ਹਰਿਆਣਾ ਤੋਂ ਬਾਅਦ ਹੁਣ ਪੰਜਾਬ ‘ਚ ਸਕੂਲ ਬੱਸ ਦਾ ਭਿਆਨਕ ਸੜਕ ਹਾਦਸਾ ਹੋਇਆ।ਹਰਿਆਣਾ ਹਾਦਸੇ ਤੋਂ ਬਾਅਦ ਪੰਜਾਬ ‘ਚ ਪ੍ਰਸ਼ਾਸਨ ਵਲੋਂ ਸਖਤੀ ਕੀਤੀ ਗਈ ਹੈ।ਚੈਕਿੰਗ ਦੇ ਹੁਕਮ ਦਿੱਤੇ ਗਏ ਹਨ ਤੇ ਨਾਲ ਹੀ ਡਰਾਈਵਰਾਂ ਨੂੰ ਬੱਸਾਂ ਨੂੰ ਤੇਜ਼ ਨਾ ਚਲਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਪਰ ਬਾਵਜੂਦ ਇਸਦੇ ਸਕੂਲੀ ਬੱਸਾਂ ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਹਨ, ਜਿਸਦੇ ਨਤੀਜੇ ਸਕੂਲੀ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਭੁਗਤਣਾ ਪੈਂਦੇ ਹਨ।
ਅੱਜ ਫਿਰ ਤੋਂ ਬਰਨਾਲਾ ‘ਚ ਇੱਕ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।ਸਕੂਲ ਬੱਸ ‘ਚ 42 ਦੇ ਕਰੀਬ ਬੱਚੇ ਸਵਾਰ ਸਨ।ਸਵੇਰੇ ਕਰੀਬ 7:30 ਵਜੇ ਦੇ ਕਰੀਬ ਬੱਸ ਹਾਦਸੇ ਦਾ ਸ਼ਿਕਾਰ ਹੋਈ।ਜਾਣਕਾਰੀ ਮੁਤਾਬਕ ਬੱਸ ਦੀ ਰਫਤਾਰ ਬਹੁਤ ਤੇਜ਼ ਸੀ ਤੇ ਉਸ ਦੀ ਸੜਕ ‘ਤੇ ਟਰੱਕ ਨਾਲ ਟੱਕਰ ਹੋ ਗਈ।ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ 14 ਦੇ ਕਰੀਬ ਬੱਚੇ ਜ਼ਖਮੀ ਹੋਏ ਹਨ।
ਘਟਨਾ ‘ਚ ਕਈ ਬੱਚੇ ਜਖਮੀ ਹੋਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ।3 ਬੱਚਿਆਂ ਦੇ ਫਰੈਕਚਰ ਵੀ ਹੋਇਆ ਹੈ।ਇਕ ਬੱਚੇ ਦੇ ਸਿਰ ‘ਚ ਸੱਟ ਲੱਗੀ ਹੈ, ਉਸਦੀ ਸੀਟੀ ਸਕੈਨ ਹੋਵੇਗੀ, ਇਸ ਲਈ ਉਸ ਨੂੰ ਸਿਵਲ ਹਸਪਤਾਲ ਬਰਨਾਲਾ ‘ਚ ਰੈਫਰ ਕੀਤਾ ਗਿਆ।ਕਈ ਬੱਚੇ ਜਿਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਸਨ, ਉਨ੍ਹਾਂ ਨੂੰ ਫਸਟ ਏਡ ਦੇ ਕੇ ਘਰ ਭੇਜ ਦਿੱਤਾ ਗਿਆ ਹੈ।ਹਾਦਸੇ ‘ਚ ਕਿਸੇ ਵੀ ਬੱਚੇ ਦੇ ਗੰਭੀਰ ਸੱਟ ਨਹੀਂ ਲੱਗੀ।
ਮਿਲੀ ਜਾਣਕਾਰੀ ਮੁਤਾਬਕ ਬੱਸ ਦੀ ਰਫਤਾਰ ਕਾਫੀ ਤੇਜ਼ ਸੀ, ਜਿਸ ਕਾਰਨ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ।ਜੇਕਰ ਸਕੂਲੀ ਬੱਸ ਦਾ ਡਰਾਈਵਰ ਸਮਾਂ ਰਹਿੰਦਿਆਂ ਬ੍ਰੇਕ ਲਗਾ ਦਿੰਦਾ ਤਾਂ ਹਾਦਸਾ ਹੋਣੋਂ ਬਚ ਜਾਣਾ ਸੀ।