ਮੇਟਾ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਐਪਸ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਭਾਰਤ ’ਚ ਜੁਲਾਈ 2022 ’ਚ ਕੁੱਲ 2.7 ਕਰੋੜ ਪੋਸਟਾਂ ਡਿਲੀਟ ਕੀਤੀਆਂ ਹਨ। ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਇਹ ਕਾਰਵਾਈ ਆਈ.ਟੀ. ਐਕਟ 2021 ਤਹਿਤ ਕੀਤੀ ਹੈ। ਮੇਟਾ ਨੇ ਕੁੱਲ 1.73 ਕਰੋੜ ਸਪੈਮ ਪੋਸਟਾਂ, 23 ਲੱਖ ਹਿੰਸਕ ਅਤੇ ਗ੍ਰਾਫਿਕਸ ਵਾਲੇ ਕੰਟੈਂਟ ਡਿਲੀਟ ਕੀਤੇ ਹਨ। ਮੇਟਾ ਦੇ ਬਿਆਨ ਮੁਤਾਬਕ, ਜੁਲਾਈ ਮਹੀਨੇ ’ਚ 2.5 ਕਰੋੜ ਫੇਸਬੁੱਕ ਪੋਸਟਾਂ ਅਤੇ 20 ਲੱਖ ਇੰਸਟਾਗ੍ਰਾਮ ਪੋਸਟਾਂ ਹਟਾਈਆਂ ਗਈਆਂ ਹਨ। ਫੇਸਬੁੱਕ ’ਤੇ 1.1 ਲੱਖ ਅਜਿਹੀਆਂ ਪੋਸਟਾਂ ਨੂੰ ਹਟਾਇਆ ਗਿਆ ਹੈ ਜੋ ਕਿ ਨਫਰਤ ਫੈਲਾਉਣ ਵਾਲੀਆਂ ਸਨ। ਇਸਤੋਂ ਇਲਾਵਾ 27 ਲੱਖ ਪੋਸਟਾਂ ਨਿਊਡ ਅਤੇ ਸੈਕਸੁਅਲ ਕੰਟੈਂਟ ਸਨ।
ਇਹ ਵੀ ਪੜ੍ਹੋ: Sonali Phogat Murder Case: ਸੋਨਾਲੀ ਫੋਗਾਟ ਨੂੰ ਦਿੱਤੀ MDMA ਡਰੱਗ ਕਿੰਨੀ ਖਤਰਨਾਕ ਹੈ ?
ਮੇਟਾ ਨੇ ਕਿਹਾ ਹੈ ਕਿ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਅਤੇ ਖ਼ੁਦਕੁਸ਼ੀ ਨਾਲ ਜੁੜੀਆਂ 9 ਲੱਖ ਪੋਸਟਾਂ ਨੂੰ ਡਿਲੀਟ ਕੀਤਾ ਗਿਆ ਹੈ। ਇੰਸਟਾਗ੍ਰਾਮ ’ਤੇ 22,000 ਹੇਟ ਸਪੀਚ ਅਤੇ 3.7 ਲੱਖ ਨਿਊਡ ਅਤੇ ਸੈਕਸੁਅਲ ਕੰਟੈਂਟ ਨੂੰ ਰਿਮੂਵ ਕੀਤਾ ਗਿਆ ਹੈ। ਦੱਸ ਦੇਈਏ ਕਿ ਆਈ.ਟੀ. ਨਿਯਮ 2021 ਤਹਿਤ ਸਾਰੀ ਸੋਸ਼ਲ ਮੀਡੀਆ ਕੰਪਨੀਆਂ ਹਰ ਮਹੀਨੇ ਇਸ ਤਰ੍ਹਾਂ ਦੀ ਰਿਪੋਰਟ ਸਰਕਾਰ ਨੂੰ ਸੌਂਪਦੀਆਂ ਹਨ।
ਜੁਲਾਈ ਮਹੀਨੇ ’ਚ ਮੇਟਾ ਨੂੰ ਫੇਸਬੁੱਕ ਤੋਂ 626 ਅਤੇ ਇੰਸਟਾਗ੍ਰਾਮ ਤੋਂ 1,033 ਸ਼ਿਕਾਇਤਾਂ ਮਿਲੀਆਂ ਸਨ। 626 ’ਚੋਂ ਫੇਸਬੁੱਕ ਨੇ 603 ਰਿਪੋਰਟਾਂ ’ਤੇ ਕਾਰਵਾਈ ਕੀਤੀ ਹੈ। ਉੱਥੇ ਹੀ ਇੰਸਟਾਗ੍ਰਾਮ ਨੇ ਕਿਹਾ ਹੈ ਕਿ ਉਸਨੇ 945 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ।