ਠੰਡ ਵੱਧਦੀ ਹੀ ਜਾ ਰਹੀ ਹੈ ਤੇ ਇਸ ਵਿਚਾਲੇ ‘ਚ ਚਿਹਰੇ ‘ਤੇ ਵੀ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ।ਚਿਹਰਾ ਕਾਫੀ ਬੇਜ਼ਾਨ ਹੁੰਦਾ ਜਾ ਰਿਹਾ ਹੈ।ਇਸ ਵੱਧਦੀ ਠੰਡ ‘ਚ ਆਪਣੀ ਸਕਿਨ ਦਾ ਧਿਆਨ ਰੱਖਣਾ ਕਾਫੀ ਜ਼ਰੂਰੀ ਹੈ।ਸਰਦੀਆਂ ‘ਚ ਸਕਿਨ ਕਾਫੀ ਜ਼ਿਆਦਾ ਡ੍ਰਾਈ ਹੋ ਜਾਂਦੀ ਹੈ।ਅੱਜ ਤੁਹਾਨੂੰ ਦੱਸਦੇ ਹਾਂ ਕਿਵੇਂ ਤੁਸੀਂ ਇਸ ਸਰਦੀ ‘ਚ ਆਪਣੀ ਸਕਿਨ ਦਾ ਧਿਆਨ ਰੱਖ ਸਕਦੇ ਹਾਂ…
ਠੰਡ ਆਉਂਦੇ ਹੀ ਚਿਹਰੇ ‘ਤੇ ਕਾਫੀ ਪ੍ਰੇਸ਼ਾਨੀਆਂ ਦੇਖਣ ਨੂੰ ਮਿਲਦੀਆਂ ਹਨ।ਨਿਖਾਰ ਜਿਵੇਂ ਬਿਲਕੁਲ ਹੀ ਖਤਮ ਹੋ ਜਾਂਦਾ ਹੈ।ਇਸਨੂੰ ਬਰਕਰਾਰ ਰੱਖਣ ਲਈ ਤੁਹਾਨੂੰ ਚਿਹਰੇ ਨੂੰ ਮਾਸਚੁਰਾਈਜ਼ਰ ਕਰਦੇ ਰਹਿਣਾ ਚਾਹੀਦਾ।
ਤੁਹਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ।ਪਾਣੀ ਦੀ ਕਮੀ ਹੋਣ ਨਾਲ ਚਿਹਰੇ ਦੀ ਨਮੀ ਖਰਾਬ ਹੋ ਜਾਂਦੀ ਹੈ।ਤੁਹਾਡਾ ਚਿਹਰਾ ਕਾਫੀ ਬੇਜਾਨ ਹੋ ਜਾਂਦਾ ਹੈ।ਬਦਲਦੇ ਮੌਸਮ ‘ਚ ਤੁਹਾਨੂੰ ਗੁਣਗੁਨੇ ਪਾਣੀ ਨਾਲ ਨਹਾਉਣਾ ਚਾਹੀਦਾ।
ਤੁਹਾਨੂੰ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰਦੇ ਰਹਿਣਾ ਚਾਹੀਦਾ।ਤੁਹਾਨੂੰ ਚਿਹਰੇ ‘ਤੇ ਮਲਾਈ ਲਗਾਉਣੀ ਚਾਹੀਦੀ।
ਘਰ ‘ਚ ਹੀ ਮੁਲਤਾਨੀ ਮਿੱਟੀ ਤੇ ਗੁਲਾਬ ਜਲ ਨੂੰ ਤੁਸੀਂ ਚਿਹਰੇ ‘ਤੇ ਲਗਾ ਸਕਦੇ ਹੋ ਇਸ ਨੂੰ ਲਗਾਉਣ ਨਾਲ ਤੁਹਾਡਾ ਚਿਹਰਾ ਕਾਫੀ ਗਲੋ ਕਰਨ ਲੱਗੇਗਾ।
ਸ਼ਹਿਦ, ਹਲਦੀ, ਵੇਸਣ ਤੇ ਦੁੱਧ ਨੂੰ ਮਿਲਾ ਕੇ ਵੀ ਤੁਸੀਂ ਚਿਹਰੇ ‘ਤੇ ਲਗਾ ਸਕਦੇ ਹੋ।ਇਨ੍ਹਾਂ ਨੂੰ ਚਿਹਰੇ ‘ਤੇ ਲਗਾਉਣ ਨਾਲ ਤੁਹਾਡੇ ਚਿਹਰੇ ਦੇ ਕਿੱਲ-ਮੁਹਾਂਸੇ ਦੂਰ ਹੋ ਜਾਣਗੇ।ਚਿਹਰਾ ਤੁਹਾਡਾ ਖਿੜਿਆ ਖਿੜਿਆ ਰਹੇਗਾ।
Disclaimer: ਪਿਆਰੇ ਪਾਠਕ, ਸਾਡੀ ਇਹ ਖਬਰ ਪੜ੍ਹਨ ਲਈ ਸ਼ੁਕਰੀਆ।ਇਹ ਖਬਰ ਤੁਹਾਨੂੰ ਸਿਰਫ ਜਾਗਰੂਕ ਕਰਨ ਦੇ ਮਕਸਦ ਨਾਲ ਲਿਖੀ ਗਈ ਹੈ।ਅਸੀਂ ਇਸਨੂੰ ਲਿਖਣ ‘ਚ ਘਰੇਲੂਆਂ ਨੁਸਖਿਆਂ ਤੇ ਸਧਾਰਨ ਜਾਣਕਾਰੀਆਂ ਦੀ ਮਦਦ ਲਈ ਹੈ।