India vs Australia, T20 Match: ਸ਼ੁੱਕਰਵਾਰ ਸ਼ਾਮ ਨੂੰ ਇੱਕ ਵੱਡਾ ਫੈਸਲਾ ਲੈਂਦੇ ਹੋਏ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਪੁਰਸ਼ ਟੀਮ ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਪੂਰੀ ਚੋਣ ਕਮੇਟੀ ਨੂੰ ਬਰਖਾਸਤ ਕਰ ਦਿੱਤਾ। ਇਸ ਤੋਂ ਬਾਅਦ ਇੱਕ ਹੋਰ ਫੈਸਲਾ ਲਿਆ ਗਿਆ ਜਿਸ ਦੇ ਮੁਤਾਬਕ ਟੀ-20 ਵਿਸ਼ਵ ਚੈਂਪੀਅਨ (T20 world champion) ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਭਾਰਤ (women’s cricket team) ਦਾ ਦੌਰਾ ਕਰੇਗੀ।
ਇਹ ਦੌਰਾ ਅਗਲੇ ਮਹੀਨੇ ਹੋਵੇਗਾ ਜਿਸ ‘ਚ ਕੰਗਾਰੂ ਟੀਮ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ ਪੰਜ ਟੀ-20 (T20 matches) ਮੈਚ ਖੇਡੇਗੀ। ਆਗਾਮੀ ਮਹਿਲਾ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਇਹ ਸੀਰੀਜ਼ ਕਾਫੀ ਅਹਿਮ ਹੋ ਸਕਦੀ ਹੈ। ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੀ ਮਹਿਲਾ ਟੀਮ ਦਸੰਬਰ ਦੇ ਪਹਿਲੇ ਹਫ਼ਤੇ ਭਾਰਤ ਪਹੁੰਚੇਗੀ। ਇਹ ਸੀਰੀਜ਼ 9 ਤੋਂ 20 ਦਸੰਬਰ ਤੱਕ ਹੋਵੇਗੀ। ਕੰਗਾਰੂ ਟੀਮ ਇੱਥੇ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਖ਼ਿਲਾਫ਼ ਪੰਜ ਟੀ-20 ਮੈਚਾਂ ਦੀ ਲੜੀ ਖੇਡੇਗੀ।
ਬੋਰਡ ਵੱਲੋਂ ਜੈ ਸ਼ਾਹ ਦੇ ਹਵਾਲੇ ਨਾਲ ਇੱਕ ਬਿਆਨ ਜਾਰੀ ਕੀਤਾ ਗਿਆ, ਜਿਸ ਵਿਚ ਇਸ ਸੀਰੀਜ਼ ਦੇ ਪੂਰੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ। ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਪਹਿਲੇ ਦੋ ਮੈਚਾਂ ਨਾਲ ਪੂਰੀ ਸੀਰੀਜ਼ ਮੁੰਬਈ ਵਿੱਚ ਹੋਵੇਗੀ। ਜਦਕਿ ਆਖਰੀ ਤਿੰਨ ਮੈਚ ਬ੍ਰੇਬੋਰਨ ਸਟੇਡੀਅਮ ‘ਚ ਖੇਡੇ ਜਾਣਗੇ।
🚨NEWS🚨: Schedule for senior women’s Australia tour of India announced. #TeamIndia is set to play 5⃣ T20Is in the month of December in Mumbai. #INDvAUS
More details 👇https://t.co/MEjisHih9X
— BCCI Women (@BCCIWomen) November 18, 2022
ਇਸ ਸੀਰੀਜ਼ ਦਾ ਪੂਰਾ ਸਮਾਂ ਕੀ ਹੈ?
ਪਹਿਲਾ ਟੀ-20 – 9 ਦਸੰਬਰ, ਡੀਵਾਈ ਪਾਟਿਲ ਸਟੇਡੀਅਮ – ਨਵੀਂ ਮੁੰਬਈ
ਦੂਜਾ ਟੀ-20 – 11 ਦਸੰਬਰ, ਡੀਵਾਈ ਪਾਟਿਲ ਸਟੇਡੀਅਮ – ਨਵੀਂ ਮੁੰਬਈ
ਤੀਜਾ ਟੀ-20 – 14 ਦਸੰਬਰ, ਬ੍ਰੇਬੋਰਨ ਸਟੇਡੀਅਮ – ਮੁੰਬਈ
ਚੌਥਾ ਟੀ-20 – 17 ਦਸੰਬਰ, ਬ੍ਰੇਬੋਰਨ ਸਟੇਡੀਅਮ – ਮੁੰਬਈ
ਪੰਜਵਾਂ ਟੀ-20 – 20 ਦਸੰਬਰ, ਬ੍ਰੇਬੋਰਨ ਸਟੇਡੀਅਮ – ਮੁੰਬਈ
ਦੱਸ ਦਈਏ ਕਿ ਹਾਲ ਹੀ ਵਿੱਚ ਬੀਸੀਸੀਆਈ ਦੀ ਤਰਫੋਂ ਇੱਕ ਇਤਿਹਾਸਕ ਫੈਸਲਾ ਲੈਂਦੇ ਹੋਏ, ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਲਈ ਬਰਾਬਰ ਮੈਚ ਫੀਸ ਦਾ ਫੈਸਲਾ ਲਿਆ। ਹੁਣ ਦੇਖਣਾ ਹੋਵੇਗਾ ਕਿ ਹਰਮਨਪ੍ਰੀਤ ਬ੍ਰਿਗੇਡ ਵਿਸ਼ਵ ਕੱਪ ਤੋਂ ਪਹਿਲਾਂ ਘਰੇਲੂ ਧਰਤੀ ‘ਤੇ ਵਿਸ਼ਵ ਚੈਂਪੀਅਨ ਟੀਮ ਖਿਲਾਫ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੀ ਹੈ।