ਪੰਜਾਬ ਦੇ ਲੁਧਿਆਣਾ ਦੇ ਸਮਰਾਲਾ ਦੇ ਪਿੰਡ ਨਜਦੀਰ ਨੇੜੇ ਫਲਾਈਓਵਰ ‘ਤੇ ਅੱਜ ਦੁਪਹਿਰ 1 ਵਜੇ ਭਿਆਨਕ ਸੜਕ ਹਾਦਸਾ ਵਾਪਰਿਆ। ਫਾਰਚੂਨਰ ਕਾਰ ਵਿੱਚ ਸਫ਼ਰ ਕਰ ਰਹੇ ਏਸੀਪੀ ਅਤੇ ਉਸ ਦੇ ਗੰਨਮੈਨ ਦੀ ਮੌਤ ਹੋ ਗਈ। ਜਦਕਿ ਇੱਕ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਏਸੀਪੀ ਦੀ ਪਛਾਣ ਸੰਦੀਪ ਅਤੇ ਗੰਨਮੈਨ ਦੀ ਪਛਾਣ ਪਰਮਜੋਤ ਵਜੋਂ ਹੋਈ ਹੈ।
			
		    







