾਈ ਹੋਣ ਲੱਗਦੀ ਹੈ, ਚਮੜੀ ‘ਤੇ ਲਾਲ ਰੰਗ ਦੇ ਧੱਬੇ ਵੀ ਨਜ਼ਰ ਆਉਣ ਲੱਗਦੇ ਹਨ।
ਚਮੜੀ ਦਾ ਰੰਗ ਝੁਲਸਣ ਲੱਗ ਜਾਂਦਾ ਹੈ ਜਿਸ ਨਾਲ ਰੰਗ ਕਾਲਾ ਲੱਗਣ ਲੱਗਦਾ ਹੈ।
ਸਨਬਰਨ ਦੀ ਸਮੱਸਿਆ ਅੱਗੇ ਚੱਲ ਕੇ ਸਮੇਂ ਤੋਂ ਪਹਿਲਾਂ ਝੁਰੜੀਆਂ ਦੀਆਂ ਸਮੱਸਿਆਵਾਂ ਨੂੰ ਵੀ ਉਤਪੰਨ ਕਰਦੀ ਹੈ।
ਸਨਬਰਨ ਤੋਂ ਬਚਣ ਦੇ ਟਿਪਸ
ਸਰਵਪ੍ਰਥਮ ਚੰਗੀ ਕੁਆਲਿਟੀ ਦੇ ਸਨਸਕ੍ਰੀਨ ਲੋਸ਼ਨ ਦਾ ਪ੍ਰਯੋਗ ਹਰ ਤਿੰਨ ਤੋਂ ਚਾਰ ਘੰਟੇ ਦੇ ਅੰਦਰ ਚਮੜੀ ਦੇ ਖੁੱਲ੍ਹੇ ਭਾਗ ‘ਤੇ ਅਪਲਾਈ ਕਰੋ।
ਨਿਯਮਿਤ ਰੂਪ ਨਾਲ ਦਿਨ ‘ਚ ਦੋ ਤੋਂ ਤਿੰਨ ਵਾਰ ਚਮੜੀ ਦੀ ਕਲੀਨਿੰਗ, ਟੋਨਿੰਗ ਅਤੇ ਨਮੀ ਜ਼ਰੂਰ ਦਿਓ।
ਜਿੱਥੋਂ ਤੱਕ ਸੰਭਵ ਹੋ ਸਕੇ ਦਸ ਤੋਂ 3 ਵਜੇ ਤੱਕ ਧੁੱਪ ‘ਚ ਨਾ ਨਿਕਲੋ।
ਬੁੱਲ੍ਹਾਂ ‘ਤੇ ਵੀ ਸਨਸਕ੍ਰੀਨ ਯੁਕਤ ਲਿਪ ਬਾਮ ਦਾ ਪ੍ਰਯੋਗ ਕਰੋ।
ਘਰੇਲੂ ਉਪਾਅ ਵੀ ਬੇਹੱਦ ਲਾਭਦਾਇਕ
ਤਰਲ ਪਦਾਰਥਾਂ ਦਾ ਭਰਪੂਰ ਸੇਵਨ ਕਰੋ
ਚਮੜੀ ‘ਤੇ ਬਰਫ਼ ਦੇ ਟੁਕੜੇ ਰਗੜੋ
ਅੰਗੂਰ ਦਾ ਸੇਵਨ ਵੀ ਚਮੜੀ ਦੀ ਟੈਨਿੰਗ ਲਈ ਸੁਰੱਖਿਆ ਪ੍ਰਦਾਨ ਕਰਦਾ ਹੈ ਦੂਜੇ ਪਾਸੇ ਇਸਦੀ ਵਰਤੋਂ ਨਾਲ ਚਮੜੀ ‘ਚ ਆਕਰਸ਼ਕ ਨਿਖਾਰ ਵੀ ਆਉਂਦਾ ਹੈ।
ਗੁਲਾਬ ਜਲ ਨਾਲ ਚਮੜੀ ਨੂੰ ਸਾਫ ਕਰਨਾ ਵੀ ਲਾਭਦਾਇਕ ਹੈ।
ਦਹੀਂ ਦਾ ਪੈਕ ਵੀ ਚਮੜੀ ‘ਤੇ ਲਗਾਉਣ ਨਾਲ ਸਨਬਰਨ ਦੀ ਸਮੱਸਿਆ ਦਾ ਸਮਾਧਾਨ ਹੁੰਦਾ ਹੈ।
ਟਮਾਟਰ ਦਾ ਸੇਵਨ ਕਰਨਾ ਅਤੇ ਉਸਦਾ ਛਿਲਕਾ ਚਮੜੀ ‘ਤੇ ਮਲਣਾ ਦੋਵਾਂ ਪ੍ਰਕਾਰ ਨਾਲ ਇਸਦਾ ਪ੍ਰਯੋਗ ਸਨਬਰਨ ਦੀ ਸਮੱਸਿਆ ਨੂੰ ਸਮਾਪਤ ਕਰਕੇ ਚਮੜੀ ਨੂੰ ਸਿਹਤਮੰਦ ਬਣਾਉਂਦਾ ਹੈ।
ਚਮੜੀ ‘ਤੇ ਕੈਲਾਮਾਈਨ ਲੋਸ਼ਨ ਦਾ ਪ੍ਰਯੋਗ ਕਰਨਾ ਵੀ ਉਪਯੋਗੀ ਰਹਿੰਦਾ ਹੈ।