ਰਵੀ ਸਿੰਘ ਖਾਲਸਾ ਏਡ ਦਾ ਭਾਰਤ ‘ਚ ਟਵਿੱਟਰ ਅਕਾਊਂਟ ਬੈਨ ਕਰ ਦਿੱਤਾ ਗਿਆ ਹੈ।ਇਸ ਦੀ ਜਾਣਕਾਰੀ ਰਵੀ ਸਿੰਘ ਖਾਲਸਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਪੋਸਟ ਸਾਂਝੀ ਕਰ ਕੇ ਦਿੱਤੀ।ਮੂਸੇਵਾਲਾ ਦਾ ਸ਼ੈਲ਼ ਗੀਤ ਬੈਨ ਹੋਣ ਮਗਰੋਂ ਕਈ ਟਵਿੱਟਰ ਅਕਾਊਂਟ ਵੀ ਬੈਨ ਕੀਤੇ ਗਏ ਹਨ।
ਇਸਤੋਂ ਪਹਿਲਾਂ ਕਿਸਾਨ ਏਕਤਾ ਮੋਰਚਾ ਤੇ ਟਰੈਕਟਰ 2 ਟਵਿੱਟਰ ਵੀ ਬੈਨ ਕੀਤਾ ਗਿਆ।ਰਵੀ ਸਿੰਘ ਨੇ ਕਿਹਾ ਤੁਸੀਂ ਸਾਡੀ ਆਵਾਜ਼ ਦੱਬ ਨਹੀਂ ਸਕਦੇ। ਰਵੀ ਸਿੰਘ ਖਾਲਸਾ,ਖਾਲਸਾ ਏਡ ਦੇ ਸੰਸਥਾਪਕ ਹਨ।ਖਾਲਸਾ ਏਡ ਇੱਕ ਸੰਸਥਾ ਹੈ ਜੋ ਕੁਦਰਤੀ ਆਫ਼ਤਾਂ ਲਈ ਆਪ ਮੁਹਾਰੇ ਹੋ ਕੇ ਅੱਗੇ ਆਉਂਦੀ ਹੈ।ਰਵੀ ਸਿੰਘ ਖਾਲਸਾ ਦਾ ਸਿੱਖ ਕੌਮ ‘ਚ ਬਹੁਤ ਉੱਚਾ ਨਾਮ ਹੈ।ਜੋ ਆਪਣੀ ਨਿਸ਼ਕਾਮ ਸੇਵਾ ਲਈ ਜਾਣੇ ਜਾਂਦੇ ਹਨ।