ਵਿਦੇਸ਼ ਰਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬੱਚਿਆਂ ਨੂੰ ਧਮਕੀਆਂ ਮਿਲਣ ਲੱਗੀਆਂ ਹਨ। ਇਹ ਦਾਅਵਾ ਸੀਐਮ ਮਾਨ ਦੀ ਧੀ ਸੀਰਤ ਕੌਰ ਮਾਨ ਦੀ ਪਰਿਵਾਰਕ ਵਕੀਲ ਹਰਮੀਤ ਕੌਰ ਬਰਾੜ ਨੇ ਕੀਤਾ ਹੈ।
ਹਰਮੀਤ ਕੌਰ ਬਰਾੜ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਤੋਂ ਬਾਅਦ ਸੀਰਤ ਕੌਰ ਨੂੰ ਖਾਲਿਸਤਾਨ ਪੱਖੀਆਂ ਨੇ ਧਮਕੀ ਦਿੱਤੀ ਹੈ। ਸੀਐਮ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਨੂੰ ਫੋਨ ‘ਤੇ ਧਮਕੀਆਂ ਦਿੱਤੀਆਂ ਤੇ ਗਾਲੀ ਗਲੋਚ ਕੀਤਾ ਗਿਆ।
Read reports of Punjab CM Shri @BhagwantMann’s daughter receiving death threats in the USA. It is an act of extreme cowardice. I appeal to the @IndianEmbassyUS to ensure her safety.
— Swati Maliwal (@SwatiJaiHind) March 31, 2023
ਦੱਸ ਦੇਈਏ ਕਿ ਸੀਰਤ ਕੌਰ ਭਗਵੰਤ ਮਾਨ ਦੀ ਪਹਿਲੀ ਪਤਨੀ ਦੀ ਬੇਟੀ ਹੈ। ਉਹ ਅਮਰੀਕਾ ‘ਚ ਮਾਂ ਤੇ ਭਰਾ ਦਿਲਸ਼ਾਨ ਨਾਲ ਰਹਿੰਦੀ ਹੈ। ਸੀਐਮ ਮਾਨ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਚੁੱਕੇ ਹਨ। ਅਮਰੀਕਾ ਸੀਐੱਮ ਮਾਨ ਦੀ ਧੀ ਸੀਰਤ ਨੂੰ ਧਮਕੀਆਂ ‘ਤੇ ਦਿੱਲੀ ਮਹਿਲਾ ਕਮਿਸ਼ਨਸਵਾਤੀ ਮਾਲੀਵਾਲ ਨੇ ਇਸਦੀ ਨਿਖੇਧੀ ਹੈ।ਸਵਾਤੀ ਮਾਲੀਵਾਲ ਨੇ ਕਿਹਾ ਕਿ ‘ਇਹ ਬਹੁਤ ਹੀ ਕਾਇਰਤਾ ਭਰੀ ਹਰਕਤ ਹੈ’ ਤੇ ਉਨ੍ਹਾਂ ਨੇ ਭਾਰਤੀ ਦੂਤਾਵਾਸ ਨੂੰ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h








