Use of Cooler for chill air: ਹੁਣ ਦੇਸ਼ ‘ਚ ਗਰਮੀ ਨੇ ਆਪਣਾ ਰੰਗ ਵਿਖਾਉਣ ਸ਼ੁਰੂ ਕਰ ਦਿੱਤਾ ਹੈ। ਤਾਪਮਾਨ ’ਚ ਰੋਜ਼ਾਨਾ ਵਾਧਾ ਹੁੰਦਾ ਜਾ ਰਿਹਾ ਹੈ। ਕਈ ਸ਼ਹਿਰਾਂ ’ਚ ਤਾਂ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੀ ਉੱਤੇ ਚਲਾ ਗਿਆ ਹੈ। ਅਜਿਹੀ ਗਰਮੀ ਤੋਂ ਬਚਣ ਲਈ ਕੂਲਰ ਦੀ ਵਰਤੋਂ ਜ਼ਰੂਰੀ ਹੋ ਗਈ ਹੈ।
ਕਈ ਵਾਰ ਪੁਰਾਣਾ ਕੂਲਰ ਠੰਢੀ ਹਵਾ ਨਹੀਂ ਦਿੰਦਾ, ਜਿਸ ਲਈ ਲੋਕ ਨਵਾਂ ਕੂਲਰ ਲੈ ਆਉਂਦੇ ਹਨ। ਕੂਲਰ ਭਾਵੇਂ ਕਿੰਨਾ ਵੀ ਪੁਰਾਣਾ ਕਿਉਂ ਨਾ ਹੋਵੇ, ਜੇ ਉਸ ਦਾ ਸਹੀ ਤਰੀਕੇ ਰੱਖ-ਰਖਾਅ ਰੱਖਿਆ ਗਿਆ ਹੋਵੇ, ਤਾਂ ਉਹ ਠੰਢੀ ਹਵਾ ਜ਼ਰੂਰ ਦੇਵੇਗਾ।
ਤੁਸੀਂ ਸਿਰਫ਼ ਇਨ੍ਹਾਂ ਗੱਲਾਂ ਦਾ ਖ਼ਿਆਲ ਰੱਖਣਾ ਹੈ:
1. ਕੂਲਰ ਕਮਰੇ ਅੰਦਰ ਨਹੀਂ, ਖੁੱਲ੍ਹੇ ਵਾਤਾਵਰਣ ’ਚ ਰੱਖੋ: ਕੂਲਰ ਨਵਾਂ ਹੋਵੇ ਭਾਵੇਂ ਪੁਰਾਣਾ, ਉਸ ਨੂੰ ਖੁੱਲ੍ਹੀ ਜਗ੍ਹਾ ਉੱਤੇ ਰੱਖੋ। ਹੋ ਸਕੇ, ਤਾਂ ਕੂਲਰ ਨੂੰ ਘਰ ਦੀ ਕਿਸੇ ਖਿੜਕੀ ਦੇ ਬਾਹਰ ਫ਼ਿਕਸ ਕਰ ਲਵੋ। ਕੂਲਰ ਦੇ ਪਿਛਲੇ ਹਿੱਸੇ ਨੂੰ ਜਿੰਨਾ ਜ਼ਿਆਦਾ ਖੁੱਲ੍ਹਾ ਵਾਤਾਵਰਣ ਮਿਲੇਗਾ, ਓਨੀ ਹੀ ਠੰਢੀ ਹਵਾ ਉਹ ਦੇਵੇਗਾ। ਜੇ ਘਰ ਦੀ ਖਿੜਕੀ ਛੋਟੀ ਹੈ, ਤਾਂ ਉਸ ਨੂੰ ਜਾਲ਼ੀ ਵਾਲੇ ਦਰਵਾਜ਼ੇ ਕੋਲ ਵੀ ਰੱਖਿਆ ਜਾ ਸਕਦਾ ਹੈ।
2. ਕੂਲਰ ’ਤੇ ਧੁੱਪ ਨਾ ਆਉਣ ਦੇਵੋ: ਕੋਸ਼ਿਸ਼ ਕਰੋ ਕਿ ਕੂਲਰ ਨੂੰ ਕਿਸੇ ਅਜਿਹੀ ਜਗ੍ਹਾ ਉੱਤੇ ਰੱਖੋ ਕਿ ਜਿੱਥੇ ਧੁੱਪ ਨਾ ਆਵੇ। ਦਰਅਸਲ, ਧੁੱਪ ਪੈਣ ਨਾਲ ਕੂਲਰ ਅੰਦਰਲਾ ਪਾਣੀ ਤੇਜ਼ੀ ਨਾਲ ਖ਼ਤਮ ਹੋਵੇਗਾ। ਜੇ ਕੋਈ ਰਾਹ ਬਾਕੀ ਨਾ ਬਚੇ, ਤਾਂ ਖਿੜਕੀ ਦੇ ਉੱਤੇ ਕੋਈ ਚਾਦਰ ਲਾ ਦੇਵੋ।
3. ਹਵਾਦਾਰੀ ਹੋਣੀ ਜ਼ਰੂਰੀ: ਕੂਲਰ ਤੱਕ ਜੇ ਹਵਾਦਾਰੀ ਨਾ ਆਉਂਦੀ ਹੋਵੇ, ਤਾਂ ਵੀ ਉਹ ਠੰਢਕ ਨਹੀਂ ਪਹੁੰਚਾਉਂਦਾ। ਇਸੇ ਲਈ ਘਰ ਵਿੱਚ ਖਿੜਕੀ, ਰੌਸ਼ਨਦਾਨ ਜਾਂ ਹਵਾ ਬਾਹਰ ਕੱਢਣ ਦਾ ਦੂਜਾ ਰਾਹ ਖੁੱਲ੍ਹਾ ਹੋਣਾ ਚਾਹੀਦਾ ਹੈ।
4. ਕੂਲਰ ਦੀ ਘਾਹ ਬਦਲੋ: ਕੂਲਰ ਦੀ ਜਾਲ਼ੀ ਵਿੱਚ ਜਿਹੜੀ ਘਾਹ ਵਰਤੀ ਜਾਂਦੀ ਹੈ, ਉਸ ਵਿੱਚ ਹੌਲੀ-ਹੌਲੀ ਧੂੜ ਜੰਮ ਜਾਂਦੀ ਹੈ ਤੇ ਪਾਣੀ ਵੀ ਰੁਕਣ ਲੱਗਦਾ ਹੈ। ਇੰਝ ਹਵਾ ਆਉਣ ਦਾ ਰਾਹ ਵੀ ਰੁਕ ਜਾਂਦਾ ਹੈ। ਇਸ ਲਈ ਸੀਜ਼ਨ ਵਿੱਚ ਦੋ ਵਾਰ ਕੂਲਰ ਦੀ ਘਾਹ ਜ਼ਰੂਰ ਬਦਲੋ। ਘਾਹ ਕਦੇ ਵੀ ਸੰਘਣੀ ਨਾ ਰੱਖੋ; ਉਸ ਵਿੱਚ ਕੁਝ ਅੰਤਰ ਹੋਣਾ ਜ਼ਰੂਰੀ ਹੈ; ਤਦ ਹੀ ਹਵਾ ਦੀ ਕ੍ਰਾੱਸਿੰਗ ਹੋ ਸਕੇਗੀ।
5. ਪਾਣੀ ਦਾ ਫ਼ਲੋਅ ਚੈੱਕ ਕਰੋ: ਕੂਲਰ ਵਿੱਚ ਵਰਤੇ ਜਾਣ ਵਾਲੇ ਵਾਟਰ ਪੰਪ ਤੋਂ ਪਾਣੀ ਉੱਪਰ ਪਾਈਪਾਂ ਰਾਹੀਂ ਚੜ੍ਹ ਰਿਹਾ ਹੈ ਜਾਂ ਨਹੀਂ, ਇਸ ਉੱਤੇ ਨਜ਼ਰ ਰੱਖਣੀ ਜ਼ਰੂਰੀ ਹੈ। ਪਾਣੀ ਦੀ ਟ੍ਰੇਅ ਵਿੱਚ ਪਾਣੀ ਨਿੱਕਲਣ ਵਾਲੇ ਛੇਕ ਬੰਦ ਨਾ ਹੋਣ, ਇਸ ਦਾ ਵੀ ਖ਼ਿਆਲ ਰੱਖਣਾ ਪੈਂਦਾ ਹੈ। ਜੇ ਪਾਣੀ ਘਾਹ ਤੱਕ ਨਹੀਂ ਪੁੱਜੇਗਾ, ਤਾਂ ਠੰਢੀ ਹਵਾ ਕਿੱਥੋਂ ਆਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h