ਜਿੱਥੇ ਗੱਲ ਪੰਜਾਬੀਆਂ ਦੀ ਹੁੰਦੀ ਹੈ ਉਥੇ ਚੜ੍ਹਦੀਕਲਾ ਦਾ ਜੈਕਾਰਾ ਨਾ ਲੱਗੇ, ਇਹ ਤਾਂ ਹੋ ਹੀ ਨਹੀਂ ਸਕਦਾ।ਕੈਨੇਡਾ, ਅਮਰੀਕਾ ਤੋਂ ਲੈ ਕੇ ਦੁਨੀਆ ਦੇ ਹਰ ਮੁਲਕ ‘ਚ ਪੰਜਾਬੀਆਂ ਨੇ ਆਪਣੀ ਚੜਤ ਦੇ ਝੰਡੇ ਗੱਡੇ ਹੋਏ ਹਨ।ਪੰਜਾਬੀਆਂ ਦੀ ਚੜਤ ਦੇ ਝੰਡੇ ਨੇ ਗੋਰਿਆਂ-ਕਾਲਿਆਂ ਤੱਕ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ।
ਅੱਜ ਅਸੀਂ ਤੁਹਾਨੂੰ ਅਜਿਹੇ ਹੀ ਪੰਜਾਬੀ ਗੱਭਰੂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੋਈ ਹੈ।ਅਸੀਂ ਤੁਹਾਨੂੰ ਅਜਿਹੇ ਗੱਭਰੂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਕੈਨੇਡਾ ਅਮਰੀਕਾ ਨਹੀਂ ਸਗੋਂ ਇਟਲੀ ‘ਚ ਰਹਿ ਹੀ ਪੰਜਾਬੀਆਂ ਦੀ ਚੜਤ ਨੂੰ ਆਸਮਾਨ ਤੱਕ ਪਹੁੰਚਾ ਦਿੱਤਾ। ਇਹ ਗੱਭਰੂ ਪੰਜਾਬੀਆਂ ਦਾ ਨਾਂ ਅਜਿਹੀ ਖੇਡ ‘ਚ ਨਾਂ ਚਮਕਾ ਰਿਹਾ ਹੈ ਜਿਸ ‘ਚ ਖੂੰਖਾਰ ਖਿਡਾਰੀ ਇੱਕ ਦੂਜੇ ਦੀਆਂ ਜਾਨਾਂ ਲੈਣ ਲਈ ਸੰਘਰਸ਼ ਕਰਦੇ ਨੇ।ਗੱਲ ਕਰ ਰਹੇ ਹਾਂ ‘ ਕੀਰੂ ਸਿੰਘ ਸਹੋਤਾ’ ਦੀ ਜੋ ਪੰਜਾਬ ਦਾ ਜੰਮਿਆਂ 27 ਸਾਲਾ ਗੱਭਰੂ ਯੂਕੇ ਤੋਂ ਲੈ ਕੇ ਪੂਰੇ ਯੂਰਪ ਵਿੱਚ ਧੱਕ ਪਾ ਰਿਹਾ ਹੈ।
ਗੋਰਿਆਂ ਤੋਂ ਲੈ ਕੇ ਕਾਲਿਆਂ ਤੱਕ ਉਸਦੀ ਸੱਟ ਸਹਿਣ ‘ਚ ਅਸਮਰੱਥ ਨਜ਼ਰ ਆਉਂਦੇ ਹਨ।ਰਿੰਗ ‘ਚ ਐਂਟਰੀ ਮਾਰਨ ਤੋਂ ਪਹਿਲਾਂ ਸਿੰਘ ਢੋਲ ਦੇ ਢਗੇ ‘ਤੇ ਐਂਟਰੀ ਕਰਦਾ ਤੇ ਖਾਲਸੇ ਦਾ ਝੰਡਾ ਚੁੱਕ ਕੇ ਆਪਣੀ ਤਾਕਤ ਨੂੰ ਜ਼ਾਹਿਰ ਕਰਦਾ ਹੈ।MMA ਦੀ ਇਸ ਫਾਈਟ ‘ਚ ਵੱਡੇ ਵੱਡੇ ਖਿਡਾਰੀ ਇਸ ਅੱਗੇ ਚਿੱਤ ਨਜ਼ਰ ਆਉਂਦੇ ਹਨ।ਜਦ ਉਹ ਲਗਾਤਾਰ ਪੰਚ ਕਰਦਾ ਤੇ ਰਿੰਗ ‘ਚ ਸੁੱਟ ਦਿੰਦਾ ਹੈ।ਦੱਸ ਦੇਈਏ ਕਿ ਕੀਰੂ ਸਿੰਘ ਸਹੋਤਾ ਹੁਣ ਤੱਕ ਐੱਮਐੱਮਏ ਵਿੱਚ 9 ਫਾਈਟਾਂ ਲੜ ਚੁੱਕਿਆ।ਜਿਨ੍ਹਾਂ ਵਿਚੋਂ ਉਨ੍ਹਾਂ ਨੇ 8 ਫਾਈਟਾਂ ‘ਚ ਜਿੱਤ ਹਾਸਲ ਕੀਤੀ ਹੈ, ਗੋਰਿਆਂ ਕਾਲਿਆਂ ਨੂੰ ਆਪਣੇ ਅੱਗੇ ਝੁਕਣ ਲਈ ਮਜ਼ਬੂਰ ਕਰ ਦਿੱਤਾ।ਕੀਰੂ ਸਿੰਘ ਸਹੋਤਾਅੱਗੇ ਕਿਹੜੇ ਮੁਕਾਮ ਤੱਕ ਪਹੁੰਚਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।ਦੱਸ ਦੇਈਏ ਕਿ ਐੱਮ ਐੱਮ ਏ ਭਾਵ ਮਿਕਸਡ ਮਾਰਸ਼ਲ ਆਰਟ ਹੁੰਦੀ ਹੈ ਜਿਹੜੀ ਕਿ ਇੱਕ ਬੰਦ ਰਿੰਗ ਵਿੱਚ ਲੜੀ ਜਾਂਦੀ ਹੈ।ਮਾਰਸ਼ਲ ਆਰਟ ‘ਚ ਜਿਸ ਵਿੱਚ ਕਈ ਵਾਰ ਇਸਨੂੰ ਪਿੰਜ਼ਰੇ ਦੀ ਲੜਾਈ ਜਾਂ ਅੰਤਿਮ ਲੜਾਈ ਵਜੋਂ ਵੀ ਜਾਣਿਆ ਜਾਂਦਾ ਹੈ।