ਅਮਰੀਕਾ ‘ਚ ਬੀਤੇ ਦਿਨੀਂ ਲਾਪਤਾ ਹੋਈ ਲੜਕੀ ਦੀ ਲਾਸ਼ ਬਰਾਮਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲਾਪਤਾ ਸੌਜਾਨਿਆ ਰਾਮਾਮੂਰਤੀ ਦੀ ਲਾਸ਼ ਵਾਸ਼ਿੰਗਟਨ ‘ਚ ਸਮਾਮਿਸ਼ ਝੀਲ ਨੇੜੇ ਪਈ ਮਿਲੀ ਹੈ। ਸੌਜਾਨਿਆ ਰਾਮਾਮੂਰਤੀ (30) ਬੀਤੀ 25 ਫਰਵਰੀ ਨੂੰ ਲਾਪਤਾ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਉਸ ਦੀ ਭਾਲ ਵਿਚ ਲੱਗੀ ਹੋਈ ਸੀ, ਜਿਸ ਦੇ ਚਲਦੇ ਰਾਮਾਮੂਰਤੀ ਦੀ ਲਾਸ਼ ਬਰਾਮਦ ਹੋਈ ਹੈ।
ਜ਼ਿਕਰਯੋਗ ਹੈ ਕਿ ਮ੍ਰਿਤਕਾ ਸੌਜਾਨਿਆ ਰਾਮਾਮੂਰਤੀ ਮਾਈਕ੍ਰੋਸਾਫਟ ਦੇ ਇਕ ਭਾਰਤੀ ਕਰਮਚਾਰੀ ਮੁਦੰਬੀ ਐੱਸ. ਸ਼੍ਰੀਵਤਸ ਦੀ ਪਤਨੀ ਸੀ। ਪੁਲਿਸ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਸੌਜਾਨਿਆ 5 ਫੁੱਟ 4 ਇੰਚ ਲੰਬੀ ਅਤੇ ਉਸ ਦੀਆਂ ਕਾਲੀਆਂ ਅੱਖਾਂ ਅਤੇ ਕਾਲੇ ਵਾਲ ਸਨ ਅਤੇ ਜਦੋਂ ਉਹ ਲਾਪਤਾ ਹੋਈ ਤਾਂ ਉਸ ਨੇ ਬਰਗੰਡੀ ਰੰਗ ਦੇ ਕੱਪੜੇ ਪਾਏ ਹੋਏ ਸਨ। ਭਾਰਤ ਤੋਂ ਗ੍ਰੈਜੂਏਸ਼ਨ ਕਰਨ ਮਗਰੋਂ ਸੌਜਾਨਿਆ ਅਮਰੀਕਾ ਚਲੀ ਗਈ ਸੀ। ਦੋਵੇਂ ਪਤੀ-ਪਤਨੀ ਸਥਾਨਕ ਰੈੱਡਮੰਡ ਵਿਖੇ ਰਹਿ ਰਹੇ ਸਨ। ਰਾਮਾਮੂਰਤੀ 25 ਫਰਵਰੀ ਨੂੰ ਲਾਪਤਾ ਹੋਈ ਸੀ ਅਤੇ ਉਸ ਨੂੰ ਆਖਰੀ ਵਾਰ ਸੀਏਟਲ ਤੋਂ 8 ਮੀਲ ਦੂਰ ਰੈੱਡਮੰਡ ਵਿੱਚ ਪਾਰਕ ਮੈਰੀਮੂਰ ਬੈੱਲ ਅਪਾਰਟਮੈਂਟਸ ਦੇ ਨੇੜੇ ਦੇਖਿਆ ਗਿਆ ਸੀ।
ਪ੍ਰਾਪਤ ਵੇਰਵਿਆਂ ਅਨੁਸਾਰ ਅਜੇ ਤੱਕ ਇਸ ਮਾਮਲੇ ਵਿਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਸ ਦੀ ਮੌਤ ਕਿਸ ਤਰੀਕੇ ਹੋਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h