Ind vs NZ: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਪਹਿਲੇ ਵਨਡੇ ਤੋਂ ਪਹਿਲਾਂ ਭਾਰਤੀ ਖਿਡਾਰੀਆਂ (Indian Cricket Team) ਨੇ ਹੈਦਰਾਬਾਦ ਵਿੱਚ ਜੂਨੀਅਰ ਐਨਟੀਆਰ (Junior NTR) ਨਾਲ ਮੁਲਾਕਾਤ ਕੀਤੀ। ਹਾਲ ਹੀ ਵਿੱਚ ਜੂਨੀਅਰ ਐਨਟੀਆਰ ਦੀ ਫਿਲਮ ਆਰਆਰਆਰ ਦੇ ਗੀਤ ‘ਨਾਟੂ ਨਾਟੂ’ ਨੇ ਗੋਲਡਨ ਗਲੋਬ ਅਵਾਰਡ (Golden Globe Award) ‘ਚ ਬੇਸਟ ਸੌਂਗ ਦਾ ਪੁਰਸਕਾਰ ਜਿੱਤਿਆ। ਦਿੱਗਜ ਐਕਟਰ ਨੂੰ ਵਧਾਈ ਦੇਣ ਲਈ ਕ੍ਰਿਕਟਰਾਂ ਨੇ ਮੁਲਾਕਾਤ ਕੀਤੀ।
ਸੋਸ਼ਲ ਮੀਡੀਆ ‘ਤੇ ਸੂਰਿਆਕੁਮਾਰ ਯਾਦਵ (Suryakumar Yadav), ਸ਼ੁਭਮ ਗਿੱਲ (Shubham Gill), ਯੁਜਵੇਂਦਰ ਚਾਹਲ (Yuzvendra Chahal), ਈਸ਼ਾਨ ਕਿਸ਼ਨ (Ishan Kishan) ਤੇ ਸ਼ਾਰਦੁਲ ਠਾਕੁਰ (Shardul Thakur) ਦੀਆਂ ਜੂਨੀਅਰ ਐਨਟੀਆਰ ਨਾਲ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Hero @tarak9999 with Indian Cricket Team Players @surya_14kumar @ishankishan51 @yuzi_chahal @imShard @ShubmanGill !!#ManOfMasessNTR pic.twitter.com/AvMLEMarZV
— Nandipati Murali (@NtrMurali9999) January 16, 2023
ਯੂਜ਼ਰਸ ਆਪਣੇ ਮਨਪਸੰਦ ਹਸਤੀਆਂ ਤੇ ਕ੍ਰਿਕਟਰਾਂ ਨੂੰ ਇੱਕ ਫਰੇਮ ‘ਚ ਦੇਖਣ ਲਈ ਕਾਫੀ ਉਤਸ਼ਾਹਿਤ ਹੋ ਰਹੇ ਹਨ। ਹਾਲਾਂਕਿ ਇਸ ਖਾਸ ਮੌਕੇ ‘ਤੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨਜ਼ਰ ਨਹੀਂ ਆਏ।
ਸੂਰਿਆ ਕੁਮਾਰ ਯਾਦਵ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜੂਨੀਅਰ ਐਨਟੀਆਰ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ ਹੈ। ਸਕਾਈ (SKY) ਦੇ ਨਾਂ ਨਾਲ ਮਸ਼ਹੂਰ ਕ੍ਰਿਕਟਰ ਦੇ ਨਾਲ ਉਨ੍ਹਾਂ ਦੀ ਪਤਨੀ ਦੇਵੀਸ਼ਾ ਸ਼ੈੱਟੀ (Devisha Shetty) ਵੀ ਨਜ਼ਰ ਆਈ। ਸੂਰਿਆ ਕੁਮਾਰ ਨੇ ਕੈਪਸ਼ਨ ‘ਚ ਲਿਖਿਆ, ”ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਾ, ਭਰਾ! ਗੋਲਡਨ ਗਲੋਬ ਅਵਾਰਡ ਜਿੱਤਣ ‘ਤੇ RRR ਨੂੰ ਇੱਕ ਵਾਰ ਫਿਰ ਵਧਾਈ।
View this post on Instagram
ਯਜੁਵੇਂਦਰ ਚਾਹਲ ਨੇ ਜੂਨੀਅਰ ਐਨਟੀਆਰ ਨਾਲ ਆਪਣੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਉਸਨੇ ਲਿਖਿਆ, “ਜੂਨੀਅਰ ਐਨਟੀਆਰ ਨੂੰ ਮਿਲ ਕੇ ਖੁਸ਼ੀ ਹੋਈ। ਉਹ ਇੱਕ ਜੈਂਟਲਮੈਨ ਹੈ। ਗੋਲਡਨ ਗਲੋਬ ਅਵਾਰਡ ਜਿੱਤਣ ‘ਤੇ ਵਧਾਈਆਂ। ਸਾਨੂੰ ਸਾਰਿਆਂ ਨੂੰ ਤੁਹਾਡੇ ‘ਤੇ ਮਾਣ ਹੈ।” ਇਸ ਦੇ ਨਾਲ ਹੀ ਜੂਨੀਅਰ NTR ਨੇ ਯਜੁਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ (Dhanashree) ਨੂੰ ਵੀ ਖਾਸ ਤੋਹਫਾ ਦਿੱਤਾ। ਚਾਹਲ ਨੇ ਆਪਣੀ ਪਤਨੀ ਲਈ ਐਕਟਰ ਦਾ ਆਟੋਗ੍ਰਾਫ ਲਿਆ ਹੈ।
View this post on Instagram
ਇਸ ਵਾਰ ਫਿਲਮ RRR ਗੋਲਡਨ ਗਲੋਬ ਐਵਾਰਡਜ਼ ‘ਤੇ ਧਮਾਲ ਮਚਾ ਰਹੀ ਸੀ। ਫਿਲਮ ਦਾ ਨਿਰਦੇਸ਼ਨ ਐਸਐਸ ਰਾਜਾਮੌਲੀ (SS Rajamouli) ਨੇ ਕੀਤਾ ਗਿਆ ਸੀ, ਜਦੋਂ ਕਿ ਐਮਐਮ ਕੀਰਵਾਨੀ ਨੇ ਪੁਰਸਕਾਰ ਜੇਤੂ ‘ਨਾਟੂ ਨਾਟੂ’ ਗੀਤ ਕੰਪੋਜ਼ ਕੀਤਾ ਸੀ।
And the GOLDEN GLOBE AWARD FOR BEST ORIGINAL SONG Goes to #NaatuNaatu #GoldenGlobes #GoldenGlobes2023 #RRRMovie
— RRR Movie (@RRRMovie) January 11, 2023
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਮੈਚ 18 ਜਨਵਰੀ ਬੁੱਧਵਾਰ ਨੂੰ ਹੈਦਰਾਬਾਦ ‘ਚ ਖੇਡਿਆ ਜਾਣਾ ਹੈ। ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਰਾਜੀਵ ਗਾਂਧੀ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਸ਼੍ਰੀਲੰਕਾ ਖਿਲਾਫ ਸੀਰੀਜ਼ ‘ਚ ਕਲੀਨ ਸਵੀਪ ਤੋਂ ਬਾਅਦ ਭਾਰਤੀ ਟੀਮ ਦੇ ਹੌਸਲੇ ਬੁਲੰਦ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਆਉਣ ਵਾਲੀ ਸੀਰੀਜ਼ ‘ਚ ਵੀ ਜਾਰੀ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h