US Shooting: ਅਮਰੀਕਾ ‘ਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਅਮਰੀਕਾ ਦੇ ਟੈਕਸਾਸ ਸ਼ਹਿਰ ਵਿੱਚ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟੈਕਸਾਸ ਵਿਚ ਇੱਕ ਵਿਅਕਤੀ ਰਾਈਫਲ ਲੈ ਕੇ ਬਾਹਰ ਆਇਆ ਤੇ ਉਸ ਨੇ ਆਪਣੇ ਗੁਆਂਢੀਆਂ ‘ਚ ਗੋਲੀਆਂ ਚਲਾਉਂਣੀਆਂ ਸ਼ੁਰੂ ਕਰ ਦਿੱਤੀਆਂ।
ਟੈਕਸਾਸ ਵਿੱਚ ਇੱਕ ਘਰ ਵਿੱਚ ਅੱਠ ਸਾਲ ਦੇ ਬੱਚੇ ਸਮੇਤ ਹੋਂਡੂਰਾਸ ਦੇ ਪੰਜ ਲੋਕਾਂ ਦੀ ਹੱਤਿਆ ਕੀਤੀ ਗਈ। ਪੁਲਿਸ ਗੋਲੀ ਚਲਾਉਣ ਵਾਲੇ ਬੰਦੂਕਧਾਰੀ ਦੀ ਭਾਲ ਕਰ ਰਹੀ ਹੈ। ਯੂਐਸ ਮੀਡੀਆ ਨੇ ਰਿਪੋਰਟ ਦਿੱਤੀ ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਬੰਦੂਕਧਾਰੀ ਇੱਕ ਗੁਆਂਢੀ ਵਿਹੜੇ ਵਿੱਚ ਆਪਣੀ AR-15 ਬੰਦੂਕ ਨਾਲ ਗੋਲੀਬਾਰੀ ਕਰ ਰਿਹਾ ਸੀ ਪੀੜਤਾਂ ਨੇ ਉਸਨੂੰ ਰੁਕਣ ਲਈ ਕਿਹਾ ਕਿਉਂਕਿ ਉਹ ਬੱਚੇ ਨੂੰ ਸੁਲਾਉਣ ਦੀ ਕੋਸ਼ਿਸ਼ ਕਰ ਰਹੇ ਸੀ।
ਪੁਲਿਸ ਨੇ ਕੀ ਕਿਹਾ
ਸੈਨ ਜੈਕਿੰਟੋ ਕਾਉਂਟੀ ਸ਼ੈਰਿਫ ਗ੍ਰੇਗ ਕੈਪਰਸ ਮੁਤਾਬਕ, ਘਰ ਵਿੱਚ 10 ਲੋਕ ਸੀ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਤੇ ਇੱਕ ਪੁਰਸ਼ ਹੈ। ਕੇਪਰਸ ਨੇ ਕਿਹਾ ਕਿ ਪੀੜਤਾਂ ਦੀ ਉਮਰ 8 ਤੋਂ 40 ਸਾਲ ਦੇ ਵਿਚਕਾਰ ਸੀ। ਇਸ ਹਮਲੇ ਵਿੱਚ ਇੱਕ 8 ਸਾਲ ਦੇ ਬੱਚੇ ਅਤੇ ਘਰ ਦੇ ਅੰਦਰ ਚਾਰ ਹੋਰ ਲੋਕਾਂ ਦੀ ਮੌਤ ਹੋਈ।
ਕੇਪਰਸ ਨੇ ਏਬੀਸੀ ਦੇ ਹਿਊਸਟਨ ਸਟੇਸ਼ਨ ਕੇਟੀਆਰਕੇ ਨੂੰ ਦੱਸਿਆ, “ਮੇਰੀ ਰਾਏ ਵਿੱਚ, ਉਹ ਸੱਚਮੁੱਚ ਬੱਚਿਆਂ ਦੀ ਦੇਖਭਾਲ ਕਰਨ ਅਤੇ ਉਨ੍ਹਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ। ਸਾਰਿਆਂ ਦੀ ਗਰਦਨ ਵਿੱਚ ਗੋਲੀ ਮਾਰੀ ਗਈ ਹੈ। ਮੂਲ ਰੂਪ ਵਿੱਚ ਸਿਰ ਵਿੱਚ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, “ਸਾਰੇ ਪੀੜਤ ਹੋਂਡੂਰਸ ਦੇ ਰਹਿਣ ਵਾਲੇ ਸੀ। ਘਟਨਾ ਦੇ ਸਮੇਂ ਘਰ ‘ਚ 10 ਲੋਕ ਮੌਜੂਦ ਸੀ।
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ ਜਾਣਦੇ ਹਨ ਕਿ ਬੰਦੂਕਧਾਰੀ ਕੌਣ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਮੈਕਸੀਕੋ ਦਾ ਰਹਿਣ ਵਾਲਾ ਹੈ। ਸ਼ੈਰਿਫ ਦੇ ਦਫਤਰ ਨੇ ਬਾਅਦ ਵਿਚ ਆਪਣੇ ਫੇਸਬੁੱਕ ਪੇਜ ‘ਤੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਸ਼ੂਟਰ ਫ਼ਰਾਰ ਹੈ। ਕੇਟੀਆਰਕੇ ਨੇ ਦੱਸਿਆ ਕਿ ਜਦੋਂ ਤੱਕ ਵਿਅਕਤੀ ਨੂੰ ਫੜਿਆ ਨਹੀਂ ਜਾਂਦਾ, ਘਰ ਦੇ ਲੋਕਾਂ ਨੂੰ ਅੰਦਰ ਰਹਿਣ ਲਈ ਕਿਹਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h