Ind Vs Ban 2nd ODI: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵਨਡੇ ਸੀਰੀਜ਼ ਦਾ ਦੂਜਾ ਮੈਚ ਖੇਡਿਆ ਜਾ ਰਿਹਾ ਹੈ। ਸੀਰੀਜ਼ ‘ਚ ਪਿੱਛੇ ਚੱਲ ਰਹੀ ਟੀਮ ਇੰਡੀਆ ਮੀਰਪੁਰ ‘ਚ ਇਸ ਮੈਚ ਨੂੰ ਜਿੱਤ ਕੇ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਮੈਚ ‘ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਟੀਮ ਇੰਡੀਆ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ (7 ਦਸੰਬਰ) ਢਾਕਾ ਦੇ ਸ਼ੇਰੇ-ਏ ਬੰਗਲਾ ਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਣਾ ਹੈ। ਪਹਿਲੇ ਮੈਚ ਵਿੱਚ ਭਾਰਤੀ ਟੀਮ ਨੂੰ ਇੱਕ ਵਿਕਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ‘ਚ ਸੀਰੀਜ਼ ‘ਚ ਬਣੇ ਰਹਿਣ ਲਈ ਉਸ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਦੂਜਾ ਵਨਡੇ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 11.30 ਵਜੇ ਖੇਡਿਆ ਜਾਵੇਗਾ।ਬੰਗਲਾਦੇਸ਼ ਖਿਲਾਫ ਮੀਰਪੁਰ ‘ਚ ਖੇਡੇ ਜਾ ਰਹੇ ਦੂਜੇ ਵਨਡੇ ‘ਚ ਟੀਮ ਇੰਡੀਆ ਦੀ ਪਹਿਲੀ ਗੇਂਦਬਾਜ਼ੀ। ਬੰਗਲਾਦੇਸ਼ ਨੇ ਇੱਥੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟੀਮ ਇੰਡੀਆ ਨੇ ਆਪਣੇ ਪਲੇਇੰਗ-11 ਵਿੱਚ ਦੋ ਬਦਲਾਅ ਕੀਤੇ ਹਨ, ਕੁਲਦੀਪ ਸੇਨ ਅਤੇ ਸ਼ਾਹਬਾਜ਼ ਅਹਿਮਦ ਨੂੰ ਪਲੇਇੰਗ-11 ਤੋਂ ਬਾਹਰ ਕਰ ਦਿੱਤਾ ਗਿਆ ਹੈ।
Hello from Dhaka 👋🏻#TeamIndia all geared up for the 2️⃣nd #BANvIND ODI 👌🏻 pic.twitter.com/NEZ7Y8AMhf
— BCCI (@BCCI) December 7, 2022
ਦੋਵਾਂ ਟੀਮਾਂ ਦਾ ਪਲੇਇੰਗ-11
ਇੰਡੀਆਜ਼ ਪਲੇਇੰਗ-11: ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਮੁਹੰਮਦ ਸਿਰਾਜ, ਉਮਰਾਨ ਮਲਿਕ
ਬੰਗਲਾਦੇਸ਼ ਪਲੇਇੰਗ-11: ਨਜਮੁਲ ਹੁਸੈਨ ਸ਼ਾਂਤੋ, ਲਿਟਨ ਦਾਸ (ਕਪਤਾਨ), ਅਨਮੁਲ ਹੱਕ, ਸ਼ਾਕਿਬ ਅਲ ਹਸਨ, ਮੁਸ਼ਤਾਫਿਕੁਰ ਰਹੀਮ, ਮਹਿਮੂਦੁੱਲਾ, ਆਫੀਫ ਹੁਸੈਨ, ਮੇਹਦੀ ਹਸਨ, ਨਸੁਮ ਅਹਿਮਦ, ਮੁਸਤਫਿਜ਼ੁਰ ਰਹਿਮਾਨ, ਇਬਾਦਤ ਹੁਸੈਨ।
ਇਹ ਵੀ ਪੜ੍ਹੋ: Delhi MCD Election Result 2022: ਰੁਝਾਨਾਂ ‘ਚ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਕਾਰ ਸਖ਼ਤ ਟੱਕਰ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h