ਅੰਮ੍ਰਿਤਸਰ: ਅੱਜਕਲ੍ਹ ਦੇ ਰਿਸ਼ਤੇ ਵੀ ਕੱਚੇ ਤੰਦਾਂ ਵਰਗੇ ਹੋ ਗਏ ਹਨ। ਲੋਕ ਜਨਮ ਦੇਣ ਵਾਲੇ ਮਾਂ-ਬਾਪ ਨੂੰ ਵੀ ਬੁਢਾਪੇ ‘ਚ ਬੇਸਹਾਰਾ ਛੱਡ ਦਿੰਦੇ ਹਨ। ਪਰ ਉੱਥੇ ਹੀ ਕੁੱਝ ਸਮਾਜ ਸੇਵੀ ਲੋਕ ਰੱਬ ਦਾ ਰੂਪ ਬਣ ਕੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਦਾ ਸਹਾਰਾ ਬਣਦੇ ਹਨ। ਇਸੇ ਲੜੀ ਤਹਿਤ ਹੀ ਸਾਂਝ ਚੈਰੀਟੇਬਲ ਸੁਸਾਇਟੀ ਵਲੋਂ ਬੇਸਹਾਰਾ ਲਾਵਾਰਿਸ ਬਜ਼ੁਰਗਾਂ ਲਈ ਆਸ਼ੀਆਨਾ ਤੇਰੀ ਓਟ ਬਿਰਧ ਆਸ਼ਰਮ ਦੀ ਅਰੰਭਤਾ ਅੰਮ੍ਰਿਤਸਰ ਜਲੰਧਰ ਜੀਟੀ ਰੋਡ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਚਰਨ ਪਵਾਕੇ ਕੀਤੀ ਗਈ।
ਸੰਸਥਾ ਦੇ ਮੁਖੀ ਭਾਈ ਭੁਪਿੰਦਰ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਂਝ ਚੈਰੀਟੇਬਲ ਸੁਸਾਇਟੀ ਪਹਿਲਾ ਵੀ ਸਮਾਜ ਭਲਾਈ ਦੇ ਕੰਮ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਬਹੁਤ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੇ ਘਰ ਬਣਾ ਕੇ ਦਿੱਤੇ ਗਏ ਹਨ। ਕੋਰੋਨਾ ਕਾਲ ਵਿਚ ਵੀ ਰਾਸ਼ਨ ਦੀ ਸੇਵਾ ਨਿਭਾਈ ਜਾਂਦੀ ਰਹੀ ਹੈ।
ਇਸੇ ਲੜੀ ਤਹਿਤ ਹੀ ਉਨ੍ਹਾਂ ਨੇ ਕਿਹਾ ਕਿ ਬੇਸਹਾਰਾ ਬਜ਼ੁਰਗ ਅਤੇ ਦੀ ਤਰਸਯੋਗ ਹਾਲਾਤ ਵੇਖ ਕੇ ਉਨ੍ਹਾਂ ਦੇ ਮਨ ਵਿਚ ਆਇਆ ਕਿ ਕਿਉ ਨਾ ਬੇਸਹਾਰਾ ਲੋੜਵੰਦ ਬਜ਼ੁਰਗਾਂ ਵਾਸਤੇ ਰੱਬ ਦਾ ਨਾਮ ਲੈ ਕਿ ਬਿਰਧ ਆਸ਼ਰਮ ਬਣਾਇਆ ਜਾਵੇ। ਇਸ ਕਰਕੇ ਉਹਨਾਂ ਵੱਲੋਂ ਤੇਰੀ ਓਟ ਬਿਰਧ ਆਸ਼ਰਮ ਬਣਾਇਆ ਗਿਆ ਹੈ। ਜਿਸ ਵਿਚ ਬਜ਼ੁਰਗਾਂ ਨੂੰ ਘਰ ਵਾਲਾ ਮਾਹੌਲ ਮਿਲੇਗਾ।ਉਥੇ ਹੀ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਕਿਸੇ ਪਿੰਡ ਸ਼ਹਿਰ ਵਿੱਚ ਕਿਸੇ ਪਰਿਵਾਰ ਦਾ ਕੋਈ ਬਜ਼ੁਰਗ ਹੋਵੇ ਤਾਂ ਉਹ ਸੰਪਰਕ ਕਰ ਸਕਦੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h