Tata Motors: Tata Motors ਅਗਲੇ ਮਹੀਨੇ ਜਨਵਰੀ 2023 ‘ਚ ਪੰਚ CNG ਦਾ ਪਰਦਾਫਾਸ਼ ਕਰਨ ਜਾ ਰਹੀ ਹੈ। ਆਟੋਮੋਬਾਈਲ ਕੰਪਨੀ ਭਵਿੱਖ ‘ਚ ਇਲੈਕਟ੍ਰਿਕ ਤੇ ਸੀਐਨਜੀ ਕਾਰਾਂ ‘ਤੇ ਕੰਮ ਕਰ ਰਹੀ ਹੈ। ਟਾਟਾ ਮੋਟਰਸ ਵੀ ਜਲਦ ਹੀ ਭਾਰਤੀ ਬਾਜ਼ਾਰ ‘ਚ ਆਪਣੀ ਸਭ ਤੋਂ ਸਸਤੀ ਕਾਰ ਨੈਨੋ ਇਲੈਕਟ੍ਰਿਕ ਤੇ ਸਭ ਤੋਂ ਪਾਵਰਫੁੱਲ ਹੈਚਬੈਕ ਕਾਰ ਪੰਚ ਨੂੰ CNG ‘ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਟਾਟਾ ਪੰਚ ਇੱਕ SUV ਕਾਰ ਹੈ। ਕੰਪਨੀ ਜਨਵਰੀ 2023 ‘ਚ ਗ੍ਰੇਟਰ ਨੋਇਡਾ ‘ਚ ਹੋਣ ਵਾਲੇ ਆਟੋ ਐਕਸਪੋ ‘ਚ ਆਪਣੀ TATA CNG ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰੇਗੀ। ਇਹ ਨਵੰਬਰ 2023 ਤੱਕ ਬਾਜ਼ਾਰ ‘ਚ ਬੁਕਿੰਗ ਲਈ ਉਪਲੱਬਧ ਹੋ ਸਕਦਾ ਹੈ। ਇਸ ਤੋਂ ਪਹਿਲਾਂ TaTa Tiago CNG ਸਫਲ ਰਹੀ।
ਇਸ ਕਾਰ ‘ਚ 1.2 ਲੀਟਰ ਤੇ BS6 ਇੰਜਣ ਹੋਵੇਗਾ। ਇਸ ਦਾ ਇੰਜਣ 6000rpm ‘ਤੇ 95Nm ਦਾ ਪੀਕ ਟਾਰਕ ਜਨਰੇਟ ਪੈਦਾ ਕਰੇਗਾ। ਪੰਚ ਸੀਐਨਜੀ ‘ਚ ਸਿਗਮਾ ਆਰਕੀਟੈਕਚਰ ਹੋਵੇਗਾ। ਕਾਰ ‘ਚ LED ਸਕਰੀਨ, ਮਿਊਜ਼ਿਕ ਸਿਸਟਮ, ਫੋਨ ਕਨੈਕਟੀਵਿਟੀ ਦੀ ਸਹੂਲਤ ਹੋਵੇਗੀ। ਇਹ ਕਾਰ ਬਾਜ਼ਾਰ ‘ਚ 6.50 ਲੱਖ ਦੀ ਸ਼ੁਰੂਆਤੀ ਕੀਮਤ ਤੇ 8 ਲੱਖ ਤੱਕ ਦੇ ਟਾਪ ਮਾਡਲ ਦੇ ਨਾਲ ਉਪਲਬਧ ਹੋਣ ਦਾ ਅਨੁਮਾਨ ਹੈ। ਕੰਪਨੀ ਵੱਲੋਂ ਕੀਮਤ ਬਾਰੇ ਅਜੇ ਤੱਕ ਕੁਝ ਨਹੀਂ ਦੱਸਿਆ, ਇਹ ਇਸਦੀ ਐਕਸ ਸ਼ੋਰੂਮ ਕੀਮਤ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h