Diwali 2022 : ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਹਲਵਾਈ ਦੀ ਦੁਕਾਨ ਵਿੱਕੀ ਸਵੀਟ ਨੇ ਇਸ ਦੀਵਾਲੀ ‘ਤੇ 24 ਕੈਰੇਟ ਸੋਨੇ (24 carat gold sweets) ਤੇ ਚਾਂਦੀ ਦੇ ਵਰਕ ਨਾਲ ਬਣੀ ਵੱਖਰੀ ਮਿਠਾਈ ਤਿਆਰ ਕਰਕੇ ਨਵੀਂ ਪਛਾਣ ਬਣਾਈ ਹੈ। ਇਲਾਕੇ ‘ਚ ਸੋਨੇ-ਚਾਂਦੀ ਦੀ ਵਰਕ ਵਾਲੀ ਬਰਫੀ ਤਿਆਰ ਕੀਤੀ ਗਈ ਹੈ ਅਤੇ ਇਸ ਦੀ ਸ਼ਹਿਰ ਵਾਸੀਆਂ ਵੱਲੋਂ ਕਾਫੀ ਤਰੀਫਾਂ ਕੀਤੀਆਂ ਜਾ ਰਹੀਆਂ ਹਨ ਤੇ ਹਲਵਾਈ ਵਿਜੇ ਕੁਮਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮਿਠਾਈ ਦਾ ਰੇਟ ਬਹੁਤ ਵਾਜਬ ਰੱਖਿਆ ਗਿਆ ਹੈ, ਜੋ ਕਿ 5 ਹਜ਼ਾਰ ਰੁਪਏ ਪ੍ਰਤੀ ਕਿਲੋ ਹੈ।
ਇਹ ਦੁਕਾਨ ਲਗਭਗ 60 ਸਾਲ ਪੁਰਾਣੀ ਹੈ, ਪਹਿਲਾਂ ਵਿਜੇ ਦੇ ਪਿਤਾ ਮੁਕੰਦ ਲਾਲ, ਜੋ ਕਿ ਆਪਣੇ ਸਮੇਂ ਵਿੱਚ ਇੱਕ ਬਹੁਤ ਹੀ ਯੋਗ ਅਤੇ ਮਸ਼ਹੂਰ ਮਿਠਾਈ ਦਾ ਕਾਰੋਬਾਰ ਕਰਦੇ ਸਨ, ਇਸ ਦੁਕਾਨ ‘ਤੇ ਹਰ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕਰਦੇ ਸਨ, ਹੁਣ ਉਨ੍ਹਾਂ ਦੇ ਪੁੱਤਰ ਅਤੇ ਪੋਤਰੇ ਉਨ੍ਹਾਂ ਦੇ ਨਕਸ਼ੇ ਕਦਮਾਂ ‘ਤੇ ਚੱਲ ਰਹੇ ਹਨ ਤੇ ਹਰ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕਰਕੇ ਤੁਸੀਂ ਆਪਣਾ ਅਤੇ ਆਪਣੇ ਪਿਤਾ ਦਾ ਨਾਮ ਰੌਸ਼ਨ ਕਰ ਰਹੇ ਹਨ।