ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਵਿਆਪਕ ਰੋਸ ਫੈਲਿਆ, ਜਿਸ ਨਾਲ ਦੁਨੀਆਂ ਭਰ ‘ਚ ਉਸ ਦੇ ਫੈਨਸ ਨੇ ਇਸ ਪੰਜਾਬੀ ਪੌਪ ਸਟਾਰ ਦੀ ਮੌਤ ‘ਤੇ ਸੋਗ ਜ਼ਾਹਰ ਕੀਤਾ। ਇੰਨਾ ਹੀ ਨਹੀਂ, ਸਗੋਂ ਉਨ੍ਹਾਂ ਦੇ ਕਈ ਕਰੀਬੀ ਦੋਸਤ ਅਤੇ ਪਰਿਵਾਰ ਅਜੇ ਵੀ ਗਾਇਕ ਦੀ ਮੌਤ ‘ਤੇ ਸਦਮੇ ਅਤੇ ਸੋਗ ‘ਚ ਹਨ।
ਲਗਾਤਾਰ ਸਿੱਧੂ ਲਈ ਆਵਾਜ਼ ਚੁੱਕਣ ਵਾਲੇ ਸਿੱਧੂ ਦੇ ਦੋਸਤ ਸੰਨੀ ਮਾਲਟਨ ਨੇ ਇੱਕ ਵਾਰ ਫਿਰ ਤੋਂ ਆਪਣੇ ਦੋਸਤ ਮਰਹੂਮ ਦੋਸਤ ਨੂੰ ਯਾਦ ਕੀਤਾ ਅਤੇ ਉਸ ਦੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨਾਲ ਮਜ਼ਬੂਤ ਰਿਸ਼ਤਾ ਸਾਂਝਾ ਕਰਨ ਵਾਲੇ ਸੰਨੀ ਮਾਲਟਨ ਨੇ 15 ਨਵੰਬਰ ਨੂੰ ਆਪਣਾ ਜਨਮਦਿਨ ਮਨਾਇਆ।
ਹਾਲਾਂਕਿ, ਕਲਾਕਾਰ ਨੇ ਇਸ ਦੌਰਾਨ ਕੋਈ ਪਾਰਟੀ ਨਹੀਂ ਕੀਤੀ ਸਗੋਂ ਉਸ ਨੇ ਕੁਝ ਵਖਰਾ ਕਰਨ ਦਾ ਤਰੀਕਾ ਅਪਨਾਇਆ। ਉਸਨੇ ਸੋਸ਼ਲ ਮੀਡੀਆ ‘ਤੇ ਆਪਣੇ ਤਜ਼ਰਬਿਆਂ ਅਤੇ ਸਿੱਧੂ ਮੂਸੇਵਾਲਾ ਦੇ ਨਤੀਜੇ ਵਜੋਂ ਅੱਜ ਉਹ ਕੌਣ ਹੈ ਬਾਰੇ ਇੱਕ ਲੰਮਾ ਨੋਟ ਪੋਸਟ ਕੀਤਾ।
View this post on Instagram
ਸੰਨੀ ਮਾਲਟਨ ਨੇ ਕੁਝ ਤਸਵੀਰਾਂ ਸਿੱਧੂ ਨਾਲ ਸਾਂਝੀਆਂ ਕਰਦਿਆਂ ਲਿਖਿਆ, ‘‘ਮੇਰਾ ਨਾਮ ਸੰਦੀਪ ਸਿੰਘ ਸਿੱਧੂ ਹੈ, ਜਿਸ ਦਾ ਜਨਮ 15 ਨਵੰਬਰ, 1989 ਨੂੰ ਹੋਇਆ। ਤੁਹਾਡੇ ’ਚੋਂ ਬਹੁਤੇ ਮੈਨੂੰ ‘ਸੰਨੀ ਮਾਲਟਨ’ ਵਜੋਂ ਜਾਣਦੇ ਹਨ। ਮੈਂ 15 ਸਾਲ ਦੀ ਉਮਰ ’ਚ ਬਿਨਾਂ ਕਿਸੇ ਇਰਾਦੇ ਦੇ ਰੈਪ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਚਲਦਿਆਂ ਮੈਂ ਅੱਜ ਇਥੇ ਹਾਂ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਪੂਰੀ ਦੁਨੀਆ ’ਚ ਇੰਨੇ ਸਾਰੇ ਲੋਕ ਪਿਆਰ ਕਰਨਗੇ। ਸਿੱਧੂ ਨੂੰ ਮਿਲਣ ਤੋਂ ਬਾਅਦ, ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ। ਜਦੋਂ ਅਸੀਂ ਆਪਣਾ ਸਫ਼ਰ ਸ਼ੁਰੂ ਕੀਤਾ, ਮੇਰੇ ਤੇ ਸਿੱਧੂ ਦੇ ਆਲੇ-ਦੁਆਲੇ ਬਹੁਤ ਸਾਰੇ ‘ਦੋਸਤ’ ਸਨ। ਅਖੀਰ ’ਚ ਸਿਰਫ਼ ਅਸੀਂ ਦੋ ਹੀ ਬਚੇ ਸੀ। ਮੈਨੂੰ ਕਦੇ ਵੀ ਇਹ ਅਹਿਸਾਸ ਨਹੀਂ ਹੋਇਆ ਕਿ ਅਸੀਂ ਕਿਸ ਜ਼ਹਿਰੀਲੇ ਵਾਤਾਵਰਣ ’ਚ ਸੀ, ਜਦੋਂ ਤੱਕ ਅਸੀਂ ਆਪਣੇ ਆਪ ਨੂੰ ਉਨ੍ਹਾਂ ਤੋਂ ਵੱਖ ਨਹੀਂ ਕਰ ਲੈਂਦੇ। ਅਕਤੂਬਰ 2021 ਤੋਂ ਮਈ 2022 ਤੱਕ ਸਾਡੀਆਂ ਟੀਮਾਂ ਦੀ ਕੈਮਿਸਟਰੀ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਸੀ ਤੇ ਇਹ ਇਸ ਲਈ ਸੀ ਕਿਉਂਕਿ ਮੇਰੇ ਤੇ ਸਿੱਧੂ ’ਚ ਇਕੱਠੇ ਕੰਮ ਕਰਦੇ ਸਮੇਂ ਜ਼ੀਰੋ ਈਗੋ ਸੀ।’’
ਸੰਨੀ ਨੇ ਅੱਗੇ ਲਿਖਿਆ, ‘‘ਮੂਸ ਨੂੰ ਦੋ ਚੀਜ਼ਾਂ ਸਭ ਤੋਂ ਵੱਧ ਪਸੰਦ ਸਨ ਤੇ ਉਹ ਸਨ ਉਸ ਦੇ ਮਾਤਾ-ਪਿਤਾ ਤੇ ਪ੍ਰਸ਼ੰਸਕ। ਉਹ ਟੂਰ ’ਤੇ ਜਾਣ ਤੇ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਮਿਲਣ ਲਈ ਬਹੁਤ ਉਤਸ਼ਾਹਿਤ ਸੀ। ਅੱਜ ਬਹੁਤਾ ਜਸ਼ਨ ਮਨਾਉਣ ਲਈ ਨਹੀਂ, ਮੈਨੂੰ ਜਨਮਦਿਨ ਦੀਆਂ ਮੁਬਾਰਕਾਂ ਦੇਣ ਦੀ ਬਜਾਏ, ਕਿਰਪਾ ਕਰਕੇ ਮੇਰੇ ਭਰਾ ਲਈ ਇਨਸਾਫ਼ ਦੀ ਮੰਗ ਕਰੋ। ਸੁਣੋ ਉਸ ਦੇ ਮਾਤਾ-ਪਿਤਾ ਕੀ ਕਹਿ ਰਹੇ ਹਨ, ਉਨ੍ਹਾਂ ਦੀਆਂ ਗੱਲਾਂ ’ਚ ਸੱਚਾਈ ਹੈ। ਮੈਂ ਜੋ ਵੀ ਕਰਦਾ ਹਾਂ, ਉਹ ਸਿੱਧੂ ਦੇ ਜੀਵਨ ਨੂੰ ਸਨਮਾਨ ਦੇਣ ਤੇ ਉਸ ਦੀ ਵਿਰਾਸਤ ਨੂੰ ਜਿਊਂਦਾ ਰੱਖਣ ਲਈ ਹੋਵੇਗਾ। ਦੁਨੀਆ ਨੂੰ ਇਹ ਦਿਖਾਉਣ ਲਈ ਤੁਹਾਡਾ ਧੰਨਵਾਦ ਕਿ ਮੈਂ ਇਸ ਪੂਰੇ ਸਮੇਂ ’ਚ ਅਸਲੀ ਭਰਾ ਸੀ, ਮੈਂ ਤੁਹਾਨੂੰ ਕਦੇ ਨਹੀਂ ਭੁੱਲਾਂਗਾ।’’
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h