ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਤੇ ਲੋਕਾਂ ਵਲੋਂ ਆਪਣੀ ਆਪਣੀਆਂ ਪ੍ਰਤੀਕ੍ਰਿਆਵਾਂ ਦਿੱਤੀਆਂ ਜਾ ਰਹੀਆਂ ਹਨ।
ਦੱਸ ਦੇਈਏ ਕਿ ਇਸ ‘ਤੇ ਹੁਣ ਭਾਜਪਾ ਸਾਂਸਦ ਕਿਰਨ ਖੇਰ ਨੇ ਆਪਣਾ ਸਪੱਸ਼ਟੀਕਰਨ ਕਰਨ ਦਿੱਤਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਸਕ ਪਾਉਣ ਦਾ ਕਾਰਨ ਉਨ੍ਹਾਂ ਦੀ ਸਿਹਤ ਸੀ।ਉਨ੍ਹਾਂ ਕਿਹਾ ਸੋਸ਼ਲ ਮੀਡੀਆ ‘ਤੇ ਜੋ ਵੀ ਲੋਕਾਂ ਵਲੋਂ ਪ੍ਰਤੀਕ੍ਰਿਆਵਾਂ ਦਿੱਤੀਆਂ ਜਾ ਰਹੀਆਂ ਹਨ ਬਹੁਤ ਮਾੜੀ ਗੱਲ ਹੈ।
ਕਿਰਨ ਖੇਰ ਨੇ ਇਸ ਸਬੰਧੀ ਟਵੀਟ ਕਰਦਿਆਂ ਕਿਹਾ ਕਿ – ਗਲਤ ਪ੍ਰਤੀਕਿਰਿਆਵਾਂ ਨਾਲ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਬਹੁਤ ਦੁੱਖ ਹੋਇਆ।
ਕਜ਼ਮੋਰ ਇਮਿਊਨ ਸਿਸਟਮ ਕਾਰਨ ਮੈਂ ਮਾਸਕ ਦੀ ਵਰਤੋੰ ਕੀਤੀ ਸੀ।ਕ੍ਰਿਪਾ ਕਰਕੇ ਮਾਨਯੋਗ ਸੀਐੱਮ ਦਾ ਮਜ਼ਾਕ ਨਾ ਬਣਾਇਆ ਜਾਵੇ ਇਸਦੀ ਗਲਤ ਵਰਤੋਂ ਨਾ ਕਰੋ।ਕੋਈ ਜਿਸ ਵੀ ਪਾਰਟੀ ਦਾ ਹੋਵੇ, ਸਾਨੂੰ ਉਨ੍ਹਾਂ ਨੂੰ ਮਾਣ-ਸਨਮਾਨ ਦੇਣਾ ਚਾਹੀਦਾ ਹੈ।