ਵਿਸਤਾਰਾ ਏਅਰਲਾਈਨਜ਼ ਦੀ ਮਲਕੀਅਤ ਟਾਟਾ ਸੰਨਜ਼ ਅਤੇ ਸਿੰਗਾਪੁਰ ਏਅਰਲਾਈਨਜ਼ ਦੋਵਾਂ ਦੀ ਹੈ, ਜਿਸ ਵਿੱਚ ਸਿੰਗਾਪੁਰ ਏਅਰਲਾਈਨਜ਼ ਦੀ ਬਹੁਗਿਣਤੀ ਹੈ। ਇਸ ਨਵੀਂ ਵਿਵਸਥਾ ਦਾ ਮਤਲਬ ਹੋਵੇਗਾ ਕਿ ਹੁਣ ਏਅਰ ਇੰਡੀਆ ਬ੍ਰਾਂਡ ਦੇ ਤਹਿਤ ਹੋਰ ਜਹਾਜ਼ ਅਤੇ ਹੋਰ ਰੂਟ ਹੋਣਗੇ।
ਸਿੰਗਾਪੁਰ ਏਅਰਲਾਈਨਜ਼ ਦੀ ਇਸ ਵੱਡੀ ਕੰਪਨੀ ‘ਚ 25 ਫੀਸਦੀ ਹਿੱਸੇਦਾਰੀ ਹੋਵੇਗੀ, ਜਿਸ ਵਿੱਚ ਉਹ 2000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗੀ। ਮੌਜੂਦਾ ਸਮੇਂ ਵਿਸਤਾਰਾ ਕੋਲ 51 ਫੀਸਦੀ ਹਿੱਸੇਦਾਰੀ ਹੈ, ਬਾਕੀ 49 ਫੀਸਦੀ ਟਾਟਾ ਕੋਲ ਹੈ। ਟਾਟਾ ਨੇ ਸਰਕਾਰੀ ਵਿਨਿਵੇਸ਼ ਦੇ ਹਿੱਸੇ ਵਜੋਂ ਇਸ ਸਾਲ ਦੇ ਸ਼ੁਰੂ ਵਿੱਚ ਏਅਰ ਇੰਡੀਆ ਨੂੰ 18,000 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਇਸ ਦੇ ਨਾਲ ਹੀ ਸਿੰਗਾਪੁਰ ਏਅਰਲਾਈਨਜ਼ ਨੇ ਬਿਆਨ ‘ਚ ਕਿਹਾ, ‘ਕੰਪਨੀਆਂ ਦਾ ਟੀਚਾ ਰੈਗੂਲੇਟਰੀ ਮਨਜ਼ੂਰੀ ਦੇ ਅਧੀਨ ਮਾਰਚ 2024 ਤੱਕ ਰਲੇਵੇਂ ਨੂੰ ਪੂਰਾ ਕਰਨ ਦਾ ਹੈ।’
ਟਾਟਾ ਕੋਲ ਘੱਟ ਕੀਮਤ ਵਾਲੀ ਏਅਰਲਾਈਨਜ਼ ਏਅਰ ਇੰਡੀਆ ਐਕਸਪ੍ਰੈਸ ਅਤੇ ਏਅਰ ਏਸ਼ੀਆ ਇੰਡੀਆ ਵੀ ਹੈ, ਜੋ ਕਿ 2024 ਤੱਕ ਏਅਰ ਇੰਡੀਆ ਬ੍ਰਾਂਡ ਦੇ ਅਧੀਨ ਰਲੇਵੇਂ ਹੋ ਜਾਣਗੇ।
ਇਸ ਦਾ ਮਤਲਬ ਹੈ ਕਿ ਚਾਰੇ ਬ੍ਰਾਂਡਾਂ ਨੂੰ ਟਾਟਾ ਦੁਆਰਾ ਸਥਾਪਿਤ ਕੰਪਨੀ ਏਅਰ ਇੰਡੀਆ ਨਾਲ ਮਿਲਾ ਦਿੱਤਾ ਜਾਵੇਗਾ। ਹਾਲਾਂਕਿ, ਬਾਅਦ ਵਿੱਚ ਇਸਦਾ ਰਾਸ਼ਟਰੀਕਰਨ ਕੀਤਾ ਗਿਆ ਸੀ। ਹਾਲਾਂਕਿ ਘਾਟੇ ‘ਚ ਆਉਣ ਤੋਂ ਬਾਅਦ ਸਰਕਾਰ ਨੇ ਇਸ ਨੂੰ ਟਾਟਾ ਨੂੰ ਹੀ ਵੇਚ ਦਿੱਤਾ ਸੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h