ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਦੁੱਖ ਨੂੰ ਅਜੇ ਤਕ ਉਸ ਦੇ ਚਾਹੁਣ ਵਾਲੇ ਭੁਲਾ ਨਹੀਂ ਸਕੇ ਹਨ। ਰੋਜ਼ਾਨਾ ਸਿੱਧੂ ਮੂਸੇ ਵਾਲਾ ਲਈ ਇਨਸਾਫ ਦੀ ਮੰਗ ਹੁੰਦੀ ਹੈ। ਉਥੇ ਸਿੱਧੂ ਦੇ ਨਜ਼ਦੀਕ ਰਹੇ ਉਸ ਦੇ ਸਾਥੀ ਕਲਾਕਾਰ ਸਿੱਧੂ ਨੂੰ ਗਾਣਿਆਂ ਰਾਹੀਂ ਯਾਦ ਕਰਦੇ ਰਹਿੰਦੇ ਹਨ।
ਸਿੱਧੂ ਦੇ ਨਜ਼ਦੀਕੀ ਦੋਸਤਾਂ ’ਚੋਂ ਇਕ ਸੰਨੀ ਮਾਲਟਨ ਨੇ ਵੀ ਸਿੱਧੂ ਮੂਸੇ ਵਾਲਾ ਲਈ ਇਕ ਗੀਤ ਕੱਢਿਆ ਹੈ। ਇਸ ਗੀਤ ਦਾ ਨਾਂ ਹੈ ‘ਲੈਟਰ ਟੂ ਸਿੱਧੂ’। ਗੀਤ ’ਚ ਸੰਨੀ ਮਾਲਟਨ ਨੇ ਸਿੱਧੂ ਮੂਸੇ ਵਾਲਾ ਲਈ ਆਪਣੇ ਜਜ਼ਬਾਤ ਸਾਂਝੇ ਕੀਤੇ ਹਨ।
ਇਸ ਗੀਤ ‘ਚ ਸੰਨੀ ਦੇ ਬੋਲ ਹਨ ਕਿ
ਸਿੱਧੂਆਂ ਦਾ ਮੁੰਡਾ ਜਿਓਣਾ ਸਿੱਖਾ ਗਿਆ
ਉਹਨਾਂ ਨੂੰ ਜੋ ਜਿਉਣ ਦੀ ਸੀ ਆਸ ਛੱਡ ਗਏ
ਇਸ ਗੀਤ ਵਿੱਚ ਉਹ ਜਿਕਰ ਕਰਦਾ ਹੈ ਕਿ ਕਿੱਦਾਂ ਉਹ ਸਿੱਧੂ ਨਾਲ ਗਾਣੇ ਗਾਉਣ ਤੇ ਜਿਉਣ ਦੇ ਸੁਪਨੇ ਦੇਖਦਾ ਸੀ। ਪਰ ਉਹ ਸੁਪਨੇ ਸਾਰੇ ਵਿੱਚ ਹੀ ਰਹਿ ਗਏ। ਹੁਣ ਸਿੱਧੂ ਬਿਨਾ ਉਸਦੀ ਜਿੰਦਗੀ ‘ਚ ਗੀਤਾਂ ਦਾ ਕੋਈ ਮਜ਼ਾ ਨਹੀਂ ਹੈ।
ਸੰਨੀ ਮਾਲਟਨ ਨੂੰ ਗੀਤ ਦੇ ਅਖੀਰ ’ਚ ਸਿੱਧੂ ਮੂਸੇ ਵਾਲਾ ਲਈ ਭਾਵੁਕ ਹੁੰਦੇ ਵੀ ਦੇਖਿਆ ਜਾ ਸਕਦਾ ਹੈ। ਉਸ ਦਾ ਇਕ-ਇਕ ਬੋਲ ਸਿੱਧੂ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਨੂੰ ਨਮ ਕਰ ਦੇਵੇਗਾ।
ਅਖੀਰ ਵਿੱਚ ਸੰਨੀ ਸਿੱਧੂ ਨੂੰ ਫੋਨ ਕਰਦਾ ਹੈ ਕਹਿੰਦਾ ਕਿ ਤਿਆਰ ਹੋਜਾ ਆਪਾਂ ਸ਼ੋਅ ਲੋਣੇ ਆ ,ਫਿਰ ਉਹ ਕਹਿੰਦਾ ਚਲ ਛੱਡ ਇੱਕ idea ਆਇਆ ਸੀ ਬਰੋ ਮੈਨੂੰ ਗਾਣੇ ਦਾ ,ਮੈਂ ਤੈਨੂੰ ਉਹ ਰਿਕਾਰਡ ਕਰਕੇ ਭੇਜ ਦੇਣਾ ,ਮੈਨੂੰ ਪਤਾ ਤੂੰ busy ਹੁੰਦਾ ਪਰ ਤੂੰ reply ਜਰੂਰ ਦੇਵੀ। ਇਸਦੇ ਨਾਲ ਹੀ ਉਹ ਕਹਿੰਦਾ ਹੈ ਕਿ ਜਿਹਨਾਂ ਸਿੱਧੂ ਨੇ ਓਹਦੇ ਲਈ ਕੀਤਾ ਉਹਨਾਂ ਹੋਰ ਕੋਈ ਨਹੀਂ ਕਰ ਸਕਦਾ। ਸੰਨੀ ਮਾਲਟਨ ਨੇ ਕਿਹਾ ਕਿ ਉਸ ਨੂੰ ਸਿੱਧੂ ਮੂਸੇ ਵਾਲਾ ਦੀ ਇਕ ਗੱਲ ਯਾਦ ਹੈ, ਜੋ ਹੈ ‘ਨੈਵਰ ਫੋਲਡ, ਨੈਵਰ ਬੈਕਡਾਊਨ’।