ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਦੇ ਜੰਮਪਲ ਅਤੇ ਬਾਲੀਵੁੱਡ ਦੇ ਪ੍ਰਸਿੱਧ ਨਿਰਮਾਤਾ ਨਿਰਦੇਸ਼ਕ ਕੁਮਾਰ ਮੰਗਤ/ਅਭਿਸ਼ੇਕ ਪਾਠਕ ਦੀ ਫ਼ਿਲਮ ‘ਸਨ ਆਫ ਸਰਦਾਰ 2’ ਦੀ ‘ਹੋਲਾ ਮਹੱਲਾ’ ਦੌਰਾਨ ਹੋ ਰਹੀ ਸ਼ੂਟਿੰਗ ਸੰਤ ਸੀਨ ਵੇਲੇ ਇਕ ਹਾਦਸਾ ਵਾਪਰ ਗਿਆ।
ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਦੋਂ ਅਜੇ ਦੇਵਗਨ ਦੇ ਸੀਨ ਸਟੰਟ ਮੈਨ ਵੱਲੋਂ ਦੋ ਘੋੜਿਆਂ ‘ਤੇ ਤੇਜ ਤਰਾਰ ਘੋੜ ਸਵਾਰੀ ਵਾਲੇ ਖ਼ਤਰਨਾਕ ਦ੍ਰਿਸ਼ ਫਿਲਮਾਏ ਜਾ ਰਹੇ ਸਨ ਤਾਂ ਪੰਜਾਬ ਦੇ ਤੇਜ ਤਰਾਰ ਘੋੜ ਸਵਾਰ ਗੋਰਾ ਸਿੰਘ ਪੱਧਰੀ ਦੇ ਚੇਲੇ ਬਿੱਲਾ ਸਿੰਘ ਕੰਗਣਵਾਲ ਵੱਲੋਂ ਤੇਜ 2 ਕਾਲੇ ਘੋੜਿਆਂ ਦੀ ਘੋੜਸਵਾਰੀ ਦੇ ਦ੍ਰਿਸ਼ ਫਿਲਮਾਏ ਜਾ ਰਹੇ ਸਨ ਕਿ ਅਚਾਨਕ ਘੋੜ ਸਵਾਰ ਦੋ ਘੋੜਿਆਂ ਤੋਂ ਡਿੱਗ ਪਿਆ ਅਤੇ ਦੋਵੇਂ ਘੋੜੇ ਬੇਕਾਬੂ ਹੋ ਕੇ ਬਾਹਰ ਵੱਲ ਭੱਜਣ ਲੱਗੇ।ਦੱਸ ਦੇਈਏ ਕਿ ਉਥੇ ਤੈਨਾਤ ਕਈ ਥਾਣੇਦਾਰਾਂ ਦੀ ਚੁਸਤੀ ਕਾਰਨ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ ਅਤੇ ਦੋਵੇਂ ਘੋੜੇ ਟਰਾਲੀ ਨਾਲ ਜਾ ਟਕਰਾਏ ਅਤੇ ਡਿੱਗ ਪਏ।
1 ਪੰਜਾਬ ਪੁਲਿਸ ਦੇ ਬਹਾਦਰ ਨੌਜਵਾਨਾਂ ਦੀ ਮਦਦ ਨਾਲ ਜ਼ਖਮੀ ਬਿੱਲਾ ਸਿੰਘ ਨੇ ਘੋੜੇ ਕਾਬੂ ਕਰ ਲਏ ਅਤੇ ਤੁਰੰਤ ਵੈਟਰਨੀ ਡਾਕਟਰਾਂ ਦੀ ਟੀਮ ਨੇ ਸਟੇਡੀਅਮ ‘ਚ ਪਹੁੰਚ ਕੇ ਘੋੜਿਆਂ ਦੇ ਟੀਕੇ ਲਾਏ ਅਤੇ ਉਨ੍ਹਾਂ ਦਾ ਇਲਾਜ ਕੀਤਾ।
ਸਾਲ 2012 ‘ਚ ਆਈ ਫ਼ਿਲਮ ਅਤੇ ਦੇਵਗਨ ਦੀ ਫ਼ਿਲਮ ‘ਸਨ ਆਫ ਸਰਦਾਰ’ ਜਿਹੜੀ ਕਿ ਵੱਡੇ ਬਜਟ ਦੀ ਫਿਲਮ ਸੀ ਅਤੇ ਫ਼ਿਲਮ ਸੁਪਰਹਿੱਟ ਰਹੀ, ਇਹ ਫ਼ਿਲਮ ਦਾ ਦੂਜਾ ਭਾਗ ਹੈ ਅਤੇ ਇਸ ‘ਚ ਮੁੱਖ ਜੋੜੀ ਸੰਨੀ ਦਿਓਲ ਅਤੇ ਅਜੇ ਦੇਵਗਨ ਦੀ ਹੀਰੋਇਨ ਸ਼ੋਨਾਕਸ਼ੀ ਸਿਨਹਾ ਵੀ ਹੈ।