Supreme Court News: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਨਫਰਤ ਭਰੇ ਭਾਸ਼ਣ ‘ਤੇ ਟਿੱਪਣੀ ਕੀਤੀ। ਅਦਾਲਤ ਸੋਮਵਾਰ ਨੂੰ 2021 ਨਫ਼ਰਤ ਵਾਲੇ ਭਾਸ਼ਣ ਮਾਮਲੇ ਦੀ ਸੁਣਵਾਈ ਕਰ ਰਹੀ ਸੀ। ਅਦਾਲਤ ਨੇ ਕਿਹਾ ਕਿ ਧਰਮ ਨਿਰਪੱਖ ਦੇਸ਼ ‘ਚ ਧਰਮ ਦੇ ਆਧਾਰ ‘ਤੇ ਕੀਤੇ ਗਏ ਅਪਰਾਧਾਂ ਲਈ ਕੋਈ ਥਾਂ ਨਹੀਂ ਹੈ।
ਅਦਾਲਤ ਨੇ ਸੂਬਿਆਂ ਨੂੰ ਨਫ਼ਰਤ ਭਰੇ ਭਾਸ਼ਣ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਅਦਾਲਤ ਸੋਮਵਾਰ ਨੂੰ 2021 ਮਾਮਲੇ ਦੀ ਸੁਣਵਾਈ ਕਰ ਰਹੀ ਸੀ।
ਅਦਾਲਤ ਨੇ ਕਿਹਾ- ਕੀ ਤੁਸੀਂ ਇਸ ਨੂੰ ਕਾਰਪੇਟ ਦੇ ਹੇਠਾਂ ਦਬਾ ਦਓਗੇ?
ਜਸਟਿਸ ਕੇਐਮ ਜੋਸਫ਼ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਸ ਦਾ ਹੱਲ ਤਾਂ ਹੀ ਹੋ ਸਕਦਾ ਹੈ ਜੇਕਰ ਰਾਜ ਨਫ਼ਰਤ ਭਰੇ ਭਾਸ਼ਣ ਨੂੰ ਸਮੱਸਿਆ ਵਜੋਂ ਸਵੀਕਾਰ ਕਰੇ। ਅਦਾਲਤ ਨੇ ਪੁਲਿਸ ਨੂੰ ਪੁੱਛਿਆ ਕਿ ਕੀ ਨਫ਼ਰਤੀ ਅਪਰਾਧ ਨੂੰ ਮਾਨਤਾ ਦਿੱਤੀ ਜਾਵੇਗੀ ਜਾਂ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ? ਕੀ ਤੁਸੀਂ ਇਸਨੂੰ ਕਾਰਪੇਟ ਦੇ ਹੇਠਾਂ ਦਬਾ ਦਓਗੇ?
ਪੀੜਤਾ ਨਾਲ ਦੋਸ਼ੀ ਵਰਗਾ ਸਲੂਕ ਕਿਉਂ?
ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਸਵਾਲ ਉਠਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਜਿਸ ਵਿਅਕਤੀ ਨਾਲ ਗਲਤ ਕੰਮ ਕੀਤਾ ਗਿਆ ਹੈ ਤੇ ਜੇਕਰ ਉਹ ਥਾਣੇ ਆਉਂਦਾ ਹੈ ਤਾਂ ਉਸ ਨਾਲ ਦੋਸ਼ੀ ਵਰਗਾ ਵਿਵਹਾਰ ਨਾ ਕੀਤਾ ਜਾਵੇ | ਅਦਾਲਤ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਧਰਮ ਦੇ ਆਧਾਰ ‘ਤੇ ਕੁੱਟਿਆ ਜਾਂਦਾ ਹੈ ਅਤੇ ਪੁਲਿਸ ਇਸ ‘ਤੇ ਕੋਈ ਕਾਰਵਾਈ ਨਹੀਂ ਕਰਦੀ। ਜਸਟਿਸ ਜੋਸਫ਼ ਨੇ ਕਿਹਾ ਕਿ ਲਾਪਰਵਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਜਾਣੋ 2021 ਵਿੱਚ ਕੀ ਹੋਇਆ ਸੀ
ਸਾਲ 2021 ਵਿੱਚ ਇੱਕ 62 ਸਾਲਾ ਵਿਅਕਤੀ ਨੇ ਆਪਣੀ ਪਟੀਸ਼ਨ ਵਿੱਚ ਦੋਸ਼ ਲਾਇਆ ਸੀ ਕਿ 4 ਜੁਲਾਈ ਨੂੰ ਉਹ ਨੋਇਡਾ ਦੇ ਸੈਕਟਰ 37 ਵਿੱਚ ਅਲੀਗੜ੍ਹ ਜਾਣ ਵਾਲੀ ਬੱਸ ਦੀ ਉਡੀਕ ਕਰ ਰਿਹਾ ਸੀ। ਜਦੋਂ ਕੁਝ ਲੋਕਾਂ ਨੇ ਉਸ ਨੂੰ ਲਿਫਟ ਦੀ ਪੇਸ਼ਕਸ਼ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਮੁਸਲਮਾਨ ਹੋਣ ਕਾਰਣ ਨਿਸ਼ਾਨਾ ਬਣਾਇਆ ਅਤੇ ਗਾਲ੍ਹਾਂ ਕੱਢਦੇ ਹੋਏ ਉਸ ਦੀ ਕੁੱਟਮਾਰ ਕੀਤੀ। ਪੀੜਤ ਨੇ ਨੋਇਡਾ ਦੇ ਸੈਕਟਰ 37 ਵਿੱਚ ਇੱਕ ਪੁਲਿਸ ਚੌਕੀ ਗਿਆ। ਉਥੇ ਕੋਈ ਸੀਨੀਅਰ ਪੁਲਿਸ ਅਧਿਕਾਰੀ ਨਹੀਂ ਸੀ। ਇਸ ਲਈ ਕੋਈ ਕੇਸ ਦਰਜ ਨਹੀਂ ਕੀਤਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h