Tata Nexon EV Max Dark Edition launched: ਦੇਸ਼ ਦੀ ਪ੍ਰਮੁੱਖ ਆਟੋਮੋਬਾਈਲ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਘਰੇਲੂ ਬਾਜ਼ਾਰ ‘ਚ ਆਪਣੀ ਮਸ਼ਹੂਰ ਇਲੈਕਟ੍ਰਿਕ SUV Nexon EV ਦਾ ਨਵਾਂ ਡਾਰਕ ਐਡੀਸ਼ਨ ਲਾਂਚ ਕੀਤਾ ਹੈ। ਇਸ ਨਵੇਂ ਡਾਰਕ ਐਡੀਸ਼ਨ ‘ਚ ਕੰਪਨੀ ਨੇ ਕੁਝ ਖਾਸ ਫੀਚਰਸ ਨੂੰ ਸ਼ਾਮਲ ਕੀਤਾ ਹੈ, ਨਾਲ ਹੀ ਇਸ ਦੇ ਐਕਸਟੀਰੀਅਰ ਤੇ ਇੰਟੀਰੀਅਰ ਹਿੱਸੇ ਨੂੰ ਬਲੈਕ ਟਰੀਟਮੈਂਟ ਦਿੱਤਾ ਗਿਆ ਹੈ।
ਨਵੇਂ Nexon EV ਮੈਕਸ ਡਾਰਕ ਐਡੀਸ਼ਨ ਨੂੰ ਦੋ ਵੇਰੀਐਂਟਸ ਵਿੱਚ ਪੇਸ਼ ਕੀਤਾ ਗਿਆ ਹੈ, ਇਸਦੇ XZ Plus ਲਗਜ਼ਰੀ ਟ੍ਰਿਮ ਦੀ ਕੀਮਤ 19.04 ਲੱਖ ਰੁਪਏ ਰੱਖੀ ਗਈ ਹੈ ਤੇ 7.2kW ਚਾਰਜਰ ਦੇ ਨਾਲ, ਇਸਦੀ ਕੀਮਤ 19.54 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ।
ਦੱਸ ਦੇਈਏ ਕਿ Nexon EV Max ਨੂੰ ਕੰਪਨੀ ਨੇ ਕਰੀਬ ਇੱਕ ਸਾਲ ਪਹਿਲਾਂ ਲਾਂਚ ਕੀਤਾ ਸੀ, ਹਾਲਾਂਕਿ ਇਸ ਦੇ ਡਾਰਕ, ਰੈੱਡ ਡਾਰਕ, ਕਾਜ਼ੀਰੰਗਾ ਤੇ ਜੈੱਟ ਐਡੀਸ਼ਨ ਨੂੰ ਵੀ ਥੋੜ੍ਹਾ ਅਪਡੇਟ ਕੀਤਾ ਗਿਆ ਹੈ ਪਰ ਡਾਰਕ ਐਡੀਸ਼ਨ ‘ਚ ਨਵੇਂ ਫੀਚਰਸ ਦਿੱਤੇ ਗਏ ਹਨ। ਇਸ ਵਿੱਚ 10.25-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਹੈ। ਜੋ ਕਿ ਸੈਗਮੈਂਟ ‘ਚ ਸਭ ਤੋਂ ਵੱਡਾ ਹੈ।
ਫੀਚਰਸ ਦੀ ਗੱਲ ਕਰੀਏ ਤਾਂ ਇਸ ਇਲੈਕਟ੍ਰਿਕ SUV ਵਿੱਚ ਵੌਇਸ ਅਸਿਸਟੈਂਟ, ਅਪਗ੍ਰੇਡ ਰਿਵਰਸ ਕੈਮਰਾ, ਵਿਸ਼ੇਸ਼ EV ਡਿਸਪਲੇ ਥੀਮ, ਵਾਇਰਲੈੱਸ ਕਨੈਕਟੀਵਿਟੀ ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ SUV ਹੁਣ 6 ਵੱਖ-ਵੱਖ ਭਾਸ਼ਾਵਾਂ ਵਿੱਚ ਕਮਾਂਡ ਲੈ ਸਕਦੀ ਹੈ, ਜਿਸ ਵਿੱਚ ਹਿੰਦੀ, ਬੰਗਾਲੀ, ਮਰਾਠੀ, ਤਾਮਿਲ, ਤੇਲਗੂ ਅਤੇ ਅੰਗਰੇਜ਼ੀ ਸ਼ਾਮਲ ਹਨ।
ਨਵੀਂ ਟੱਚਸਕ੍ਰੀਨ ਤੋਂ ਇਲਾਵਾ, ਇੰਟੀਰੀਅਰ ਨੂੰ ਹੋਰ ਡਾਰਕ ਐਡੀਸ਼ਨ ਮਾਡਲਾਂ ਵਾਂਗ ਹੀ ਤਿਆਰ ਕੀਤਾ ਗਿਆ ਹੈ। ਇਹ EV ਦੇ ਟ੍ਰਾਈ-ਐਰੋ ਪੈਟਰਨ ਤੇ AC ਵੈਂਟਸ ਦੇ ਆਲੇ ਦੁਆਲੇ ਨੀਲੇ ਹਾਈਲਾਈਟਸ ਨਾਲ ਇੱਕ ਆਲ-ਬਲੈਕ ਇੰਟੀਰੀਅਰ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਸੀਟਾਂ ਨੂੰ ਨੀਲੇ ਰੰਗ ਦੀ ਸਿਲਾਈ ਨਾਲ ਕਾਲੇ ਰੰਗ ਵਿੱਚ ਫਿਨੀਸ਼ਿੰਗ ਦਿੱਤੀ ਹੈ, ਤੇ ਹੈੱਡ ਰੇਸਟ੍ਰੈਂਟ ‘ਤੇ “ਡਾਰਕ” ਸਿਲਾਈ ਕੀਤੀ ਗਈ ਹੈ।
ਪਾਵਰ ਤੇ ਪ੍ਰਫਾਰਮੈਂਸ:
ਕੰਪਨੀ ਨੇ ਇਸ ਡਾਰਕ ਐਡੀਸ਼ਨ ਦੇ ਮੈਕੇਨਿਜ਼ਮ ‘ਚ ਕੋਈ ਵੱਡਾ ਬਦਲਾਅ ਨਹੀਂ ਕੀਤਾ। ਇਸ ‘ਚ ਪਹਿਲਾਂ ਦੀ ਤਰ੍ਹਾਂ 40.5kWh ਸਮਰੱਥਾ ਦਾ ਬੈਟਰੀ ਪੈਕ ਦਿੱਤਾ ਗਿਆ ਹੈ। ਇਸ ਦੀ ਇਲੈਕਟ੍ਰਿਕ ਮੋਟਰ 143hp ਦੀ ਪਾਵਰ ਅਤੇ 250Nm ਦਾ ਟਾਰਕ ਜਨਰੇਟ ਕਰਦੀ ਹੈ। SUV ਸਿੰਗਲ ਚਾਰਜ ‘ਤੇ 453 ਕਿਲੋਮੀਟਰ (ARAI) ਦੀ ਪ੍ਰਮਾਣਿਤ ਰੇਂਜ ਦੇ ਨਾਲ ਆਉਂਦੀ ਹੈ। ਇਸ ਵਿੱਚ ਤਿੰਨ ਡਰਾਈਵਿੰਗ ਮੋਡ ਸਿਟੀ, ਈਕੋ ਅਤੇ ਸਪੋਰਟ ਸ਼ਾਮਲ ਹਨ।
ਚਾਰਜਿੰਗ ਸਮਾਂ:
Nexon EV Max Dark ਨੂੰ ਸਟੈਂਡਰਡ ਦੇ ਤੌਰ ‘ਤੇ ਦੋ ਚਾਰਜਰ ਮਿਲਦੇ ਹਨ – ਇੱਕ 3.3kW ਦੀ ਸਮਰੱਥਾ ਵਾਲਾ ਤੇ ਦੂਜਾ 7.2kW ਦੀ ਸਮਰੱਥਾ ਵਾਲਾ। ਛੋਟਾ ਚਾਰਜਰ ਲਗਪਗ 15 ਘੰਟਿਆਂ ਵਿੱਚ ਬੈਟਰੀ ਨੂੰ 10 ਤੋਂ 100 ਪ੍ਰਤੀਸ਼ਤ ਤੱਕ ਚਾਰਜ ਕਰਦਾ ਹੈ, ਜਦੋਂ ਕਿ ਭਾਰੀ ਚਾਰਜਰ ਨਾਲ ਇਸਨੂੰ 0-100 ਪ੍ਰਤੀਸ਼ਤ ਤੱਕ ਚਾਰਜ ਹੋਣ ਵਿੱਚ 6.5 ਘੰਟੇ (ਦਾਅਵਾ ਕੀਤਾ ਗਿਆ) ਲੱਗਦਾ ਹੈ। ਇਹ ਡਾਰਕ ਐਡੀਸ਼ਨ ਫਾਸਟ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ ਤੇ ਕੰਪਨੀ ਦਾ ਦਾਅਵਾ ਹੈ ਕਿ ਡੀਸੀ ਫਾਸਟ ਚਾਰਜਰ ਦੀ ਮਦਦ ਨਾਲ ਇਸ ਦੀ ਬੈਟਰੀ 56 ਮਿੰਟਾਂ ‘ਚ 0-80 ਫੀਸਦੀ ਤੱਕ ਚਾਰਜ ਹੋ ਜਾਂਦੀ ਹੈ।
ਇਹ ਫੀਚਰਸ ਇਸਨੂੰ ਬਣਾਉਂਦੇ ਖਾਸ-
Nexon EV ਮੈਕਸ ਡਾਰਕ ਨੂੰ ਸਨਰੂਫ, AQI ਡਿਸਪਲੇ ਨਾਲ ਏਅਰ ਪਿਊਰੀਫਾਇਰ, ਕਰੂਜ਼ ਕੰਟਰੋਲ, ਵਾਇਰਲੈੱਸ ਸਮਾਰਟਫੋਨ ਚਾਰਜਰ, ਕੂਲਡ ਗਲੋਵ ਬਾਕਸ, ਰਿਅਰ ਏਅਰ-ਕੰਡੀਸ਼ਨਿੰਗ ਵੈਂਟਸ, 7-ਇੰਚ ਮਲਟੀ ਇਨਫਰਮੇਸ਼ਨ ਡਿਸਪਲੇ (MID) ਦੇ ਨਾਲ ਸਮਾਨ ਸੈਮੀ-ਡਿਜੀਟਲ ਇੰਸਟਰੂਮੈਂਟ ਕਲਸਟਰ ਵੀ ਮਿਲਦਾ ਹੈ।
ਦੂਜੇ ਪਾਸੇ ਸੈਫਟੀ ਦੀ ਗੱਲ ਕਰੀਏ ਤਾਂ ਇਸ ‘ਚ ਦੋ ਏਅਰਬੈਗ, ਚਾਰੇ ਪਹੀਆਂ ‘ਤੇ ਡਿਸਕ ਬ੍ਰੇਕ, ਐਂਟੀ-ਲਾਕ ਬ੍ਰੇਕਿੰਗ ਸਿਸਟਮ (ABS) ਹਨ। ਹਾਲਾਂਕਿ ਇਸ ਇਲੈਕਟ੍ਰਿਕ ਵਰਜ਼ਨ ਦਾ ਕਰੈਸ਼ ਟੈਸਟ ਨਹੀਂ ਕੀਤਾ ਗਿਆ ਹੈ ਪਰ ਇਸ ਦੇ ICE ਇੰਜਣ ਮਾਡਲ ਨੂੰ ਗਲੋਬਲ NCAP ਕਰੈਸ਼ ਟੈਸਟਿੰਗ ‘ਚ 5-ਸਟਾਰ ਰੇਟਿੰਗ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h