ਇਸ ਤੋਂ ਇਲਾਵਾ ਇਸ ਟੀਮ ‘ਚ ਪਾਕਿਸਤਾਨ ਦੇ 2 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਟੀਮ ‘ਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਵੀ ਆਪਣੀ ਥਾਂ ਬਣਾਉਣ ‘ਚ ਸਫਲ ਰਹੇ ਹਨ। ਭਾਰਤੀ ਆਲਰਾਊਂਡਰ ਨੂੰ ਬਾਰ੍ਹਵੇਂ ਖਿਡਾਰੀ ਵਜੋਂ ਸ਼ਾਮਲ ਕੀਤਾ ਗਿਆ ਹੈ।
ਆਈਸੀਸੀ ਵੱਲੋਂ ਐਲਾਨੀ ਗਈ ਟੂਰਨਾਮੈਂਟ ਦੀ ਟੀਮ ਵਿੱਚ ਸਲਾਮੀ ਬੱਲੇਬਾਜ਼ਾਂ ਵਜੋਂ ਐਲੇਕਸ ਹੇਲਸ ਅਤੇ ਜੋਸ ਬਟਲਰ ਆਪਣੀ ਥਾਂ ਬਣਾਉਣ ਵਿੱਚ ਸਫ਼ਲ ਰਹੇ ਹਨ ਜਦਕਿ ਆਈਸੀਸੀ ਨੇ ਤੀਜੇ ਨੰਬਰ ’ਤੇ ਵਿਰਾਟ ਕੋਹਲੀ ਨੂੰ ਥਾਂ ਦਿੱਤੀ ਹੈ। ਆਈਸੀਸੀ ਨੇ ਸੂਰਿਆਕੁਮਾਰ ਯਾਦਵ ਨੂੰ ਚੌਥੇ ਨੰਬਰ ‘ਤੇ ਥਾਂ ਦਿੱਤੀ ਹੈ।
ਦੱਸ ਦੇਈਏ ਕਿ ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ 2022 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਗਲੇਨ ਫਿਲਿਪਸ ਨੂੰ ਪੰਜਵੇਂ ਨੰਬਰ ‘ਤੇ ਥਾਂ ਮਿਲੀ ਹੈ। ਫਿਲਿਪਸ ਨੇ ਇਸ ਟੀ-20 ਵਿਸ਼ਵ ਕੱਪ ‘ਚ ਵੀ ਸੈਂਕੜਾ ਲਗਾਇਆ ਸੀ।
ਇਸ ਦੇ ਨਾਲ ਹੀ ਫਾਈਨਲ ‘ਚ ਇੰਗਲੈਂਡ ਲਈ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਸੈਮ ਕੁਰਾਨ ਵੀ ਇਸ ਟੀਮ ‘ਚ ਸ਼ਾਮਲ ਹਨ। ਦੱਖਣੀ ਅਫਰੀਕਾ ਦੇ ਐਨਰਿਕ ਨੌਰਟਜੇ ਨੂੰ ਵੀ ਆਈਸੀਸੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇੰਗਲੈਂਡ ਦੇ ਮਾਰਕ ਵੁੱਡ ਵੀ ਆਈਸੀਸੀ ਦੀ ਪਸੰਦ ਬਣ ਗਏ ਹਨ। ਇਸ ਦੇ ਨਾਲ ਹੀ 12ਵੇਂ ਖਿਡਾਰੀ ਦੇ ਤੌਰ ‘ਤੇ ICC ਨੇ ਹਾਰਦਿਕ ਪੰਡਿਯਾ ਨੂੰ ਟੀਮ ‘ਚ ਸ਼ਾਮਲ ਕੀਤਾ ਹੈ।
Team of the Tournament: ਐਲੇਕਸ ਹੇਲਸ, ਜੋਸ ਬਟਲਰ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਗਲੇਨ ਫਿਲਿਪਸ, ਸਿਕੰਦਰ ਰਜ਼ਾ, ਸ਼ਾਦਾਬ ਖਾਨ, ਸੈਮ ਕੁਰਾਨ, ਐਨਰਿਕ ਨੌਰਟਜੇ, ਮਾਰਕ ਵੁੱਡ, ਸ਼ਾਹੀਨ ਅਫਰੀਦੀ, 12ਵਾਂ ਖਿਡਾਰੀ, ਹਾਰਦਿਕ ਪੰਡਿਯਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h