India schedule for January 2023: ਨਵੇਂ ਸਾਲ ਦੀ ਸ਼ੁਰੂਆਤ ਭਾਰਤੀ ਕ੍ਰਿਕਟ ਟੀਮ ਲਈ ਚੰਗੀ ਨਹੀਂ ਰਹੇਗੀ। ਕਿਉਂਕਿ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨਾਲ ਦਰਦਨਾਕ ਹਾਦਸਾ ਵਾਪਰਿਆ। ਪੰਤ ਦਾ ਦਿੱਲੀ ਤੋਂ ਰੁੜਕੀ ਜਾਂਦੇ ਸਮੇਂ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ਕਾਰਨ ਉਹ ਫਿਲਹਾਲ ਹਸਪਤਾਲ ‘ਚ ਹਨ। ਪਰ ਟੀਮ ਇੰਡੀਆ ਨੂੰ ਪੰਤ ਦੇ ਬਗੈਰ ਸਾਲ ਦੇ ਪਹਿਲੇ ਮਹੀਨੇ 11 ਮੈਚ ਖੇਡਣੇ ਹੋਣਗੇ। ਭਾਰਤ ਜਨਵਰੀ ਮਹੀਨੇ ‘ਚ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਖਿਲਾਫ ਟੀ-20 ਅਤੇ ਵਨਡੇ ਸੀਰੀਜ਼ ਖੇਡੇਗਾ।
ਜਨਵਰੀ ‘ਚ ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਬਾਅਦ ਭਾਰਤ ਨੂੰ ਉਸੇ ਟੀਮ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵੀ ਖੇਡਣੀ ਹੈ। ਇਸ ਤੋਂ ਇਲਾਵਾ ਸ਼੍ਰੀਲੰਕਾ ਤੋਂ ਬਾਅਦ ਭਾਰਤ ਨਿਊਜ਼ੀਲੈਂਡ ਖਿਲਾਫ ਸੀਰੀਜ਼ ਖੇਡੇਗਾ। ਦੋਵੇਂ ਟੀਮਾਂ ਭਾਰਟਾ ਦਾ ਦੌਰਾ ਕਰਨਗੀਆਂ। ਸ਼੍ਰੀਲੰਕਾ ਖਿਲਾਫ ਸੀਰੀਜ਼ 3 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਸੀਰੀਜ਼ ਦਾ ਪਹਿਲਾ ਟੀ-20 ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਤੇ ਆਖਰੀ ਵਨਡੇ 15 ਜਨਵਰੀ ਨੂੰ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਨਿਊਜ਼ੀਲੈਂਡ ਖਿਲਾਫ ਸੀਰੀਜ਼ ਸ਼੍ਰੀਲੰਕਾ ਸੀਰੀਜ਼ ਦੇ ਤਿੰਨ ਦਿਨ ਬਾਅਦ ਸ਼ੁਰੂ ਹੋਵੇਗੀ। 18 ਜਨਵਰੀ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਕ੍ਰਿਕਟ ਸਟੇਡੀਅਮ ‘ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਵਨਡੇ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵੇਂ ਦੇਸ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵੀ ਖੇਡਣਗੇ। ਇਸ ਦਾ ਪਹਿਲਾ ਮੈਚ 1 ਫਰਵਰੀ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਣਾ ਹੈ।
ਭਾਰਤ ਬਨਾਮ ਸ਼੍ਰੀਲੰਕਾ ਟੀ-20 ਦਾ ਸ਼ੈਡਿਊਲ
ਪਹਿਲਾ ਟੀ-20 – 3 ਜਨਵਰੀ 2023 (ਮੰਗਲਵਾਰ) – ਮੁੰਬਈ – ਸ਼ਾਮ 7 ਵਜੇ
ਦੂਜਾ ਟੀ-20 – 5 ਜਨਵਰੀ 2023 (ਵੀਰਵਾਰ) – ਪੁਣੇ – ਸ਼ਾਮ 7 ਵਜੇ
ਤੀਜਾ ਟੀ-20 – 7 ਜਨਵਰੀ 2023 (ਸ਼ਨੀਵਾਰ) – ਰਾਜਕੋਟ – ਸ਼ਾਮ 7 ਵਜੇ ਤੋਂ
ਭਾਰਤ ਬਨਾਮ ਸ਼੍ਰੀਲੰਕਾ ਵਨਡੇ ਸ਼ੈਡਿਊਲ-
ਪਹਿਲਾ ਵਨਡੇ – 10 ਜਨਵਰੀ 2023 (ਮੰਗਲਵਾਰ) – ਗੁਹਾਟੀ – ਦੁਪਹਿਰ 2 ਵਜੇ
ਦੂਜਾ ਵਨਡੇ – 12 ਜਨਵਰੀ 2023 (ਵੀਰਵਾਰ) – ਕੋਲਕਾਤਾ – ਦੁਪਹਿਰ 2 ਵਜੇ
ਤੀਜਾ ਵਨਡੇ – 15 ਜਨਵਰੀ 2023 (ਐਤਵਾਰ) – ਤਿਰੂਵਨੰਤਪੁਰਮ – ਦੁਪਹਿਰ 2 ਵਜੇ
ਭਾਰਤ ਬਨਾਮ ਨਿਊਜ਼ੀਲੈਂਡ ਵਨਡੇ ਸ਼ੈਡਿਊਲ-
ਪਹਿਲਾ ਵਨਡੇ – 18 ਜਨਵਰੀ 2023 (ਬੁੱਧਵਾਰ) – ਹੈਦਰਾਬਾਦ – ਦੁਪਹਿਰ 2 ਵਜੇ ਤੋਂ
ਦੂਜਾ ਵਨਡੇ – 21 ਜਨਵਰੀ 2023 (ਸ਼ਨੀਵਾਰ) – ਰਾਏਪੁਰ – ਦੁਪਹਿਰ 2 ਵਜੇ ਤੋਂ
ਤੀਜਾ ਵਨਡੇ – 24 ਜਨਵਰੀ 2023 (ਮੰਗਲਵਾਰ) – ਇੰਦੌਰ – ਦੁਪਹਿਰ 2 ਵਜੇ ਤੋਂ
ਭਾਰਤ ਬਨਾਮ ਨਿਊਜ਼ੀਲੈਂਡ ਟੀ-20 ਦਾ ਸ਼ੈਡਿਊਲ
ਪਹਿਲਾ ਟੀ-20 – 27 ਜਨਵਰੀ 2023 (ਸ਼ੁੱਕਰਵਾਰ) – ਰਾਂਚੀ – ਸ਼ਾਮ 7 ਵਜੇ ਤੋਂ
ਦੂਜਾ ਟੀ-20 – 29 ਜਨਵਰੀ 2023 (ਐਤਵਾਰ) – ਲਖਨਊ – ਸ਼ਾਮ 7 ਵਜੇ ਤੋਂ
ਤੀਜਾ ਟੀ-20 – 1 ਫਰਵਰੀ 2023 (ਬੁੱਧਵਾਰ) – ਅਹਿਮਦਾਬਾਦ – ਸ਼ਾਮ 7 ਵਜੇ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h