[caption id="attachment_117608" align="alignnone" width="1331"]<img class="size-full wp-image-117608" src="https://propunjabtv.com/wp-content/uploads/2023/01/trainnnn.jpg" alt="" width="1331" height="635" /> ਰੇਲਵੇ ਨੇ ਵੀਡੀਓ ਸ਼ੇਅਰ ਕਰਕੇ ਜੰਮੂ-ਕਸ਼ਮੀਰ ਦੇ ਇੱਕ ਸਟੇਸ਼ਨ ਦੀ ਖੂਬਸੂਰਤੀ ਦਿਖਾਈ। ਪਰ ਉਪਭੋਗਤਾਵਾਂ ਨੇ ਇਸ ਵੀਡੀਓ ਦੇ ਕਮੈਂਟਸ 'ਚ ਆਪਣੀਆਂ ਸਮੱਸਿਆਵਾਂ ਨੂੰ ਲਿਸਟ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਨੇ ਟਰੇਨ ਦੇ ਲੇਟ ਹੋਣ ਦੀ ਸ਼ਿਕਾਇਤ ਕੀਤੀ, ਤਾਂ ਕਿਸੇ ਨੇ ਸਫਾਈ ਦੀ ਸਮੱਸਿਆ ਦੱਸੀ। ਰੇਲਵੇ ਨੇ ਵੀ ਲੋਕਾਂ ਦੀਆਂ ਸਮੱਸਿਆਵਾਂ ਦਾ ਨੋਟਿਸ ਲਿਆ ਤੇ ਕਮੈਂਟ ਕਰਕੇ ਜਵਾਬ ਦਿੱਤਾ।[/caption] [caption id="attachment_117603" align="alignnone" width="1322"]<img class="size-full wp-image-117603" src="https://propunjabtv.com/wp-content/uploads/2023/01/winterrrr-2.jpg" alt="" width="1322" height="665" /> ਰੇਲ ਮੰਤਰਾਲੇ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਜੰਮੂ-ਕਸ਼ਮੀਰ ਦੇ ਇੱਕ ਰੇਲਵੇ ਸਟੇਸ਼ਨ ਦਾ ਵੀਡੀਓ ਸਾਂਝਾ ਕੀਤਾ ਤੇ ਸਟੇਸ਼ਨ ਦੀ ਖੂਬਸੂਰਤੀ ਦਿਖਾਈ ਗਈ। ਚਾਰੇ ਪਾਸੇ ਬਰਫ਼ ਦੀ ਚਾਦਰ ਵਿਛੀ ਹੋਈ ਹੈ, ਧੁੰਦ ਨੂੰ ਪਾੜ ਕੇ ਰੇਲ ਗੱਡੀ ਚੱਲ ਰਹੀ ਹੈ।[/caption] [caption id="attachment_117606" align="alignnone" width="1301"]<img class="size-full wp-image-117606" src="https://propunjabtv.com/wp-content/uploads/2023/01/winterrrrr.jpg" alt="" width="1301" height="657" /> ਸੋਸ਼ਲ ਮੀਡੀਆ 'ਤੇ, ਕਿਸੇ ਨੇ ਇਸ ਦੀ ਤੁਲਨਾ ਸਵਿਟਜ਼ਰਲੈਂਡ ਨਾਲ ਕੀਤੀ ਤੇ ਕਿਸੇ ਨੇ ਕਿਹਾ ਕਿ ਇਹ ਸੱਚਮੁੱਚ 'ਧਰਤੀ ਦਾ ਸਵਰਗ' ਹੈ।[/caption] [caption id="attachment_117602" align="alignnone" width="948"]<img class="size-full wp-image-117602" src="https://propunjabtv.com/wp-content/uploads/2023/01/collage_4-sixteen_nine.jpg" alt="" width="948" height="533" /> ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਇਸ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਆਪਣੀ ਸਮੱਸਿਆ ਰੱਖੀ। ਰੇਲਵੇ ਨੇ ਇਸ ਦਾ ਨੋਟਿਸ ਲਿਆ ਤੇ ਕਈ ਲੋਕਾਂ ਨੂੰ ਜਵਾਬ ਵੀ ਦਿੱਤਾ। ਕੁਝ ਲੋਕ ਇਸ ਤੋਂ ਸੰਤੁਸ਼ਟ ਨਜ਼ਰ ਆਏ, ਜਦਕਿ ਕੁਝ ਅਜਿਹੇ, ਜੋ ਅਸੰਤੁਸ਼ਟ ਸਨ ਤੇ ਰੇਲਵੇ ਦੇ ਪ੍ਰਬੰਧਾਂ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।[/caption] [caption id="attachment_117605" align="alignnone" width="1307"]<img class="size-full wp-image-117605" src="https://propunjabtv.com/wp-content/uploads/2023/01/winter.jpg" alt="" width="1307" height="664" /> ਭਾਰਤੀ ਰੇਲਵੇ ਵਲੋਂ ਸ਼ੇਅਰ ਕੀਤੇ, ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ- 'ਜੰਮੂ-ਕਸ਼ਮੀਰ ਦੇ ਬਨਿਹਾਲ ਤੋਂ ਬਡਗਾਮ ਤੱਕ ਬਰਫ ਨਾਲ ਭਰੀ ਘਾਟੀ 'ਚੋਂ ਲੰਘਦੀ ਟਰੇਨ ਦਾ ਦ੍ਰਿਸ਼।'[/caption] [caption id="attachment_117607" align="alignnone" width="1326"]<img class="size-full wp-image-117607" src="https://propunjabtv.com/wp-content/uploads/2023/01/winterr.jpg" alt="" width="1326" height="652" /> ਇਸ ਵੀਡੀਓ 'ਚ ਰੇਲਗੱਡੀ ਰੇਲਵੇ ਸਟੇਸ਼ਨ ਤੋਂ ਲੰਘਦੀ ਦਿਖਾਈ ਗਈ ਹੈ। ਪੂਰਾ ਸਟੇਸ਼ਨ ਬਰਫ ਨਾਲ ਢੱਕਿਆ ਹੋਇਆ ਹੈ। ਰੇਲਵੇ ਟ੍ਰੈਕ ਵੀ ਘੱਟ ਹੀ ਦਿਖਾਈ ਦੇ ਰਹੇ ਹਨ।[/caption] [caption id="attachment_117610" align="alignnone" width="850"]<img class="size-full wp-image-117610" src="https://propunjabtv.com/wp-content/uploads/2023/01/railway.webp" alt="" width="850" height="478" /> ਇਸ ਵੀਡੀਓ ਦੀ ਤਾਰੀਫ ਕਰਨ ਵਾਲਿਆਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦੀ ਗਿਣਤੀ ਵੀ ਦੇਖਣ ਨੂੰ ਮਿਲ ਰਹੀ ਹੈ, ਜਿਨ੍ਹਾਂ ਨੇ ਸਮੱਸਿਆਵਾਂ ਵੱਲ ਧਿਆਨ ਦਿੱਤਾ। ਲੋਕ ਰੇਲਵੇ ਨੂੰ ਟੈਗ ਕਰਕੇ ਆਪਣੀਆਂ ਸਮੱਸਿਆਵਾਂ ਦੱਸ ਰਹੇ ਸਨ।[/caption] [caption id="attachment_117611" align="alignnone" width="1280"]<img class="size-full wp-image-117611" src="https://propunjabtv.com/wp-content/uploads/2023/01/indian-railways.webp" alt="" width="1280" height="720" /> ਇਸ ਸਿਲਸਿਲੇ 'ਚ ਮਕਸੂਦ ਨਾਂ ਦਾ ਯੂਜ਼ਰ ਲਿਖਦਾ ਹੈ-ਮੇਰੇ ਕੋਚ ਦਾ ਮੋਬਾਈਲ ਚਾਰਜਰ ਕੰਮ ਨਹੀਂ ਕਰ ਰਿਹਾ। ਕਿਰਪਾ ਕਰਕੇ ਸੁਧਾਰ ਕਰੋ। ਉਸ ਨੇ ਟਰੇਨ ਤੇ ਕੋਚ ਦਾ ਨੰਬਰ ਵੀ ਲਿਖਿਆ। ‘ਰੇਲਵੇ ਸੇਵਾ’ ਨੇ ਤੁਰੰਤ ਇਸ ਦਾ ਨੋਟਿਸ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ।[/caption]