[caption id="attachment_117854" align="alignnone" width="1500"]<img class="size-full wp-image-117854" src="https://propunjabtv.com/wp-content/uploads/2023/01/Sania-Mirza.webp" alt="" width="1500" height="900" /> ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸਾਨੀਆ ਮਿਰਜ਼ਾ ਨੇ ਇੱਕ ਇੰਟਰਵਿਊ 'ਚ ਕਿਹਾ ਹੈ ਕਿ ਉਹ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਡਬਲਯੂਟੀਏ 1000 ਈਵੈਂਟ ਦੁਬਈ ਟੈਨਿਸ ਚੈਂਪੀਅਨਸ਼ਿਪ ਤੋਂ ਬਾਅਦ ਟੈਨਿਸ ਤੋਂ ਸੰਨਿਆਸ ਲੈ ਲਵੇਗੀ।[/caption] [caption id="attachment_117855" align="alignnone" width="1200"]<img class="size-full wp-image-117855" src="https://propunjabtv.com/wp-content/uploads/2023/01/sania-mirza-1-1.jpg" alt="" width="1200" height="900" /> ਸਾਨੀਆ ਦਾ ਬਚਪਨ ਹੈਦਰਾਬਾਦ 'ਚ ਬੀਤਿਆ ਤੇ ਉਸ ਨੂੰ ਬਚਪਨ ਤੋਂ ਹੀ ਟੈਨਿਸ 'ਚ ਦਿਲਚਸਪੀ ਸੀ। ਇਹੀ ਕਾਰਨ ਹੈ ਕਿ ਜਦੋਂ ਉਹ ਛੇ ਸਾਲ ਦੀ ਸੀ ਤਾਂ ਉਸ ਦੇ ਪਿਤਾ ਨੇ ਉਸ ਨੂੰ ਨਿਜ਼ਾਮ ਕਲੱਬ 'ਚ ਦਾਖ਼ਲਾ ਦਿਵਾਇਆ।[/caption] [caption id="attachment_117857" align="alignnone" width="1600"]<img class="size-full wp-image-117857" src="https://propunjabtv.com/wp-content/uploads/2023/01/sania-mirza_1673060535963_1673060536491_1673060536491.webp" alt="" width="1600" height="900" /> ਉਸ ਸਮੇਂ ਸਾਨੀਆ ਦੀ ਉਮਰ ਨੂੰ ਦੇਖਦੇ ਹੋਏ ਕੋਚ ਨੇ ਉਸ ਨੂੰ ਟ੍ਰੇਨਿੰਗ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਜਦੋਂ ਉਨ੍ਹਾਂ ਨੇ ਸਾਨੀਆ ਦਾ ਟੈਲੇਂਟ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਸਿੱਖਿਆ ਦੇਣ ਲਈ ਰਾਜ਼ੀ ਹੋ ਗਿਆ। ਸਾਨੀਆ ਮਿਰਜ਼ਾ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ 1999 'ਚ ਜਕਾਰਤਾ ਵਿੱਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 'ਚ ਖੇਡਿਆ।[/caption] [caption id="attachment_117858" align="alignnone" width="1200"]<img class="size-full wp-image-117858" src="https://propunjabtv.com/wp-content/uploads/2023/01/Sania-Mirza-1200-1.jpg" alt="" width="1200" height="667" /> ਸਾਨੀਆ ਨੇ ਆਪਣੇ ਕਰੀਅਰ 'ਚ 6 ਗਰੈਂਡ ਸਲੈਮ ਜਿੱਤੇ। ਤਿੰਨ ਵਾਰ ਉਹ ਮਹਿਲਾ ਡਬਲਜ਼ ਦਾ ਗ੍ਰੈਂਡ ਸਲੈਮ ਤੇ ਤਿੰਨ ਵਾਰ ਮਿਕਸਡ ਡਬਲਜ਼ ਦਾ ਖਿਤਾਬ ਜਿੱਤ ਚੁੱਕੀ ਹੈ। ਉਸਨੇ 2009 'ਚ ਆਸਟਰੇਲੀਅਨ ਓਪਨ 'ਚ ਮਹੇਸ਼ ਭੂਪਤੀ ਦੇ ਨਾਲ ਮਿਕਸਡ ਡਬਲਜ਼ ਵਿੱਚ ਪਹਿਲਾ ਗ੍ਰੈਂਡ ਸਲੈਮ ਜਿੱਤਿਆ।[/caption] [caption id="attachment_117859" align="alignnone" width="1200"]<img class="size-full wp-image-117859" src="https://propunjabtv.com/wp-content/uploads/2023/01/sania-mirza-2.jpg" alt="" width="1200" height="821" /> ਇਸ ਤੋਂ ਬਾਅਦ ਉਸ ਨੇ ਮਿਕਸਡ ਡਬਲਜ਼ 'ਚ 2012 ਵਿੱਚ ਫਰੈਂਚ ਓਪਨ ਤੇ 2014 'ਚ ਯੂਐਸ ਓਪਨ ਜਿੱਤਿਆ। ਸਾਨੀਆ ਗਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਇਸ ਤੋਂ ਇਲਾਵਾ ਸਾਨੀਆ ਨੇ ਡਬਲਜ਼ 'ਚ ਦੁਨੀਆ ਦੀ ਨੰਬਰ ਇਕ ਬਣਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਦਾ ਖਿਤਾਬ ਵੀ ਆਪਣੇ ਨਾਂ ਕੀਤਾ।[/caption] [caption id="attachment_117860" align="alignnone" width="780"]<img class="size-full wp-image-117860" src="https://propunjabtv.com/wp-content/uploads/2023/01/Sania-and-Martina-Hingis.jpeg" alt="" width="780" height="350" /> ਸਾਨੀਆ ਤੇ ਸਾਬਕਾ ਸਟਾਰ ਮਾਰਟੀਨਾ ਹਿੰਗਿਸ ਦੀ ਜੋੜੀ ਦੀ ਵੀ ਕਾਫੀ ਚਰਚਾ 'ਚ ਰਹੀ, ਦੋਵਾਂ ਨੇ ਕੁੱਲ 14 ਖਿਤਾਬ ਜਿੱਤੇ ਤੇ ਸਾਨੀਆ ਓਲੰਪਿਕ 'ਚ ਵੀ ਹਿੱਸਾ ਲੈ ਚੁੱਕੀ ਹੈ। ਉਹ 2008 'ਚ ਬੀਜਿੰਗ ਓਲੰਪਿਕ ਅਤੇ 2016 'ਚ ਰੀਓ ਓਲੰਪਿਕ 'ਚ ਖੇਡ ਚੁੱਕੀ ਹੈ। 2008 'ਚ, ਸਾਨੀਆ ਸਿੰਗਲਜ਼ ਵਿੱਚ ਪਹਿਲੇ ਦੌਰ 'ਚ ਹੀ ਬਾਹਰ ਹੋ ਗਈ ਤੇ ਸਿਰਫ਼ ਮਹਿਲਾ ਡਬਲਜ਼ ਦੇ ਦੂਜੇ ਦੌਰ 'ਚ ਪਹੁੰਚ ਸਕੀ। ਇਸ ਦੇ ਨਾਲ ਹੀ 2016 ਓਲੰਪਿਕ 'ਚ ਉਹ ਮਿਕਸਡ ਡਬਲਜ਼ ਵਿੱਚ ਸੈਮੀਫਾਈਨਲ 'ਚ ਪਹੁੰਚੀ।[/caption] [caption id="attachment_117861" align="alignnone" width="1200"]<img class="size-full wp-image-117861" src="https://propunjabtv.com/wp-content/uploads/2023/01/sania-mirza-3.jpg" alt="" width="1200" height="767" /> 36 ਸਾਲਾ ਸਾਨੀਆ ਹੁਣ ਤੱਕ ਕਈ ਪੁਰਸਕਾਰਾਂ ਨਾਲ ਸਨਮਾਨਿਤ ਹੋ ਚੁੱਕੀ ਹੈ। ਸਾਲ 2004 'ਚ ਉਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸਨੂੰ 2006 'ਚ ਪਦਮ ਸ਼੍ਰੀ ਤੇ 2015 ਵਿੱਚ ਖੇਡ ਰਤਨ ਨਾਲ ਸਨਮਾਨਿਤ ਕੀਤਾ ਗਿਆ। ਸਾਨੀਆ ਨੂੰ 2016 'ਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਆਪਣੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਾਨੀਆ ਨੇ ਸਾਲ 2010 'ਚ ਪਾਕਿਸਤਾਨ ਦੇ ਸਟਾਰ ਕ੍ਰਿਕਟਰ ਸ਼ੋਏਬ ਮਲਿਕ ਨਾਲ ਵਿਆਹ ਕੀਤਾ। ਸਾਨੀਆ 30 ਅਕਤੂਬਰ 2018 ਨੂੰ ਬੇਟੇ ਦੀ ਮਾਂ ਬਣੀ।[/caption]