Teachers’ Day: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅਧਿਆਪਕ ਦਿਵਸ ਮੌਕੇ 46 ਚੁਣੇ ਹੋਏ ਅਧਿਆਪਕਾਂ ਨੂੰ ਸਕੂਲ ਸਿੱਖਿਆ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ‘ਕੌਮੀ ਅਧਿਆਪਕ ਪੁਰਸਕਾਰ, 2022’’ ਨਾਲ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕ ਦਿਵਸ ਦੀ ਵਧਾਈ ਵੀ ਦਿੱਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਵਿਗਿਆਨ, ਸਾਹਿਤ ਤੇ ਸਮਾਜਿਕ ਵਿਗਿਆਨ ਦੀ ਪੜ੍ਹਾਈ ‘ਮਾਂ ਬੋਲੀ’ ਵਿੱਚ ਕਰਵਾਈ ਜਾਵੇ ਤਾਂ ਇਨ੍ਹਾਂ ਖੇਤਰਾਂ ਵਿੱਚ ਹੁਨਰ ਹੋਰ ਜ਼ਿਆਦਾ ਨਿੱਖਰ ਕੇ ਸਾਹਮਣੇ ਆਵੇਗਾ। ਉਨ੍ਹਾਂ ਨੇ ਕੌਮੀ ਅਧਿਆਪਕ ਦਿਵਸ ਪੁਰਸਕਾਰ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਕਿ ਇਹ ਢੰਗ ‘ਹੁਨਰ ਵਿਕਾਸ’ ਅਸਰਦਾਰ ਸਾਬਤ ਹੋ ਸਕਦਾ ਹੈ।
ਹਿਮਾਚਲ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ ਅਤੇ ਤੇਲੰਗਾਨਾ ਦੇ ਤਿੰਨ-ਤਿੰਨ ਅਧਿਆਪਕਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ। ਇਨ੍ਹਾਂ ਚਾਰ ਰਾਜਾਂ ਵਿੱਚੋਂ ਜਿਨ੍ਹਾਂ ਅਧਿਆਪਕਾਂ ਨੂੰ ਇਹ ਐਵਾਰਡ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਦੇ ਯੁਧਵੀਰ, ਵਰਿੰਦਰ ਕੁਮਾਰ ਅਤੇ ਅਮਿਤ ਕੁਮਾਰ ਸ਼ਾਮਲ ਹਨ। ਪੰਜਾਬ ਤੋਂ ਹਰਪ੍ਰੀਤ ਸਿੰਘ, ਅਰੁਣ ਕੁਮਾਰ ਗਰਗ ਅਤੇ ਵੰਦਨਾ ਸ਼ਾਹੀ, ਮਹਾਰਾਸ਼ਟਰ ਤੋਂ ਸ਼ਸ਼ੀਕਾਂਤ ਸੰਭਾਜੀਰਾਓ ਕੁਲਥੇ, ਸੋਮਨਾਥ ਵਾਮਨ ਵਾਲਕੇ ਅਤੇ ਕਵਿਤਾ ਸੰਘਵੀ ਅਤੇ ਤੇਲੰਗਾਨਾ ਤੋਂ ਕੰਡਲਾ ਰਮਈਆ, ਟੀ.ਐੱਨ. ਸ਼੍ਰੀਧਰ ਅਤੇ ਸੁਨੀਤਾ ਰਾਓ ਸ਼ਾਮਲ ਹਨ।
ਸਿੱਖਿਆ ਮੰਤਰਾਲਾ ਹਰ ਸਾਲ 5 ਸਤੰਬਰ ਨੂੰ ਦੇਸ਼ ਦੇ ਉੱਤਮ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਵਰ੍ਹੇਗੰਢ ਮੌਕੇ ਅਧਿਆਪਕ ਦਿਵਸ ’ਤੇ ਵਿਗਿਆਨ ਭਵਨ ਵਿੱਚ ਸਮਾਗਮ ਕਰਵਾਉਂਦਾ ਹੈ। ਇਨ੍ਹਾਂ ਅਧਿਆਪਕਾਂ ਦੀ ਚੋਣ ਪਾਰਦਰਸ਼ੀ ਤੇ ਤਿੰਨ-ਪੱਧਰੀ ਆਨਲਾਈਨ ਚੋਣ ਪ੍ਰਕਿਰਿਆ ਰਾਹੀਂ ਕੀਤੀ ਜਾਂਦੀ ਹੈ।
ਰਾਸ਼ਟਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਹੋਰ ਅਧਿਆਪਕਾਂ ਵਿੱਚ ਅੰਜੂ ਦਹੀਆ (ਹਰਿਆਣਾ), ਰਜਨੀ ਸ਼ਰਮਾ (ਦਿੱਲੀ), ਸੀਮਾ ਰਾਣੀ (ਚੰਡੀਗੜ੍ਹ), ਮਾਰੀਆ ਮੋਰੇਨਾ ਮਿਰਾਂਡਾ (ਗੋਆ), ਉਮੇਸ਼ ਭਰਤਭਾਈ ਵਾਲਾ (ਗੁਜਰਾਤ), ਮਮਤਾ ਅਹਰ (ਛੱਤੀਸਗੜ੍ਹ), ਈਸ਼ਵਰ ਚੰਦਰ ਨਾਇਕ ਸ਼ਾਮਲ ਹਨ। (ਓਡੀਸ਼ਾ), ਬੁੱਧਦੇਵ ਦੱਤ (ਪੱਛਮੀ ਬੰਗਾਲ), ਮਿਮੀ ਯੋਸ਼ੀ (ਨਾਗਾਲੈਂਡ), ਨੋਂਗਮੈਥਮ ਗੌਤਮ ਸਿੰਘ (ਮਨੀਪੁਰ) ਅਤੇ ਰੰਜਨ ਕੁਮਾਰ ਬਿਸਵਾਸ (ਅੰਡੇਮਾਨ ਅਤੇ ਨਿਕੋਬਾਰ)।
ਪੁਰਸਕਾਰ ਜੇਤੂਆਂ ਵਿੱਚੋਂ ਇੱਕ ਕਾਉਂਸਿਲ ਆਫ਼ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE), ਦੋ ਕੇਂਦਰੀ ਵਿਦਿਆਲਿਆ, ਦੋ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਤੋਂ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਅਤੇ ਏਕਲਵਿਆ ਰਿਹਾਇਸ਼ੀ ਸਕੂਲ ਤੋਂ ਇੱਕ-ਇੱਕ ਅਧਿਆਪਕ ਹੈ।