Gurdaspur News: ਡੇਰਾ ਬਾਬਾ ਨਾਨਕ – ਅੰਮ੍ਰਿਤਸਰ ਮੁੱਖ ਮਾਰਗ ‘ਤੇ ਸਥਿਤ ਪਿੰਡ ਤਲਵੰਡੀ ਰਾਮਾ ਦੇ ਅੱਡੇ ‘ਤੇ ਇੱਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ ਫਤਿਹਗੜ੍ਹ ਚੂੜੀਆਂ ਵਲੋਂ ਆ ਰਹੀ ਤੇਜ਼ ਰਫ਼ਤਾਰ ਸਵਿਫਟ ਗੱਡੀ ਪੀਬੀ 02 ਡੀਆਰ 4137 ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰਖਤ ਵਿੱਚ ਟਕਰਾ ਗਈ ਅਤੇ ਇਹ ਹਾਦਸਾ ਵਾਪਰ ਗਿਆ।
ਹਾਸਲ ਜਾਣਕਾਰੀ ਮੁਤਾਬਕ ਟੱਕਰ ਇੰਨੀ ਭਿਆਨਕ ਸੀ ਕਿ ਸਵੀਫਟ ਗੱਡੀ ਦੇ ਪਰਖੱਚੇ ਉੱਡ ਗਏ। ਗੱਡੀ ਦਾ ਇੰਜਣ ਅਤੇ ਬੈਟਰੀ ਗੱਡੀ ਨਾਲੋਂ ਵੱਖ ਹੋ ਗਏ। ਜਦੋਂ ਕਿ ਗੱਡੀ ਚਾਲਕ ਅਤੇ ਉਸਦਾ ਸਾਥੀ ਇਸ ਹਾਦਸੇ ਵਿੱਚੋਂ ਵਾਲ-ਵਾਲ ਬਚ ਗਏ। ਇਸ ਹਾਦਸੇ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਦੱਸ ਦਈਏ ਕਿ ਹਾਦਸੇ ਦੀਆਂ ਤਸਵੀਰਾਂ ਹੈਰਾਨ ਕਰਨ ਵਾਲਿਆਂ ਹਨ। ਸਾਹਮਣੇ ਆਈ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਗੱਡੀ ਪਾਲਟੀਆਂ ਖਾ ਰਹੀ ਸੀ ਤਾਂ ਇੱਕ ਨੌਜਵਾਨ ਗੱਡੀ ਚੋਂ ਬਾਹਰ ਡਿੱਗਿਆ ਤੇ ਵਾਲ-ਵਾਲ ਬਚ ਗਿਆ। ਮੌਕੇ ‘ਤੇ ਜਾਣਕਾਰੀ ਦਿੰਦੇ ਹੋਏ ਜਿੰਮ ਵਿੱਚ ਕਸਰਤ ਕਰ ਰਹੇ ਨੌਜਵਾਨਾਂ ਨੇ ਦੱਸਿਆ ਉਹ ਡੇਲੀ ਰੁਟੀਨ ਦੀ ਤਰ੍ਹਾਂ ਜਿੰਮ ਵਿੱਚ ਕਸਰਤ ਕਰ ਰਹੇ ਸੀ ਤਾਂ ਬਾਹਰੋਂ ਇੱਕ ਜ਼ੋਰ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਅਸੀ ਬਾਹਰ ਨਿਕਲ ਕੇ ਦੇਖਿਆ ਤਾਂ ਇੱਕ ਤੇਜ਼ ਰਫ਼ਤਾਰ ਗੱਡੀ ਸਫੈਦੇ ਨਾਲ ਟਕਰਾਅ ਕੇ ਪਲਟੀਆਂ ਖਾਂਦੀ ਹੋਈ ਸੜਕ ‘ਤੇ ਪਲਟੀ ਪਈ ਸੀ।
ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਤੁਰੰਤ ਦੋ ਨੌਜਵਾਨਾਂ ਨੂੰ ਗੱਡੀ ਚੋਂ ਬਾਹਰ ਕੱਢ ਕੇ ਫਤਿਹਗੜ੍ਹ ਦੇ ਇੱਕ ਨਿਜੀ ਹਸਪਤਾਲ ਲਜਾਇਆ ਗਿਆ। ਜਿੱਥੇ ਕਿ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।ਉਧਰ ਪੁਲਿਸ ਥਾਣਾ ਚੌਕੀ ਮਾਲੇਵਾਲ ਦੇ ਜਾਂਚ ਅਧਿਕਾਰੀਆਂ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਜਾਂਚ ਆਰੰਭ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਗੱਡੀ ਚਲਾਕ ਮਨਜੋਤ ਸਿੰਘ ਤੇ ਉਸ ਦਾ ਸਾਥੀ ਜਸਪ੍ਰੀਤ ਸਿੰਘ ਪਿੰਡ ਕਾਹਲਾਂਵਾਲੀ ਤੋਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਅੰਮ੍ਰਿਤਸਰ ਛੱਡ ਕੇ ਵਾਪਸ ਡੇਰਾ ਬਾਬਾ ਨਾਨਕ ਆ ਰਹੇ ਸੀ ਤਾਂ ਇਨ੍ਹਾਂ ਦੀ ਗੱਡੀ ਅੱਡਾ ਤਲਵੰਡੀ ਰਾਮਾਂ ਵਿਖੇ ਪੁੱਜੀ ਗੱਡੀ ਦਾ ਸੰਤੁਲਨ ਵਿਗੜਨ ਨਾਲ ਗੱਡੀ ਸਫੈਦੇ ਨਾਲ ਟਕਰਾ ਗਈ। ਜਿਸ ਵਿੱਚ ਉਹਨਾਂ ਦੋਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਗੱਡੀ ਪੂਰੀ ਤਰ੍ਹਾਂ ਤਬਾਹ ਹੋ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h