Dell Layoffs News: ਮੇਟਾ, ਐਮਜ਼ੌਨ ਤੇ ਮਾਈਕ੍ਰੋਸਾਫਟ ਵਰਗੀਆਂ ਵੱਡੀਆਂ ਕੰਪਨੀਆਂ ਦੀ ਛਾਂਟੀ ਤੋਂ ਬਾਅਦ ਹੁਣ ਪ੍ਰਸਿੱਧ ਟੈਕਨਾਲੋਜੀ ਕੰਪਨੀ ਡੇਲ ਨੇ ਵੀ 6000 ਹਜ਼ਾਰ ਤੋਂ ਵੱਧ ਕਰਮਚਾਰੀਆਂ ਨੂੰ ਕੱਢਣ ਦਾ ਐਲਾਨ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਕੰਪਨੀ ਨੇ ਆਪਣੇ ਗਲੋਬਲ ਕਰਮਚਾਰੀਆਂ ਦੇ 5 ਪ੍ਰਤੀਸ਼ਤ ਦੀ ਛਾਂਟੀ ਕਰਨ ਦੀ ਯੋਜਨਾ ਬਣਾਈ ਹੈ, ਜਿਸ ਵਿੱਚ ਕੁੱਲ 6650 ਕਰਮਚਾਰੀਆਂ ਦੀ ਛਾਂਟੀ ਕੀਤੀ ਜਾਵੇਗੀ।
ਬਲੂਮਬਰਗ ਦੀ ਇੱਕ ਰਿਪੋਰਟ ਮੁਤਾਬਕ, Dell ਦੇ ਸਹਿ-ਮੁੱਖ ਸੰਚਾਲਨ ਅਧਿਕਾਰੀ ਜੈਫ ਕਲਾਰਕ (Jeff Clarke) ਨੇ ਕਰਮਚਾਰੀਆਂ ਨੂੰ ਸਾਂਝੇ ਕੀਤੇ ਇੱਕ ਨੋਟ ‘ਚ ਕਿਹਾ ਕਿ ਪੁਰਾਣੇ ਲਾਗਤ ਕਟੌਤੀ ਦੇ ਤਰੀਕੇ ਜਿਵੇਂ ਹਾਈਰਿੰਗ ਨੂੰ ਰੋਕਣਾ ਜਾਂ ਯਾਤਰਾ ‘ਤੇ ਰੋਕ ਲਗਾਉਣ ਵਰਗੇ ਹੁਣ ਪ੍ਰਭਾਵਸ਼ਾਲੀ ਨਹੀਂ ਰਹੇ ਤੇ ਬਾਜ਼ਾਰ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਕੰਪਨੀ ਵਿੱਚ ਛਾਂਟੀ ਬਾਜ਼ਾਰ ਦੀ ਸਥਿਤੀ ‘ਤੇ ਨਿਰਭਰ ਕਰਦੀ ਹੈ।
ਉਨ੍ਹਾਂ ਕਿਹਾ, “ਅਸੀਂ ਪਹਿਲਾਂ ਵੀ ਆਰਥਿਕ ਮੰਦਵਾੜੇ ਦਾ ਸਾਹਮਣਾ ਕੀਤਾ ਹੈ ਤੇ ਮਜ਼ਬੂਤੀ ਨਾਲ ਉੱਭਰਿਆ ਹੈ। ਦੱਸ ਦੇਈਏ ਕਿ ਕੰਪਨੀ ਨੇ 2020 ਵਿੱਚ ਵੀ ਇਸੇ ਤਰ੍ਹਾਂ ਦੀ ਛਾਂਟੀ ਦਾ ਐਲਾਨ ਕੀਤਾ ਸੀ, ਜਦੋਂ ਕੋਵਿਡ ਮਹਾਂਮਾਰੀ ਦੀ ਮਾਰ ਪਈ ਸੀ। ਹਾਲਾਂਕਿ ਡੈਲ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ ਕਿ ਉਸ ਸਮੇਂ ਕੰਪਨੀ ਵਲੋਂ ਕਿੰਨੇ ਕਰਮਚਾਰੀਆਂ ਨੂੰ ਬਰਖਾਸਤ ਕੀਤਾ ਗਿਆ ਸੀ।
ਭਾਰਤੀ ਕਰਮਚਾਰੀ ਵੀ ਆਪਣੀਆਂ ਨੌਕਰੀਆਂ ਗੁਆਣਗੇ
ਕੋਵਿਡ-19 ਤੋਂ ਬਾਅਦ ਕੰਪਨੀ ਇਕ ਵਾਰ ਫਿਰ ਲੋਕਾਂ ਨੂੰ ਕੱਢਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਛਾਂਟੀ ਨਾਲ ਕਿਹੜੇ ਵਿਭਾਗ ਪ੍ਰਭਾਵਿਤ ਹੋਣਗੇ। ਪਰ ਕੰਪਨੀ ਦੇ ਬੁਲਾਰੇ ਦੇ ਹਵਾਲੇ ਨਾਲ ਇਹ ਯਕੀਨੀ ਤੌਰ ‘ਤੇ ਕਿਹਾ ਗਿਆ ਹੈ ਕਿ ਨੌਕਰੀਆਂ ‘ਚ ਕਟੌਤੀ ਦੇ ਨਾਲ-ਨਾਲ ਵਿਭਾਗ ਦੇ ਪੁਨਰਗਠਨ ਨੂੰ ਕਾਰਜਕੁਸ਼ਲਤਾ ਵਧਾਉਣ ਦੇ ਮੌਕੇ ਵਜੋਂ ਦੇਖਿਆ ਜਾ ਸਕਦਾ ਹੈ।
ਇਸ ਛਾਂਟੀ ਤੋਂ ਬਾਅਦ, ਡੈਲ ਕੋਲ ਲਗਪਗ 39,000 ਘੱਟ ਕਰਮਚਾਰੀ ਹੋਣਗੇ। ਮਾਰਚ 2022 ਦੀ ਫਾਈਲਿੰਗ ਮੁਤਾਬਕ, ਕੰਪਨੀ ਦੇ ਸਿਰਫ ਇੱਕ ਤਿਹਾਈ ਕਰਮਚਾਰੀ ਯੂਐਸ-ਅਧਾਰਤ ਹਨ। ਦੱਸ ਦੇਈਏ ਕਿ ਡੈਲ ਨੇ ਵੀ ਭਾਰਤ ਵਿੱਚ ਛਾਂਟੀ ਦੀ ਪੁਸ਼ਟੀ ਕੀਤੀ ਹੈ ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਕਿੰਨੇ ਲੋਕਾਂ ਨੂੰ ਇੱਥੋਂ ਹਟਾਇਆ ਜਾਵੇਗਾ।
ਇਹ ਹੈ ਛਾਂਟੀ ਦਾ ਕਾਰਨ
ਕੋਰੋਨਾ ਮਹਾਮਾਰੀ ਤੋਂ ਬਾਅਦ ਨਿੱਜੀ ਕੰਪਿਊਟਰਾਂ ਦੀ ਭਾਰੀ ਮੰਗ ਤੋਂ ਬਾਅਦ ਡੈਲ ਅਤੇ ਹੋਰ ਹਾਰਡਵੇਅਰ ਬਣਾਉਣ ਵਾਲੀਆਂ ਕੰਪਨੀਆਂ ਦੀ ਵਿਕਰੀ ਕਾਫੀ ਵਧ ਗਈ ਸੀ। ਉਦਯੋਗ ਵਿਸ਼ਲੇਸ਼ਕ IDC ਨੇ ਕਿਹਾ ਕਿ ਸ਼ੁਰੂਆਤੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2022 ਦੀ ਚੌਥੀ ਤਿਮਾਹੀ ਵਿੱਚ ਨਿੱਜੀ ਕੰਪਿਊਟਰ ਸ਼ਿਪਮੈਂਟ ਵਿੱਚ ਮਹੱਤਵਪੂਰਨ ਕਮੀ ਦਰਜ ਕੀਤੀ ਗਈ ਹੈ।
IDC ਮੁਤਾਬਕ, ਜੇਕਰ ਅਸੀਂ ਵੱਡੀਆਂ ਕੰਪਨੀਆਂ ਦੀ ਗੱਲ ਕਰੀਏ ਤਾਂ 2021 ਦੀ ਇਸੇ ਮਿਆਦ ਦੇ ਮੁਕਾਬਲੇ ਡੇਲ ਦੀ ਸ਼ਿਪਮੈਂਟ ਵਿੱਚ ਸਭ ਤੋਂ ਵੱਧ ਗਿਰਾਵਟ ਆਈ ਹੈ। ਕੰਪਨੀ ਦੀ ਵਿਕਰੀ ‘ਚ ਕੁੱਲ 37 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਡੈਲ ਦੀ ਕੁੱਲ ਆਮਦਨ ਦਾ ਲਗਭਗ 55 ਫੀਸਦੀ ਹਿੱਸਾ PC ਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h