ਸ਼ਹਿਰ ਵਿਚ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਕੇ ਸ਼ਹਿਰੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਚੋਰਾਂ ਦੀ ਦਹਿਸ਼ਤ ਸਿਵਲ ਹਸਪਤਾਲ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਡਾਕਟਰਾਂ ਅਤੇ ਸਟਾਫ ਮੈਂਬਰਾਂ ਵਿਚ ਚੋਰਾਂ ਵੱਲੋਂ ਚੋਰੀ ਕੀਤੇ ਜਾਂਦੇ ਸਮਾਨ ਕਰਕੇ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
ਇਸ ਦੀ ਮਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਐਮਰਜੈਂਸੀ ਵਾਰਡ ਸਰਜੀਕਲ ਵਾਰਡ ਅਤੇ ਬੱਚਾ ਵਾਰਡ ਵਿਚ ਸਿਵਲ ਹਸਪਤਾਲ ਦੇ ਸਟਾਫ਼ ਮੈਂਬਰਾਂ ਵੱਲੋਂ ਹਸਪਤਾਲ ਵਿਚ ਪਏ ਮੀਟਰਾਂ, ਬੈਡਾ ਤੇ ਚਾਦਰਾ ਨੂੰ ਵੀ ਸੰਗਲਾਂ ਨਾਲ ਬੰਨ੍ਹ ਰੱਖਿਆ ਹੈ। ਜੋ ਕੋਈ ਵਿਅਕਤੀ ਚੋਰੀ ਨਾ ਕਰ ਸਕੇ। xom9 civil hospital ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰੀ ਸਨਮਾਨ ਦੀ ਦੇਖ-ਰੇਖ ਕਰਨਾ ਸਰਕਾਰੀ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਹੈ। ਇਹ ਸਮਾਨ ਕੀਮਤੀ ਹੋਣ ਕਾਰਨ ਕੁਝ ਲੋਕਾਂ ਵੱਲੋਂ ਇਸ ਰੱਖਿਆ ਕੀਤੀ ਜਾਂਦੀ ਹੈ ਕਿਉਂਕਿ ਆਏ ਦਿਨ ਹਸਪਤਾਲ ਵਿੱਚ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਸਨ। ਜਿਸਦੇ ਚਲਦੇ ਉਨਾਂ ਵੱਲੋਂ ਕੀਮਤੀ ਸਮਾਨ ਨੂੰ ਸੰਗਲ ਲਗਾਏ ਗਏ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h