ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਰਹਿਣ ਵਾਲੇ ਤੇਗਬੀਰ ਸਿੰਘ ਸੂਬੇ ਦੇ ਦੇਸ਼ ਵਿਚ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਉਸ ਨੇ 5 ਸਾਲ ਦੀ ਛੋਟੀ ਉਮਰ ‘ਚ ਐਵਰੈਸਟ ਬੇਸ ਕੈਂਪ ਸਰ ਕਰਨ ਦਾ ਮਾਣ ਹਾਸਲ ਕੀਤਾ ਹੈ। ਦੱਸ ਦੇਈਏ ਕਿ ਐਵਰੈਸਟ ਬੇਸ ਕੈਂਪ 5364 ਮੀਟਰ ਦੀ ਉਚਾਈ ‘ਤੇ ਸਥਿਤ ਹੈ ਜਿੱਥੇ ਅਪ੍ਰੈਲ ਵਿੱਚ ਆਮ ਤਾਪਮਾਨ ਮਨਫੀ 12 ਡਿਗਰੀ ਹੁੰਦਾ ਹੈ।
ਤੇਗਬੀਰ ਸਿੰਘ ਨੇ 9 ਅਪ੍ਰੈਲ ਨੂੰ ਐਵਰੈਸਟ ਬੇਸ ਕੈਂਪ ਤੱਕ ਦਾ ਟ੍ਰੈਕ ਸ਼ੁਰੂ ਕੀਤਾ ਅਤੇ 17 ਅਪ੍ਰੈਲ, 2024 ਨੂੰ ਇਸ ਤੱਕ ਪਹੁੰਚਣ ਲਈ ਪੂਰਾ ਰਸਤਾ ਪੈਦਲ ਪਾਰ ਕੀਤਾ। ਤੇਗਬੀਰ ਨੇ ਇਸ ਦੀ ਤਿਆਰੀ ਲਗਭਗ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਤੇਗਬੀਰ ਨੇ ਆਪਣੀ ਸਿਖਲਾਈ ਕੋਚ ਸ਼੍ਰੀ ਬਿਕਰਮਜੀਤ ਸਿੰਘ ਘੁੰਮਣ ਤੋਂ ਲਈ ਹੈ ਜੋ ਕਿ ਸੇਵਾਮੁਕਤ ਹਨ। ਉਹ ਆਪਣੇ ਪਿਤਾ ਅਤੇ ਕੋਚ ਨਾਲ ਵੱਖ-ਵੱਖ ਪਹਾੜੀ ਸਥਾਨਾਂ ‘ਤੇ ਹਫਤਾਵਾਰੀ ਟ੍ਰੈਕ ਲਈ ਜਾਂਦਾ ਸੀ।
ਤੇਗਬੀਰ ਆਪਣੇ ਪਿਤਾ ਨਾਲ 8 ਅਪ੍ਰੈਲ ਨੂੰ ਕਾਠਮੰਡੂ ਗਿਆ ਸੀ ਤੇ ਅਗਲੇ ਦਿਨ ਉਸ ਨੇ ਮਾਊਂਟ ਐਵਰੇਸਟ ਲਈ ਚੜ੍ਹਾਈ ਸ਼ੁਰੂ ਕੀਤੀ ਸੀ। ਹਰ ਰੋਜ਼ ਉਹ 8-10 ਕਿਲੋਮੀਟਰ ਪੈਦਲ ਤੁਰਦਾ ਸੀ ਅਤੇ ਉਸ ਦੀ ਹਰ ਚੜ੍ਹਾਈ ਨਾਲ ਤਾਪਮਾਨ ਘਟਦਾ ਜਾਂਦਾ ਸੀ। ਉਹ ਲਗਭਗ ਇੱਕ ਹਫ਼ਤੇ ਤੱਕ ਮਾਈਨਸ ਗ੍ਰੇਡ ਤਾਪਮਾਨ ਵਿੱਚ ਘੱਟ ਆਕਸੀਜਨ ਦੀ ਉਚਾਈ ਵਿੱਚ ਤੁਰਿਆ । ਇਸ ਪੂਰੇ ਸਫਰ ਦੌਰਾਨ ਤੇਗਬੀਰ ਨੇ ਆਪਣੇ ਕੋਚ ਵੱਲੋਂ ਦੱਸੀ ਖੁਰਾਕ ਹੀ ਲਈ, ਜਿਸ ਨੇ ਇਸ ਚੋਟੀ ਨੂੰ ਸਰ ਕਰਨ ਵਿਚ ਉਸ ਦੀ ਬਹੁਤ ਮਦਦ ਕੀਤੀ।