T20 WC : IND vs NED : ਟੀ20 ਵਰਲਡ ਕੱਪ 2022 ‘ਚ ਭਾਰਤ-ਨੀਦਰਲੈਂਡ ਦਾ ਮੈਚ ਅੱਜ ਵੀਰਵਾਰ ਨੂੰ ਸਿਡਨੀ ਕ੍ਰਿਕਟ ਗਰਾਊਂਡ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਜਿਸ ਤੋਂ ਬਾਅਦ ਭਾਰਤੀ ਟੀਮ ਨੇ ਸ਼ਾਨਦਾਰ ਪਾਰੀ ਖੇਡਦਿਆਂ ਦੋ ਵਿਕਟਾਂ ਦੇ ਨੁਕਸਾਨ ‘ਚ 179 ਦੌੜਾਂ ਪੂਰੀਆਂ ਕੀਤੀਆ ਹਨ ਤੇ ਨੀਦਰਲੈਂਡ ਟੀਮ ਨੂੰ 180 ਦੌੜਾਂ ਦਾ ਟਾਰਗੇਟ ਦਿੱਤਾ ਹੈ। ਇਹ ਦੌੜਾ ਬਣਾਉਣਦੇ ਹੋਏ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਸੁਰਿਆ ਕੁਮਾਰ ਯਾਦਵ ਨੇ ਆਪਣਾ ਅਰਦ ਸੈਂਕੜਾ ਪੂਰਾ ਕੀਤਾ। ਸੁਰਿਆ ਕੁਮਾਰ ਯਾਦਵ ਵੱਲੋਂ ਪਾਰੀ ਦੇ ਆਖਰੀ ਔਵਰ ਦੀ ਆਖਰੀ ਗੇਂਦ ‘ਚ ਛੱਕਾ ਲਗਾ ਆਪਣਾ ਅਰਦ ਸੈਂਕੜਾ ਪੂਰਾ ਕੀਤਾ।
ਸਖ਼ਤ ਟੱਕਰ ਦੇ ਸਕਦਾ ਹੈ ਨੀਦਰਲੈਂਡ
ਵਿਸ਼ਵ ਕੱਪ ਦੇ ਕੁਆਲੀਫਾਇੰਗ ਮੈਚਾਂ ਵਿੱਚ ਨੀਦਰਲੈਂਡ ਨੇ ਯੂਏਈ ਅਤੇ ਨਾਮੀਬੀਆ ਨੂੰ ਹਰਾ ਕੇ ਤਿੰਨ ਵਿੱਚੋਂ ਦੋ ਮੈਚ ਜਿੱਤੇ। ਨਾਮੀਬੀਆ ਉਹੀ ਟੀਮ ਹੈ ਜਿਸ ਨੇ ਗਰੁੱਪ ਗੇੜ ਵਿੱਚ ਸ਼੍ਰੀਲੰਕਾ ਨੂੰ ਹਰਾਇਆ ਸੀ। ਗਰੁੱਪ ਪੜਾਅ ਦੀ ਗੱਲ ਕਰੀਏ ਤਾਂ ਨੀਦਰਲੈਂਡ ਦੇ ਗੇਂਦਬਾਜ਼ਾਂ ਨੇ ਬੰਗਲਾਦੇਸ਼ ਨੂੰ 20 ਓਵਰਾਂ ‘ਚ 144 ਦੌੜਾਂ ‘ਤੇ ਰੋਕ ਦਿੱਤਾ। ਬੰਗਲਾਦੇਸ਼ ਬੜੀ ਮੁਸ਼ਕਲ ਨਾਲ ਸਿਰਫ਼ 9 ਦੌੜਾਂ ਨਾਲ ਜਿੱਤਿਆ।
ਸਿਡਨੀ ਦੀ ਪਿੱਚ ਦਾ ਮਿਜਾਜ਼
ਸਿਡਨੀ ਦੀ ਵਿਕਟ ਬੱਲੇਬਾਜ਼ੀ ਲਈ ਅਨੁਕੂਲ ਮੰਨੀ ਜਾਂਦੀ ਹੈ। ਇੱਥੇ ਜ਼ਿਆਦਾਤਰ ਮੈਚ ਉੱਚ ਸਕੋਰ ਵਾਲੇ ਰਹੇ ਹਨ। ਜੇਕਰ ਵਿਕਟ ਬਾਊਂਸ ਹੋ ਜਾਵੇ ਤਾਂ ਸਟ੍ਰੋਕਪਲੇ ਆਸਾਨ ਹੋ ਜਾਂਦਾ ਹੈ। ਆਸਟ੍ਰੇਲੀਆ ਦੀ ਇਹ ਵਿਕਟ ਸਪਿਨਰਾਂ ਲਈ ਵੀ ਕੁਝ ਹੱਦ ਤੱਕ ਮਦਦਗਾਰ ਸਾਬਤ ਹੋਈ ਹੈ। ਇਸ ਮੈਦਾਨ ‘ਤੇ ਪਿੱਛਾ ਕਰਨ ਦੇ ਮਾਮਲੇ ‘ਚ ਟੀਮ ਇੰਡੀਆ ਦਾ ਰਿਕਾਰਡ ਚੰਗਾ ਰਿਹਾ ਹੈ। ਟੀਮ ਇੰਡੀਆ ਨੇ 2016 ‘ਚ ਆਸਟ੍ਰੇਲੀਆ ਖਿਲਾਫ ਇੱਥੇ 200 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜਿੱਤ ਦਰਜ ਕੀਤੀ ਸੀ।
ਪਲੇਇੰਗ ਇਲੈਵਨ
ਭਾਰਤ : ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ, ਅਰਸ਼ਦੀਪ ਸਿੰਘ
ਨੀਦਰਲੈਂਡ : ਵਿਕਰਮਜੀਤ ਸਿੰਘ, ਮੈਕਸ ਓਡੌਡ, ਬਾਸ ਡੀ ਲੀਡੇ, ਕੋਲਿਨ ਐਕਰਮੈਨ, ਟੌਮ ਕੂਪਰ, ਸਕਾਟ ਐਡਵਰਡਸ (ਵਿਕਟਕੀਪਰ ਤੇ ਕਪਤਾਨ), ਟਿਮ ਪ੍ਰਿੰਗਲ, ਲੋਗਨ ਵੈਨ ਬੀਕ, ਸ਼ਰੀਜ਼ ਅਹਿਮਦ, ਫਰੇਡ ਕਲਾਸੇਨ, ਪਾਲ ਵੈਨ ਮੀਕਰੇਨ