T20 World Cup 2022: ਟੀ-20 ਵਿਸ਼ਵ ਕੱਪ ਦੇ ਲਗਾਤਾਰ ਦੋ ਮੈਚ ਜਿੱਤਣ ਵਾਲੀ ਟੀਮ ਇੰਡੀਆ ਨੂੰ ਆਪਣੇ ਤੀਜੇ ਮੈਚ ‘ਚ ਵੱਡਾ ਝਟਕਾ ਲੱਗਾ ਹੈ। 30 ਅਕਤੂਬਰ ਨੂੰ ਟੀ-20 ਵਿਸ਼ਵ ਕੱਪ ਦਾ 30ਵਾਂ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਰਥ ਵਿਖੇ ਖੇਡਿਆ ਗਿਆ। ਦੱਖਣੀ ਅਫਰੀਕਾ ਦੀ ਟੀਮ ਨੇ ਇਹ ਮੈਚ ਪੰਜ ਵਿਕਟਾਂ ਨਾਲ ਜਿੱਤ ਲਿਆ। ਭਾਰਤ ਨੂੰ ਇਸ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ
ਭਾਰਤ ਆਪਣਾ ਤੀਜਾ ਮੈਚ ਹਾਰ ਗਿਆ
ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ਤੋਂ ਹੀ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ KL Rahul ਦਾ ਖ਼ਰਾਬ ਪ੍ਰਦਰਸ਼ਨ ਜਾਰੀ ਹੈ ਅਤੇ ਇਸ ਨੂੰ ਲੈ ਕੇ ਸਾਰਿਆਂ ਦੀਆਂ ਨਜ਼ਰਾਂ ‘ਚ ਬਣਿਆ ਹੋਇਆ ਹੈ। ਦੁਨੀਆ ਦੇ ਇਸ ਮਹਾਕੁੰਭ ‘ਚ ਹੁਣ ਤੱਕ ਟੀਮ ਇੰਡੀਆ ਨੇ ਆਪਣੇ ਤਿੰਨ ਮੈਚ ਖੇਡੇ ਹਨ, ਜਿਸ ‘ਚ ਦੋ ਮੈਚਾਂ ਦੇ ਨਤੀਜੇ ਟੀਮ ਇੰਡੀਆ ਦੇ ਪੱਖ ‘ਚ ਰਹੇ ਹਨ। ਇਸ ਦੇ ਨਾਲ ਹੀ ਟੀਮ ਨੂੰ ਆਪਣੇ ਤੀਜੇ ਮੈਚ ‘ਚ ਦੱਖਣੀ ਅਫਰੀਕਾ ਖਿਲਾਫ ਪੰਜ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਇੱਕ ਵਾਰ ਫਿਰ ਸੱਤਵੇਂ ਅਸਮਾਨ ‘ਤੇ ਪਹੁੰਚਿਆ ਕੋਹਲੀ ਦਾ ਪਾਰਾ, ਫੈਨ ਨੇ ਵਾਇਰਲ ਕੀਤੀ ਹੋਟਲ ਕਮਰੇ ਦੀ ਵੀਡੀਓ
ਟੀਮ ਦੇ ਪਲੇਇੰਗ ਇਲੈਵਨ ‘ਤੇ ਭੜਕਿਆ ਹਰਭਜਨ ਸਿੰਘ
ਤੁਹਾਨੂੰ ਦੱਸ ਦੇਈਏ ਕਿ ਟੀਮ ਇੰਡੀਆ ਦੇ ਇਨ੍ਹਾਂ ਤਿੰਨ ਮੈਚਾਂ ਵਿੱਚ ਟੀਮ ਦੇ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਵੀ ਦਸ ਦਾ ਅੰਕੜਾ ਪਾਰ ਨਹੀਂ ਕਰ ਸਕੇ ਸਨ। ਕੇਐੱਲ ਰਾਹੁਲ ਦੇ ਇਸ ਖ਼ਰਾਬ ਪ੍ਰਦਰਸ਼ਨ ‘ਤੇ ਟੀਮ ਦੇ ਸਾਬਕਾ ਸਪਿਨ ਗੇਂਦਬਾਜ਼ ਹਰਭਜਨ ਸਿੰਘ ਗੁੱਸੇ ‘ਚ ਆ ਗਏ ਹਨ ਅਤੇ ਉਨ੍ਹਾਂ ਨੇ ਭਾਰਤੀ ਟੀਮ ਦੀ ਪਲੇਇੰਗ ਇਲੈਵਨ ਦੇ ਨਾਲ-ਨਾਲ ਚੋਣਕਾਰਾਂ ‘ਤੇ ਸਵਾਲ ਖੜ੍ਹੇ ਕੀਤੇ ਹਨ।
‘ਟੀਮ ਪ੍ਰਬੰਧਨ ਨੂੰ ਕੁਝ ਸਖ਼ਤ ਫੈਸਲਿਆਂ ਦੀ ਲੋੜ’
ਹਰਭਜਨ ਸਿੰਘ ਨੇ ਕਿਹਾ, ‘ਹੁਣ ਭਾਰਤੀ ਟੀਮ ਪ੍ਰਬੰਧਨ ਨੂੰ ਕੁਝ ਸਖ਼ਤ ਫੈਸਲੇ ਲੈਣੇ ਚਾਹੀਦੇ ਹਨ। ਭਾਰਤੀ ਟੀਮ ਪ੍ਰਬੰਧਨ ਨੂੰ ਹੁਣ ਕੇਐੱਲ ਰਾਹੁਲ ਨੂੰ ਆਰਾਮ ਦੇਣਾ ਚਾਹੀਦਾ ਹੈ, ਅਤੇ ਰਿਸ਼ਭ ਪੰਤ ਨੂੰ ਟੀਮ ‘ਚ ਉਸਦੀ ਜਗ੍ਹਾ ‘ਤੇ ਸ਼ਾਮਲ ਕਰਨਾ ਚਾਹੀਦਾ ਹੈ, ਅਤੇ ਪੰਤ ਨੂੰ ਰੋਹਿਤ ਸ਼ਰਮਾ ਨਾਲ ਓਪਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੀਪਕ ਹੁੱਡਾ ਨੂੰ ਵੀ ਟੀਮ ‘ਚ ਰੱਖਣਾ ਚਾਹੀਦਾ ਹੈ।