ਆਸਟ੍ਰੇਲੀਆ ਦੀਆਂ ਪਿੱਚਾਂ ਸਵਿੰਗ ਗੇਂਦਬਾਜ਼ੀ ਲਈ ਅਨੁਕੂਲ ਹੁੰਦੀਆਂ ਹਨ। ਅਜਿਹੇ ‘ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਚੋਣਕਾਰਾਂ ਨੇ ਸੋਮਵਾਰ ਨੂੰ ਆਗਾਮੀ ਟੀ-20 ਵਿਸ਼ਵ ਕੱਪ 2022 ਲਈ ਚੁਣੀ ਗਈ ਟੀਮ ‘ਚ ਤੇਜ਼ ਗੇਂਦਬਾਜ਼ਾਂ ਨੂੰ ਜ਼ਿਆਦਾ ਮੌਕੇ ਦਿੱਤੇ ਗਏ ਹਨ। ਬੀ. ਸੀ. ਸੀ. ਆਈ. ਨੇ ਚਾਰ ਖਿਡਾਰੀਆਂ ਨੂੰ ਸਟੈਂਡਬਾਏ ‘ਤੇ ਰੱਖਿਆ ਹੈ।
ਇਹ ਵੀ ਪੜ੍ਹੋ : ਏਸ਼ੀਆ ਕੱਪ ਫਾਈਨਲ ਹਾਰਨ ‘ਤੇ ਬੌਖਲਾਏ ਰਮੀਜ਼ ਰਾਜਾ, ਭਾਰਤੀ ਪੱਤਰਕਾਰ ਨਾਲ ਕੀਤੀ ਬਦਸਲੂਕੀ (ਵੀਡੀਓ ਵਾਇਰਲ)
ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ :-
One title 🏆
One goal 🎯
Our squad 💪🏻#TeamIndia | #T20WorldCup pic.twitter.com/Dw9fWinHYQ— BCCI (@BCCI) September 12, 2022
ਰੋਹਿਤ ਸ਼ਰਮਾ (ਕਪਤਾਨ), ਕੇ. ਐਲ. ਰਾਹੁਲ (ਉਪ ਕਪਤਾਨ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ (ਵਿਕਟਕੀਪਰ), ਦਿਨੇਸ਼ ਕਾਰਤਿਕ (ਵਿਕਟਕੀਪਰ), ਹਾਰਦਿਕ ਪੰਡਯਾ, ਰਵੀਚੰਦਰਨ ਅਸ਼ਵਿਨ, ਯੂਜੀ ਚਾਹਲ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਅਰਸ਼ਦੀਪ ਸਿੰਘ।
ਸਟੈਂਡਬਾਏ ਖਿਡਾਰੀ – ਮੁਹੰਮਦ ਸ਼ੰਮੀ, ਸ਼੍ਰੇਅਸ ਅਈਅਰ, ਰਵੀ ਬਿਸ਼ਨੋਈ, ਦੀਪਕ ਚਾਹਰ।
ਰਵਿੰਦਰ ਜਡੇਜਾ ਨੂੰ ਟੀਮ ‘ਚ ਨਹੀਂ ਮਿਲੀ ਜਗ੍ਹਾ
ਟੀਮ ਇੰਡੀਆ ਦੇ ਹਰਫਨਮੌਲਾ ਰਵਿੰਦਰ ਜਡੇਜਾ ਦੇ ਗੋਡੇ ਦੀ ਹਾਲ ਹੀ ਵਿੱਚ ਸਰਜਰੀ ਹੋਈ ਜਿਸ ਕਾਰਨ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਵਿੱਚ ਉਸ ਦੀ ਜਗ੍ਹਾ ਖ਼ਤਰੇ ਵਿੱਚ ਪੈ ਗਈ। ਸਮੇਂ ‘ਤੇ ਉਸ ਦੇ ਠੀਕ ਹੋਣ ਦੀ ਸੰਭਾਵਨਾ ਬਹੁਤ ਘੱਟ ਸੀ, ਇਸ ਲਈ ਅਕਸ਼ਰ ਪਟੇਲ ਨੂੰ ਉਸ ਦੀ ਜਗ੍ਹਾ ਮੌਕਾ ਦਿੱਤਾ ਗਿਆ ਹੈ।