ਦੇਸ਼ ਭਰ ‘ਚ ਠੰਡ ਦਾ ਕਹਿਰ ਜਾਰੀ ਹੈ, ਜਿਸ ਕਾਰਨ ਬੱਚਿਆਂ ਦਾ ਸਕੂਲ ਜਾਣਾ ਮੁਸ਼ਕਿਲ ਤੇ ਖ਼ਤਰਨਾਕ ਹੋ ਗਿਆ ਹੈ।ਠੰਡ ਕਾਰਨ ਕਈ ਸੂਬਿਆਂ ‘ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।ਵੱਖ ਵੱਖ ਰਾਜਾਂ ‘ਚ ਇਹ ਛੁੱਟੀਆਂ ਮੌਸਮ ਸਥਾਨਕ ਸਥਿਤੀਆਂ ਨੂੰ ਧਿਆਨ ‘ਚ ਰੱਖਦਿਆਂ ਤੈਅ ਕੀਤੀਆਂ ਗਈਆਂ ਹਨ।ਆਓ ਜਾਣਦੇ ਹਾਂ ਦਿੱਲੀ, ਯੂਪੀ, ਪੰਜਾਬ, ਰਾਜਸਥਾਨ ਤੇ ਹੋਰ ਰਾਜਾਂ ‘ਚ ਸਕੂਲਾਂ ਦੀਆਂ ਛੁੱਟੀਆਂ ਤੇ ਸਕੂਲ ਖੁੱਲ੍ਹਣ ਦੀਆਂ ਤਾਰੀਕਾਂ ਦੇ ਐਲਾਨ ਬਾਰੇ…
ਪੰਜਾਬ ‘ਚ ਛੁੱਟੀਆਂ: ਸੂਬੇ ‘ਚ ਪੈ ਰਹੀ ਕੜਾਕੇ ਦੀ ਠੰਡ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਨੇ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਦਾ ਫ਼ੈਸਲਾ ਕੀਤਾ ਹੈ।ਹੁਣ ਸਾਰੇ ਸਰਕਾਰੀ, ਮਾਨਤਾ ਪ੍ਰਾਪਤ, ਗੈਰ ਮਾਨਤਾ ਤੇ ਪ੍ਰਾਈਵੇਟ ਸਕੂਲ 7 ਜਨਵਰੀ ਤੋਂ ਖੁੱਲ੍ਹਣਗੇ।ਇਸਦੀ ਜਾਣਕਾਰੀ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੋਸ਼ਲ ਮੀਡੀਆ ‘ਤੇ ਦਿੱਤੀ।ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜਿਹੜੇ ਸਕੂਲ ਇਸ ਹਦਾਇਤ ਦੀ ਪਾਲਣਾ ਨਹੀਂ ਕਰਨਗੇ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦਿੱਲੀ ‘ਚ ਛੁੱਟੀਆਂ: ਦਿੱਲੀ ਸਰਕਾਰ ਨੇ 1 ਜਨਵਰੀ ਤੋਂ 15 ਜਨਵਰੀ ਤੱਕ 2025 ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ।16 ਜਨਵਰੀ ਤੋਂ ਸਕੂਲ ਖੋਲ੍ਹਣ ਬਾਰੇ ਅਜੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਹੈ।
ਹਰਿਆਣਾ ‘ਚ ਸਰਦੀਆਂ ਦੀਆਂ ਛੁੱਟੀਆਂ: ਹਰਿਆਣਾ ਸਰਕਾਰ ਨੇ ਸਕੂਲਾਂ ‘ਚ 1 ਜਨਵਰੀ ਤੋਂ 15 ਜਨਵਰੀ 2025 ਤੱਕ ਸਕੂਲ਼ਾਂ ‘ਚ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ।15 ਜਨਵਰੀ ਤੋਂ ਬਾਅਦ ਸਕੂਲ ਮੁੜ ਖੁੱਲ੍ਹਣ ਦੀ ਸੰਭਾਵਨਾ ਹੈ।
ਜੰਮੂ ਕਸ਼ਮੀਰ ‘ਚ ਇਸ ਸਮੇਂ ਠੰਡ ਦਾ ਕਹਿਰ ਤੇਜੀ ਨਾਲ ਵੱਧ ਰਿਹਾ ਹੈ।ਇਸ ਮੌਕੇ ਜੰਮੂ ਕਸ਼ਮੀਰ ‘ਚ ਸਾਰੇ ਸਕੂਲ ਫਰਵਰੀ ਮਹੀਨੇ ਤੱਕ ਬੰਦ ਕਰ ਦਿੱਤੇ ਹਨ ਤੇ ਵੱਖ ਵੱਖ ਜਮਾਤਾਂ ਲਈ ਛੁੱਟੀਆਂ ਦਾ ਐਲਾਨ ਕੀਤਾ ਹੈ।
5ਵੀਂ ਤੱਕ 10 ਦਸੰਬਰ 2024 ਤੋਂ 28 ਫਰਵਰੀ 2025 ਤੱਕ
6ਵੀਂ ਤੋਂ 12ਵੀਂ 16ਦਸੰਬਰ 2024 ਤੋਂ 28 ਫਰਵਰੀ ਤੱਕ
ਇਹ ਤਰੀਕਾਂ ਮੌਸਮ ਦੀ ਸਥਿਤੀ ਨੂੰ ਦੇਖਦਿਆਂ ਹੋਇਆਂ ਬਦਲੀਆਂ ਜਾ ਸਕਦੀਆਂ ਹਨ।