ਸੂਰਯਕੁਮਾਰ ਯਾਦਵ ਨੇ ਸੌਰਾਸ਼ਟਰ ਦੇ ਖਿਲਾਫ 107 ਗੇਂਦਾ ਦਾ ਸਾਹਮਣਾ ਕਰਦੇ ਹੋਏ 95 ਰੰਨਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਪ੍ਰਿਥਵੀ ਸ਼ਾਅ, ਯਸ਼ਸਵੀ ਜੈਸਵਾਲ, ਅਜਿੰਕਿਆ ਰਹਾਣੇ ਵਰਗੇ ਬੱਲੇਬਾਜ਼ ਛੇਤੀ ਹੀ ਆਉਟ ਹੋ ਗਏ।
ਰਣਜੀ ਟਰਾਫੀ ਚ ਮੁੰਬਈ ਅਤੇ ਸੌਰਾਸ਼ਟਰ ਵਿਚਾਲੇ ਦੂਜੇ ਦਿਨ ਦੀ ਖੇਡ ਚੱਲ ਰਹੀ ਹੈ। ਇਸ ਤੋਂ ਪਹਿਲਾਂ ਸੌਰਾਸ਼ਟਰ ਦੀ ਟੀਮ 289 ਦੌੜਾਂ ਤੇ ਸਿਮਟ ਗਈ ਸੀ। ਇਸ ਦੇ ਨਾਲ ਹੀ ਖ਼ਬਰ ਲਿਖੇ ਜਾਣ ਤੱਕ ਮੁੰਬਈ ਦੀ ਟੀਮ ਨੇ 4 ਵਿਕਟਾਂ ਤੇ 159 ਦੌੜਾਂ ਬਣਾ ਲਈਆਂ ਸਨ। ਮੁੰਬਈ ਲਈ ਸੂਰਯਕੁਮਾਰ ਯਾਦਵ ਨੇ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ, ਉਹ ਆਪਣਾ ਸੈਂਕੜਾ ਪੂਰਾ ਨਹੀਂ ਕਰ ਸਕਿਆ। ਸੂਰਯਕੁਮਾਰ ਯਾਦਵ ਨੇ 107 ਗੇਂਦਾਂ ਤੇ 95 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਚ 14 ਚੌਕੇ ਅਤੇ 1 ਛੱਕਾ ਲਗਾਇਆ। ਸੂਰਯਕੁਮਾਰ ਯਾਦਵ ਨੂੰ ਯੁਵਰਾਜ ਸਿੰਘ ਡੋਂਡੀਆ ਨੇ ਆਪਣਾ ਸ਼ਿਕਾਰ ਬਣਾਇਆ।
ਇਸ ਦੇ ਨਾਲ ਹੀ ਸੂਰਯਕੁਮਾਰ ਯਾਦਵ ਤੋਂ ਇਲਾਵਾ ਪ੍ਰਿਥਵੀ ਸ਼ਾਅ, ਯਸ਼ਸਵੀ ਜੈਸਵਾਲ, ਅਜਿੰਕਿਆ ਰਹਾਣੇ ਵਰਗੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਪ੍ਰਿਥਵੀ ਸ਼ਾਅ 4 ਦੌੜਾਂ ਬਣਾਕੇ ਚੇਤਨ ਸਕਾਰਿਆ ਦੇ ਸ਼ਿਕਾਰ ਹੋ ਗਏ। ਜਦਕਿ ਯਸ਼ਸਵੀ ਜੈਸਵਾਲ 2 ਦੌੜਾਂ ਬਣਾ ਕੇ ਚਿਰਾਗ ਜਾਨੀ ਦਾ ਸ਼ਿਕਾਰ ਬਣੇ। ਅਜਿੰਕਿਆ ਰਹਾਣੇ ਨੇ 24 ਦੌੜਾਂ ਬਣਾਈਆਂ। ਫਿਲਹਾਲ ਸਰਫਰਾਜ਼ ਖਾਨ ਤੇ ਮੁਸ਼ੀਰ ਖਾਨ ਕ੍ਰੀਜ਼ ਤੇ ਹਨ। ਸੌਰਾਸ਼ਟਰ ਲਈ ਚੇਤਨ ਸਕਾਰੀਆ। ਧਰਮਿੰਦਰ ਸਿੰਘ ਜਡੇਜਾ ਅਤੇ ਯੁਵਰਾਜ ਸਿੰਘ ਡੋਂਡੀਆ ਨੂੰ 1-1 ਵਿਕਟ ਮਿਲੀ।
ਇਸ ਦੇ ਨਾਲ ਹੀ ਸੌਰਾਸ਼ਟਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸੌਰਾਸ਼ਟਰ ਦੀ ਪੂਰੀ ਟੀਮ 289 ਦੌੜਾਂ ‘ਤੇ ਸਿਮਟ ਗਈ। ਸੌਰਾਸ਼ਟਰ ਵੱਲੋਂ ਅਰਪਿਤ ਵਸਾਵਦਾ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਅਰਪਿਤ ਵਸਾਵਦਾ ਨੇ 155 ਗੇਂਦਾਂ ਤੇ 75 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਚ 9 ਚੌਕੇ ਲਗਾਏ। ਇਸ ਤੋਂ ਇਲਾਵਾ ਸ਼ੈਲਡਨ ਜੈਕਸਨ ਨੇ 71 ਗੇਂਦਾਂ ਤੇ 47 ਦੌੜਾਂ ਬਣਾਈਆਂ। ਮੁੰਬਈ ਵੱਲੋਂ ਸ਼ਮਸ ਮੁਲਾਨੀ ਸਭ ਤੋਂ ਸਫਲ ਗੇਂਦਬਾਜ਼ ਰਹੇ। ਸ਼ਮਸ ਮੁਲਾਨੀ ਨੇ 29.1 ਓਵਰਾਂ ਵਿੱਚ 109 ਰਨ ਦਿੱਤੇ ਅਤੇ 4 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ। ਤੁਸ਼ਾਰ ਦੇਸ਼ਪਾਂਡੇ ਅਤੇ ਸ਼ਸ਼ਾਂਕ ਅਤਰੇ ਨੂੰ 2-2 ਵਿਕਟਾਂ ਮਿਲੀਆਂ ਜਦਕਿ ਮੋਹਿਤ ਅਵਸਥੀ ਨੂੰ 1 ਸਫਲਤਾ ਮਿਲੀ।